ਰਜਿ: ਨੰ: PB/JL-124/2018-20
RNI Regd No. 23/1979

ਕਿਸਾਨਾਂ ਦੇ ਗਰੁੱਪਾਂ ਨੂੰ ਮਾਨ ਸਰਕਾਰ ਨੇ ਸਿੰਚਾਈ ਸਕੀਮਾਂ ਤਹਿਤ 90 ਫੀਸਦੀ ਵਿੱਤੀ ਸਹਾਇਤਾ ਦਿੱਤੀ-ਡਾ. ਨਿੱਝਰ
 
BY admin / August 13, 2022
ਚੰਡੀਗੜ,13ਅਗਸਤ (ਪ. ਪ.)-ਮੁੱਖ ਮੰਤਰੀ, ਪੰਜਾਬ ਸ੍ਰ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਸਰੋਤਾਂ ਦੀ ਵਰਤੋਂ ਸੰਜਮ ਨਾਲ ਕਰਨ ਲਈ ਯੋਗ ਉਪਰਾਲੇ ਕਰ ਰਹੀ ਹਨ। ਇਸ ਮੁਹਿੰਮ ਨੂੰ ਹੋਰ ਅੱਗੇ ਵਧਾਉਂਦਿਆਂ ਹੋਇਆ ਭੂਮੀ ਅਤੇ ਜਲ ਸੰਭਾਲ ਮੰਤਰੀ ਡਾ. ਇੰਦਰਬੀਰ ਸਿੰਘ ਨਿੱਝਰ ਨੇ ਦੱਸਿਆ ਕਿ ਵੱਖ-ਵੱਖ ਸਿੰਚਾਈ ਸਕੀਮਾਂ ਤਹਿਤ ਸੂਬੇ ਦੇ ਕਿਸਾਨਾ ਦੇ ਗਰੁੱਪਾਂ ਨੂੰ 90 ਫ਼ੀਸਦੀ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਗਈ ਹੈ। ਡਾ. ਨਿੱਝਰ ਨੇ ਦੱਸਿਆ ਕਿ ਪੰਜਾਬ ਸਰਕਾਰ ਕੁਦਰਤੀ ਸੋਮਿਆਂ ਨੂੰ ਸਹੀ ਢੰਗ ਨਾਲ ਵਰਤਣ ਲਈ ਆਮ ਲੋਕਾਂ ਪ੍ਰਤੀ ਵਚਨਵੱਧ ਹੈ। ਇਸ ਲਈ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਸਕੀਮਾਂ ਤਹਿਤ ਕਿਸਾਨਾਂ ਦੇ ਗਰੁੱਪਾਂ ਨੂੰ ਮਾਈਕਰੋ ਇਰੀਗੇਸ਼ਨ (ਡਰਿੱਪ ਅਤੇ ਸਪਿ੍ਰੰਕਲਰ) ਸਿਸਟਮ ਲਗਾਉਣ ਲਈ 90 ਫ਼ੀਸਦੀ ਵਿੱਤੀ ਸਹਾਇਤਾ ਅਤੇ ਵਿਅਕਤੀਗਤ ਕਿਸਾਨਾਂ ਨੂੰ 50 ਫ਼ੀਸਦੀ ਸਬਸਿਡੀ ਪ੍ਰਦਾਨ ਕੀਤੀ ਗਈ ਹੈ।  ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਾ. ਨਿੱਝਰ ਨੇ ਦੱਸਿਆ ਕਿ ਵਰਤਮਾਨ ਸਮੇਂ ਵਿਚ ਪੰਜਾਬ ਦੇ ਉੱਤਰੀ ਨੀਮ-ਪਹਾੜੀ ਖੇਤਰ ਭੋਂ -ਖੋਰ, ਕੇਂਦਰੀ ਜ਼ਿਲੇ ਧਰਤੀ ਹੇਠਲੇ ਪਾਣੀ ਦੀ ਲੋੜ ਤੋਂ ਵੱਧ ਵਰਤੋਂ ਅਤੇ ਦੱਖਣੀ ਜ਼ਿਲੇ ਖਾਰੇਪਣ ਅਤੇ ਸੇਮ ਦੀਆਂ ਸਮੱਸਿਆਵਾਂ ਦੇ ਨੁਕਸਾਨਦੇਹ ਪ੍ਰਭਾਵਾਂ ਤੋਂ ਪੀੜਤ ਹਨ ਜਿਨਾਂ ਨੂੰ ਘਟਾਉਣ ਲਈ ਭੂਮੀ ਅਤੇ ਜਲ ਸੰਭਾਲ ਵਿਭਾਗ ਵੱਲੋਂ ਵੱਖ-ਵੱਖ ਸਕੀਮਾਂ ਚਲਾਈਆਂ ਜਾ ਰਹੀਆਂ ਹਨ। 
ਿ