ਰਜਿ: ਨੰ: PB/JL-124/2018-20
RNI Regd No. 23/1979

ਘੰਟਿਆਂ ਦੀ ਸਰਜਰੀ ਤੋਂ ਬਾਅਦ ਵੈਂਟੀਲੇਟਰ ਸਪੋਰਟ ’ਤੇ ਹਨ ਸਲਮਾਨ ਰਸ਼ਦੀ, ਪੁਲਿਸ ਨੇ ਦੋਸ਼ੀ ਦੀ ਕੀਤੀ ਪਛਾਣ
 
BY admin / August 13, 2022
ਵਾਸ਼ਿੰਗਟਨ, 13 ਅਗਸਤ (ਯੂ. ਐਨ. ਆਈ.)- ਨਿਊਯਾਰਕ ਪੁਲਿਸ ਨੇ ਸਲਮਾਨ ਰਸਦੀ ‘ਤੇ ਹਮਲਾ ਕਰਨ ਵਾਲੇ ਸੱਕੀ ਦੀ ਪਛਾਣ ਕਰ ਲਈ ਹੈ। ਪੁਲਿਸ ਵੱਲੋਂ ਪ੍ਰੈਸ ਕਾਨਫਰੰਸ ਰਾਹੀਂ ਦਿੱਤੀ ਜਾਣਕਾਰੀ ਅਨੁਸਾਰ ਹਮਲਾਵਰ ਦਾ ਨਾਮ ਹਾਦੀ ਮਾਤਰ ਹੈ ਅਤੇ ਉਹ ਫੇਅਰਵਿਊ, ਨਿਊਜਰਸੀ ਦਾ ਰਹਿਣ ਵਾਲਾ ਹੈ। ਹਾਲਾਂਕਿ ਹਮਲੇ ਦੇ ਪਿੱਛੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸਰਜਰੀ ਦੇ ਘੰਟਿਆਂ ਬਾਅਦ ਉਨ੍ਹਾਂ ਨੂੰ ਵੈਂਟੀਲੇਟਰ ਸਪੋਰਟ ‘ਤੇ ਰੱਖਿਆ ਗਿਆ ਹੈ। ਨਿਊਯਾਰਕ ਪੁਲਿਸ ਕਮਾਂਡਰ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਸਪੀਕਰ ਰਸਦੀ ਸਵੇਰੇ 10.47 ਵਜੇ ਦੇ ਕਰੀਬ ਇਕ ਸਮਾਗਮ ਵਿੱਚ ਸਨ।ਜਿੱਥੇ ਪਹਿਲਾਂ ਤੋਂ ਮੌਜੂਦ ਹਮਲਾਵਰ ਨੇ ਉਸ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਉਸ ਦੀ ਗਰਦਨ ਅਤੇ ਪੇਟ ‘ਤੇ ਗੰਭੀਰ ਸੱਟਾਂ ਲੱਗੀਆਂ। ਘਟਨਾ ਦੇ ਤੁਰੰਤ ਬਾਅਦ ਮੌਕੇ ‘ਤੇ ਮੌਜੂਦ ਡਾਕਟਰ ਨੇ ਮੁੱਢਲੀ ਸਹਾਇਤਾ ਦਿੱਤੀ। ਜਿਸ ਤੋਂ ਬਾਅਦ ਉਸ ਨੂੰ ਹੈਲੀਕਾਪਟਰ ਦੀ ਮਦਦ ਨਾਲ ਹਸਪਤਾਲ ਪਹੁੰਚਾਇਆ ਗਿਆ। ਇਸ ਤੋਂ ਪਹਿਲਾਂ ਸਲਮਾਨ ਰਸਦੀ ਨੂੰ ਆਪਣੀ ਕਿਤਾਬ ‘ਦ ਸੈਟੇਨਿਕ ਵਰਸੇਜ‘ ਲਈ ਜਾਨਲੇਵਾ ਹਮਲਿਆਂ ਦਾ ਸਾਹਮਣਾ ਕਰਨਾ ਪਿਆ ਸੀ। ਵੈਸਟ ਨਿਊਯਾਰਕ ‘ਚ ਇਕ ਪ੍ਰੋਗਰਾਮ ਦੌਰਾਨ  ਸਟੇਜ ‘ਤੇ ਪਹਿਲਾਂ ਵੀ ਉਸ ‘ਤੇ ਹਮਲਾ ਹੋ ਚੁੱਕਾ ਹੈ। ਨਿਊਯਾਰਕ ਦੀ ਗਵਰਨਰ ਕੈਥੀ ਹੋਚੁਲ ਨੇ ਪੁਸਟੀ ਕੀਤੀ ਹੈ ਕਿ ਸਲਮਾਨ ਜ?ਿੰਦਾ ਹਨ ਅਤੇ ਉਨ੍ਹਾਂ ਦਾ ਸਥਾਨਕ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਹਮਲੇ ਤੋਂ ਬਾਅਦ ਸਲਮਾਨ ਰਸਦੀ ਦੀ ਗਰਦਨ ‘ਤੇ ਗੰਭੀਰ ਸੱਟਾਂ ਲੱਗੀਆਂ ਹਨ। ਘੰਟਿਆਂ ਤੱਕ ਚੱਲੀ ਸਰਜਰੀ ਤੋਂ ਬਾਅਦ ਉਸ ਨੂੰ ਵੈਂਟੀਲੇਟਰ ਸਪੋਰਟ ‘ਤੇ ਰੱਖਿਆ ਗਿਆ ਹੈ। ਨਿਊਜ ਏਜੰਸੀ ਰਾਇਟਰਜ ਨੇ ਆਪਣੇ ਬੁੱਕ ਏਜੰਟ ਦੇ ਹਵਾਲੇ ਨਾਲ ਕਿਹਾ ਕਿ ਇਸ ਗੱਲ ਦੀ ਸੰਭਾਵਨਾ ਹੈ ਕਿ ਸਲਮਾਨ ਨੂੰ ਇੱਕ ਅੱਖ ਗੁਆਉਣੀ ਪੈ ਸਕਦੀ ਹੈ। ਰਸਦੀ ਦੇ ਏਜੰਟ ਐਂਡਰਿਊ ਵਾਈਲੀ ਨੇ ਉਸ ਦੀ ਹਾਲਤ ਬਾਰੇ ਅਪਡੇਟ ਦਿੰਦੇ ਹੋਏ ਕਿਹਾ ਕਿ ਉਹ ਇਸ ਸਮੇਂ ਵੈਂਟੀਲੇਟਰ ‘ਤੇ ਹਨ ਅਤੇ ਬੋਲ ਨਹੀਂ ਸਕਦੇ।