ਰਜਿ: ਨੰ: PB/JL-124/2018-20
RNI Regd No. 23/1979

ਇਮਰਾਨ ਖ਼ਾਨ ਨੂੰ ਲਾਹੌਰ ਹਾਈ ਕੋਰਟ ਤੋਂ ਵੱਡਾ ਝਟਕਾ, ਨੌਂ ਸੀਟਾਂ ’ਤੇ ਚੋਣ ਲੜਨ ਵਿਰੁੱਧ ਪਟੀਸ਼ਨ ਖ਼ਾਰਜ
 
BY admin / August 12, 2022
ਲਾਹੌਰ, 12 ਅਗਸਤ (ਯੂ. ਐਨ. ਆਈ.)-ਲਾਹੌਰ ਹਾਈ ਕੋਰਟ (ਐਲਐਚਸੀ) ਨੇ ਵੀਰਵਾਰ ਨੂੰ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਦੇ ਮੁਖੀ ਅਤੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਨੈਸਨਲ ਅਸੈਂਬਲੀ (ਐਨਏ) ਦੀਆਂ ਸਾਰੀਆਂ 9 ਖਾਲੀ ਸੀਟਾਂ ‘ਤੇ ਚੋਣ ਲੜਨ ਦੇ ਫੈਸਲੇ ਦੇ ਖਿਲਾਫ ਪਟੀਸਨ ਨੂੰ ਖਾਰਜ ਕਰ ਦਿੱਤਾ। ਲਾਹੌਰ ਹਾਈ ਕੋਰਟ ਦੇ ਜਸਟਿਸ ਸਾਹਿਦ ਜਮੀਲ ਖਾਨ ਨੇ ਪੀਟੀਆਈ ਮੁਖੀ ਇਮਰਾਨ ਖਾਨ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀ ਪਟੀਸਨ ‘ਤੇ ਸੁਣਵਾਈ ਕੀਤੀ। ਏਆਰਵਾਈ ਨਿਊਜ ਨੇ ਰਿਪੋਰਟ ਦਿੱਤੀ ਕਿ ਜਸਟਿਸ ਸਾਹਿਦ ਖਾਨ ਨੇ ਪਟੀਸਨਕਰਤਾ ਦੀ ਨੁਮਾਇੰਦਗੀ ਕਰਨ ਵਾਲੇ ਵਕੀਲ ਨੂੰ ਪੁੱਛਿਆ ਕਿ ਕੀ ਪਾਕਿਸਤਾਨ ਦੇ ਚੋਣ ਕਮਿਸਨ (ਈਸੀਪੀ) ਨੂੰ ਨਾਮਜਦਗੀ ਪੱਤਰ ਦਾਖਲ ਕੀਤੇ ਗਏ ਸਨ। ਅਦਾਲਤ ਨੇ ਮਾਮਲੇ ਨੂੰ ‘ਅਪਰਿਪੱਕ‘ ਕਰਾਰ ਦਿੰਦੇ ਹੋਏ ਕਿਹਾ ਕਿ ਪਟੀਸਨਰ ਨੂੰ ਨਾਮਜਦਗੀ ਪੱਤਰ ਦਾਖਲ ਹੋਣ ਤਕ ਇੰਤਜਾਰ ਕਰਨਾ ਚਾਹੀਦਾ ਹੈ ਅਤੇ ਫਿਰ ਪਹਿਲਾਂ ਚੋਣ ਕਮਿਸਨ ਕੋਲ ਆਪਣਾ ਇਤਰਾਜ ਦਰਜ ਕਰਨਾ ਚਾਹੀਦਾ ਹੈ ਅਤੇ ਫਿਰ ਅਦਾਲਤਾਂ ਤੱਕ ਪਹੁੰਚ ਕਰਨੀ ਚਾਹੀਦੀ ਹੈ। ਪਟੀਸਨਕਰਤਾ ਦੇ ਵਕੀਲ ਨੇ ਅਦਾਲਤ ਦਾ ਰੁਖ ਮੰਨਦਿਆਂ ਪਟੀਸਨ ਵਾਪਸ ਲੈਣ ਦਾ ਫੈਸਲਾ ਕੀਤਾ। ਇਸ ਤੋਂ ਬਾਅਦ ਜਸਟਿਸ ਖਾਨ ਨੇ ਵਕੀਲ ਦੇ ਵਾਪਸ ਲੈਣ ਤੋਂ ਬਾਅਦ ਪਟੀਸਨ ਨੂੰ ਖਾਰਜ ਕਰ ਦਿੱਤਾ।