ਰਜਿ: ਨੰ: PB/JL-124/2018-20
RNI Regd No. 23/1979

15 ਅਗਸਤ ਤੋਂ ਪਹਿਲਾਂ ਵੱਡੀ ਸਾਜ਼ਿਸ਼ ਨਾਕਾਮ, ਦਿੱਲੀ ਪੁਲਿਸ ਨੇ ਬਰਾਮਦ ਕੀਤੇ 2000 ਜ਼ਿੰਦਾ ਕਾਰਤੂਸ, 6 ਗਿ੍ਰਫ਼ਤਾਰ
 
BY admin / August 12, 2022
ਨਵੀਂ ਦਿੱਲੀ, 12 ਅਗਸਤ (ਯੂ. ਐਨ. ਆਈ.)- ਦਿੱਲੀ ਪੁਲਿਸ ਨੇ 15 ਅਗਸਤ (15 ਅਗਸਤ 2022) ਤੋਂ ਪਹਿਲਾਂ ਅਸਲੇ ਦੀ ਤਸਕਰੀ ਵਿੱਚ ਸਾਮਲ ਇਕ ਗਿਰੋਹ ਦਾ ਪਰਦਾਫਾਸ ਕੀਤਾ ਹੈ। ਛਾਪੇਮਾਰੀ ਦੌਰਾਨ ਪੁਲਿਸ ਨੇ 2000 ਦੇ ਕਰੀਬ ਜਿੰਦਾ ਕਾਰਤੂਸਾਂ ਸਮੇਤ ਭਾਰੀ ਮਾਤਰਾ ਵਿੱਚ ਅਸਲਾ ਬਰਾਮਦ ਕੀਤਾ ਹੈ। ਇਸ ਦੇ ਨਾਲ ਹੀ ਪੁਲਿਸ ਨੇ ਤਸਕਰੀ ਵਿੱਚ ਸਾਮਲ 6 ਤਸਕਰਾਂ ਨੂੰ ਗਿ੍ਰਫਤਾਰ ਕੀਤਾ ਹੈ। ਦਿੱਲੀ ਪੁਲਿਸ ਨੇ ਕਾਰਤੂਸ ਸਪਲਾਈ ਕਰਨ ਵਾਲੇ 6 ਦੋਸੀਆਂ ਨੂੰ ਗਿ੍ਰਫਤਾਰ ਕਰਕੇ ਵੱਡੀ ਸਾਜਿਸ ਦਾ ਪਰਦਾਫਾਸ ਕੀਤਾ ਹੈ। ਪੂਰਬੀ ਦਿੱਲੀ ਪੁਲਿਸ ਨੇ ਆਨੰਦ ਵਿਹਾਰ ਇਲਾਕੇ ਤੋਂ ਦੋ ਬੋਰੀਆਂ ਵਿੱਚ ਹਥਿਆਰਾਂ ਦਾ ਵੱਡਾ ਭੰਡਾਰ ਬਰਾਮਦ ਕੀਤਾ ਹੈ। ਇਸ ਦੇ ਨਾਲ ਹੀ ਦਿੱਲੀ ‘ਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਪੁਲਿਸ ਦਾ ਮੰਨਣਾ ਹੈ ਕਿ 15 ਅਗਸਤ ਤੋਂ ਠੀਕ ਪਹਿਲਾਂ ਇਹ ਦੋਸੀ ਰਾਸਟਰੀ ਰਾਜਧਾਨੀ ਦਿੱਲੀ ਵਿੱਚ ਇਕ ਵੱਡੀ ਸਾਜਿਸ ਨੂੰ ਅੰਜਾਮ ਦੇਣ ਦੀ ਕੋਸ?ਿਸ ਕਰ ਰਹੇ ਸਨ। ਪੁਲਿਸ ਮੁਲਜਮ ਤੋਂ ਪੁੱਛਗਿੱਛ ਕਰ ਰਹੀ ਹੈ। ਇਸ ਤੋਂ ਪਹਿਲਾਂ ਆਈਬੀ ਨੇ ਰਿਪੋਰਟ ਜਾਰੀ ਕਰਕੇ ਦਿੱਲੀ ਪੁਲਿਸ ਨੂੰ ਸੁਰੱਖਿਆ ਪ੍ਰਬੰਧ ਮਜਬੂਤ ਕਰਨ ਦੇ ਨਿਰਦੇਸ ਦਿੱਤੇ ਸਨ। ਦੱਸ ਦਈਏ ਕਿ ਇਸੇ ਮਹੀਨੇ ਆਈਬੀ ਨੇ 10 ਪੰਨਿਆਂ ਦੀ ਖੁਫੀਆ ਰਿਪੋਰਟ ‘ਚ ਕਿਹਾ ਸੀ ਕਿ ਅੱਤਵਾਦੀ 15 ਅਗਸਤ ਨੂੰ ਅੱਤਵਾਦੀ ਹਮਲਾ ਕਰ ਸਕਦੇ ਹਨ। ਅਜਿਹੇ ‘ਚ ਦਿੱਲੀ ਪੁਲਿਸ ਨੂੰ ਅਲਰਟ ਰਹਿਣ ਦੇ ਨਿਰਦੇਸ ਦਿੱਤੇ ਗਏ ਹਨ। ਚੌਕਸੀ ਲੈਂਦੇ ਹੋਏ ਦਿੱਲੀ ਪੁਲਿਸ ਨੇ ਵੀ ਸਖਤ ਸੁਰੱਖਿਆ ਪ੍ਰਬੰਧ ਕੀਤੇ ਹਨ। ਦਿੱਲੀ ਪੁਲਿਸ ਨੇ ਆਈਬੀ ਦੇ ਨਿਰਦੇਸਾਂ ‘ਤੇ ਲਾਲ ਕਿਲ੍ਹੇ ਦੇ ਘੇਰੇ ਨੂੰ ਕਵਰ ਕਰਨ ਵਾਲੇ ਉੱਤਰੀ ਜ?ਿਲ੍ਹੇ ਅਤੇ ਕੇਂਦਰੀ ਜ?ਿਲ੍ਹੇ ‘ਚ ਵੱਡੀ ਗਿਣਤੀ ‘ਚ ਕੈਮਰੇ ਲਗਾਏ ਹਨ। ਇਹ ਕੈਮਰੇ -ਅਧਾਰਿਤ ਫੇਸ ਡਿਟੈਕਸਨ, ਪੀਪਲ ਮੂਵਮੈਂਟ ਡਿਟੈਕਸਨ, ਟਿ੍ਰਪਵਾਇਰ, ਆਡੀਓ ਡਿਟੈਕਸਨ, ਘੁਸਪੈਠ, ਡੀਫੋਕਸ ਆਦਿ ਵਿਸੇਸਤਾਵਾਂ ਨਾਲ ਲੈਸ ਹੋਣਗੇ।