ਰਜਿ: ਨੰ: PB/JL-124/2018-20
RNI Regd No. 23/1979

ਕਿਸਾਨੀ ਧਰਨੇ ’ਚ ਪਰਗਟ ਸਿੰਘ ਤੇ ਰਾਜੇਵਾਲ ਨੇ ਕੀਤੀ ਸ਼ਿਰਕਤ ਰਾਜੇਵਾਲ ਨੇ ਕਿਹਾ- ਪਹਿਲਾਂ ਘਰ ’ਤੇ ਕਿਸਾਨੀ ਝੰਡੇ ਲਾਓ ਤੇ ਫਿਰ...
 
BY admin / August 13, 2022
ਫਗਵਾੜਾ, 13 ਅਗਸਤ (ਐਮ. ਐਲ. ਕੌੜਾ)-ਫਗਵਾੜਾ ਸ਼ੂਗਰ ਮਿੱਲ ਮਾਲਕਾਂ ਖ਼ਿਲਾਫ਼ ਕਿਸਾਨਾਂ ਵੱਲੋਂ ਲਗਾਏ ਧਰਨੇ ਦਾ ਅੱਜ ਛੇਵੇਂ ਦਿਨ ਵੀ ਜਾਰੀ ਹੈ। ਕਿਸਾਨਾਂ ਵੱਲੋਂ ਸ਼ੂਗਰ ਮਿੱਲ ਪੁਲ ਉੱਪਰ ਲਗਾਏ ਧਰਨੇ ‘ਚ ਸ਼ਨਿਚਰਵਾਰ ਨੂੰ ਸਾਬਕਾ ਮੰਤਰੀ ਪਰਗਟ ਸਿੰਘ ਤੇ ਬਲਬੀਰ ਸਿੰਘ ਰਾਜੇਵਾਲ ਨੇ ਵਿਸੇਸ ਤੌਰ ‘ਤੇ ਸ਼ਿਰਕਤ ਕੀਤੀ। ਕਾਂਗਰਸ ਪਾਰਟੀ ਦੇ ਜਲੰਧਰ ਕੈਂਟ ਤੋਂ ਵਿਧਾਇਕ ਪਰਗਟ ਸਿੰਘ ਨੇ ਕਿਸਾਨੀ ਧਰਨੇ ‘ਚ ਸ਼ਿਰਕਤ ਕਰ ਕੇ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਸਾਰੇ ਹੀ ਵਿਰੋਧੀ ਧਿਰ ਦੇ ਵਿਧਾਇਕ ਮਿਲ ਕੇ ਕਿਸਾਨਾਂ ਦੇ ਮਸਲੇ ਤੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਗੱਲਬਾਤ ਕਰਨਗੇ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਤਿੰਨ ਸਾਲ ਤੋਂ ਕਿਸਾਨਾਂ ਦਾ ਬਕਾਇਆ ਗੰਨਾ ਮਿੱਲ ਮਾਲਕਾਂ ਵੱਲ ਹੈ, ਉਸ ਸਮੇਂ ਕਾਂਗਰਸ ਦੀ ਸਰਕਾਰ ਪੰਜਾਬ ਅੰਦਰ ਸੀ ਤੇ ਹੱਲ ਕਿਉਂ ਨਹੀਂ ਹੋਇਆ ਤਾਂ ਉਨ੍ਹਾਂ ਕਿਹਾ ਕਿ ਅਸੀਂ ਉਸ ਸਮੇਂ ਕਿਸਾਨਾਂ ਨਾਲ ਹੋਈ ਮੀਟਿੰਗ ਦਾ ਹਿੱਸਾ ਵੀ ਸੀ ਪਰ ਉਸ ਸਮੇਂ ਅਸੀਂ ਟੈਂਪਰੇਰੀ ਹੱਲ ਲੱਭੇ ਗਏ ਸਨ ਪਰ ਇਸ ਮਾਮਲੇ ਲਈ ਕੋਈ ਸਥਾਈ ਹੱਲ ਲੱਭਣ ਦੀ ਲੋੜ ਹੈ ਤਾਂ ਜੋ ਕਿਸਾਨਾਂ ਦੀ ਪਰੇਸ਼ਾਨੀ ਦਾ ਪੂਰੀ ਤਰ੍ਹਾਂ ਹੱਲ ਹੋ ਸਕੇ। ਜਦਕਿ ਕਿਸਾਨ ਆਗੂ ਰਾਜੇਵਾਲ ਨੇ ਕਿਹਾ ਕਿ ਗੰਨਾ ਮਿੱਲ ਮਾਲਕਾਂ ਨੇ ਕਿਸਾਨਾਂ ਨਾਲ ਠੱਗੀ ਕੀਤੀ ਹੈ। ਕਿਸਾਨਾਂ ਦਾ ਬਕਾਇਆ ਰਾਸ਼ੀ ਗੰਨਾ ਮਿੱਲ ਮਾਲਕਾਂ ਤੋਂ ਦੁਆਨੀ ਸਰਕਾਰ ਦੀ ਜ?ਿੰਮੇਵਾਰੀ ਬਣਦੀ ਹੈ। ਅਸੀਂ ਗੰਨਾ ਮਿੱਲ ਮਾਲਕਾਂ ਤੋਂ ਕੋਈ ਪੈਸਾ ਨਹੀਂ ਮੰਗਣਾ ਅਸੀਂ ਤੇ ਸਰਕਾਰ ਤੋਂ ਮੰਗਾਂਗੇ। ਉਨ੍ਹਾਂ ਕਿਹਾ ਕਿ ਕੇਨ ਕਮਿਸਨ ਦਾ ਲਾਅ ਕਹਿੰਦਾ ਹੈ ਕਿ ਪੰਦਰਾਂ ਦਿਨਾਂ ਅੰਦਰ ਕਿਸਾਨਾਂ ਨੂੰ ਗੰਨੇ ਦੀ ਅਦਾਇਗੀ ਹੋਣੀ ਚਾਹੀਦੀ ਹੈ ਜੇਕਰ ਨਹੀਂ ਹੁੰਦੀ ਤਾਂ ਵਿਆਜ ਸਮੇਤ ਕਿਸਾਨਾਂ ਨੂੰ ਪੈਸੇ ਮਿਲਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਜਿਹੜੀ ਸਰਕਾਰ ਕਹਿੰਦੀ ਹੈ ਕਿ ਸਾਡੇ ਕੋਲ ਜ਼ਹਿਰ ਖਾਣ ਲਈ ਵੀ ਪੈਸੇ ਹੈ ਨਹੀਂ, ਉਹ ਸੂਬਾ ਕਿਸ ਤਰ੍ਹਾਂ ਚਲਾਵੇਗੀ। ਉਨ੍ਹਾਂ ਕਿਹਾ ਕਿ ਸਾਰੀਆਂ ਹੀ ਇਕੱਤੀ ਜਥੇਬੰਦੀਆਂ ਇੱਕ ਹਨ ਤੇ ਇਸ ਧਰਨੇ ਨੂੰ ਪੂਰਾ ਸਮਰਥਨ ਹੈ। ਸਰਕਾਰ ਇਹ ਮਤ ਸਮਝੇ ਕਿ ਕਿਸਾਨ ਜਥੇਬੰਦੀਆਂ ਅੱਡ-ਅੱਡ ਹਨ। ਸਾਡੇ ਆਪਸੀ ਮੱਤਭੇਦ ਜ਼ਰੂਰ ਹੋ ਸਕਦੇ ਹਨ ਪਰ ਜਦੋਂ ਸੰਘਰਸ਼ ਦੀ ਗੱਲ ਆਵੇ ਤਾਂ ਅਸੀਂ ਸਭ ਇਕ ਹਾਂ। 25 ਅਗਸਤ ਨੂੰ ਫਗਵਾੜਾ ਵਿਖੇ ਸੂਬਾ ਪੱਧਰੀ ਧਰਨਾ ਲਗਾਇਆ ਜਾ ਰਿਹਾ ਹੈ ਜਿਸ ਵਿੱਚ ਪੂਰੇ ਪੰਜਾਬ ਤੋਂ ਕਿਸਾਨ ਫਗਵਾੜਾ ਸ਼ੂਗਰ ਮਿੱਲ ਉਪਰ ਇਕੱਤਰ ਹੋਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ੁਰੂ ਕੀਤੀ ਗਈ ‘ਹਰ ਘਰ ਤਿਰੰਗਾ‘ ਮੁਹਿੰਮ ‘ਤੇ ਬੋਲਦਿਆਂ ਰਾਜੇਵਾਲ ਨੇ ਕਿਹਾ ਕਿ ਕੀ ਸਾਨੂੰ ਦੇਸ਼ ਭਗਤੀ ਨਾ ਸਿਖਾਈ ਜਾਵੇ। ਪੰਜਾਬੀਆਂ ਦੇ ਖੂਨ ‘ਚ ਹੀ ਦੇਸ਼ਭਗਤੀ ਹੈ। ਉਨ੍ਹਾਂ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਆਪਣੇ ਘਰਾਂ ‘ਤੇ ਪਹਿਲਾਂ ਕਿਸਾਨੀ ਝੰਡੇ ਲਗਾਏ ਜਾਣ, ਉਸ ਤੋਂ ਬਾਅਦ ਕੋਈ ਝੰਡਾ ਲਗਾਇਆ ਜਾਵੇ। ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਕਿਸਾਨੀ ਝੰਡੇ ਮੁਫਤ ਵਿੱਚ ਵੰਡੇ ਜਾ ਰਹੇ ਹਨ ਜਦੋਂ ਕਿਸਾਨੀ ਸੰਘਰਸ਼ ਦਿੱਲੀ ਬਾਰਡਰਾਂ ‘ਤੇ ਚੱਲ ਰਿਹਾ ਸੀ, ਉਸ ਸਮੇਂ ਵੀ ਕਿਸਾਨੀ ਝੰਡੇ ਮੁਫਤ ਵੰਡੇ ਜਾ ਰਹੇ ਸਨ ਤੇ ਕੇਂਦਰ ਸਰਕਾਰ ਤਿਰੰਗੇ ਝੰਡੇ ਵੇਚ ਕੇ ਵੀ ਕਮਾਈ ਦੇ ਸਾਧਨ ਖੋਲ੍ਹ ਰਹੀ ਹੈ। ਨਾਲ ਹੀ ਜਿਹੜੇ ਸਰਕਾਰੀ ਮੁਲਾਜ਼ਮ ਹਨ, ਉਨ੍ਹਾਂ ਨੂੰ ਆਪਣੀ ਸਰਕਾਰੀ ਡਿਊਟੀ ਦੀ ਥਾਂ ਝੰਡੇ ਵੇਚਣ ‘ਤੇ ਲਗਾਇਆ ਹੋਇਆ ਹੈ ਜੋ ਉਨ੍ਹਾਂ ਲਈ ਸਿਰਦਰਦੀ ਬਣਿਆ ਹੋਇਆ ਹੈ।