ਰਜਿ: ਨੰ: PB/JL-124/2018-20
RNI Regd No. 23/1979

ਅੰਮਿ੍ਰਤਸਰ ’ਚ ਹੁਣ ਬਣ ਸਕਦਾ ਹੈ ਟੈਕਸਟਾਈਲ ਪਾਰਕ, 400 ਏਕੜ ਜ਼ਮੀਨ ਦੀ ਨਿਸ਼ਾਨਦੇਹੀ, ਮੱਤੇਵਾੜਾ ’ਚ ਕੀਤਾ ਗਿਆ ਸੀ ਰੱਦ
 
BY admin / August 13, 2022
ਅੰਮਿ੍ਰਤਸਰ, 13 ਅਗਸਤ (ਪ. ਪ.)-ਲੁਧਿਆਣਾ ਦੇ ਮੱਤੇਵਾੜਾ ਵਿੱਚ ਟੈਕਸਟਾਈਲ ਪਾਰਕ ਦਾ ਪ੍ਰਾਜੈਕਟ ਰੱਦ ਹੋਣ ਤੋਂ ਬਾਅਦ ਹੁਣ ਇਸ ਨੂੰ ਅੰਮਿ੍ਰਤਸਰ ਵਿੱਚ ਸਥਾਪਤ ਕੀਤੇ ਜਾਣ ਦੀ ਸੰਭਾਵਨਾ ਵੱਧ ਗਈ ਹੈ। ਉਦਯੋਗਪਤੀਆਂ ਦੀ ਮੰਗ ‘ਤੇ ਪੰਜਾਬ ਸਰਕਾਰ ਦੇ ਹੁਕਮਾਂ ‘ਤੇ ਉਦਯੋਗ ਵਿਭਾਗ ਨੇ ਪਾਰਕ ਬਣਾਉਣ ਲਈ ਅਜਨਾਲਾ ਨੇੜੇ 400 ਏਕੜ ਜਮੀਨ ਦੀ ਸਨਾਖਤ ਕੀਤੀ ਹੈ, ਜਿੱਥੇ ਇਹ ਪ੍ਰੋਜੈਕਟ ਲਗਾਇਆ ਜਾ ਸਕਦਾ ਹੈ। ਹਾਲਾਂਕਿ ਕੇਂਦਰ ਸਰਕਾਰ ਦੀ ਤਜਵੀਜ ਅਨੁਸਾਰ ਇਹ ਪਾਰਕ ਇਕ ਹਜਾਰ ਏਕੜ ਜਮੀਨ ’ਤੇ ਬਣਾਇਆ ਜਾਣਾ ਹੈ। ਉਦਯੋਗਪਤੀਆਂ ਵਲੋਂ ਉਦਯੋਗ ਵਿਭਾਗ ਨਾਲ ਮੀਟਿੰਗ ਹੋਈ ਹੈ, ਜਿਸ ਵਿੱਚ ਉਦਯੋਗਪਤੀਆਂ ਨੇ ਵੀ ਬੜੇ ਵਿਸਥਾਰ ਨਾਲ ਦੱਸਿਆ ਹੈ ਕਿ ਅੰਮਿ੍ਰਤਸਰ ਵਿੱਚ 1000 ਏਕੜ ਜਮੀਨ ਮਿਲਣੀ ਔਖੀ ਹੈ। ਇਸ ਲਈ ਜੇਕਰ 400 ਏਕੜ ਵਿੱਚ ਵੀ ਇਹ ਪ੍ਰਾਜੈਕਟ ਲਾਇਆ ਜਾਵੇ ਤਾਂ ਕਾਫੀ ਮੁਨਾਫਾ ਹੋਵੇਗਾ। ਪੰਜਾਬ ਪ੍ਰਦੇਸ ਵਪਾਰ ਮੰਡਲ ਦੇ ਮੁਖੀ ਪਿਆਰੇ ਲਾਲ ਸੇਠ ਨੇ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਤੇ ਹੋਰ ਉਦਯੋਗਪਤੀਆਂ ਵਲੋਂ ਸੁੱਕਰਵਾਰ ਨੂੰ ਉਦਯੋਗ ਵਿਭਾਗ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਦੱਸਿਆ ਗਿਆ ਕਿ ਅੰਮਿ੍ਰਤਸਰ ਵਿੱਚ ਪੂਰੀ ਤਰ੍ਹਾਂ ਵਾਹੀਯੋਗ ਜਮੀਨ ਹੈ ਤੇ ਜਮੀਨ ਵੀ ਬਹੁਤ ਮਹਿੰਗੀ ਹੈ। ਅਜਿਹੇ ‘ਚ ਇੰਨੀ ਜਮੀਨ ਮਿਲਣੀ ਮੁਸਕਿਲ ਹੈ। ਇਸ ਲਈ ਜੇਕਰ 400 ਏਕੜ ਵਿੱਚ ਪਾਰਕ ਦਾ ਪ੍ਰਾਜੈਕਟ ਸੁਰੂ ਕਰ ਦਿੱਤਾ ਜਾਵੇ ਤਾਂ ਇੱਥੇ ਸੈਂਕੜੇ ਟੈਕਸਟਾਈਲ ਯੂਨਿਟ ਹੀ ਖੁੱਲ੍ਹ ਸਕਦੇ ਹਨ। ਇਸ ਨਾਲ 50 ਹਜਾਰ ਤੋਂ ਵੱਧ ਲੋਕਾਂ ਨੂੰ ਰੁਜਗਾਰ ਮਿਲੇਗਾ। ਪੰਜਾਬ ਪ੍ਰਦੇਸ ਵਪਾਰ ਮੰਡਲ ਦੇ ਜਨਰਲ ਸਕੱਤਰ ਸਮੀਰ ਜੈਨ ਨੇ ਦੱਸਿਆ ਕਿ ਧਰਨੇ ਤੋਂ ਬਾਅਦ ਜਦੋਂ ਪੰਜਾਬ ਸਰਕਾਰ ਨੇ ਮੱਤੇਵਾੜਾ ਵਿੱਚ ਇਸ ਪ੍ਰਾਜੈਕਟ ਨੂੰ ਰੋਕ ਦਿੱਤਾ ਸੀ ਤਾਂ ਇਸ ਸਬੰਧੀ ਮੰਡਲ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਭੇਜਿਆ ਗਿਆ ਸੀ। ਹੁਣ ਉਦਯੋਗ ਵਿਭਾਗ ਨੇ ਭਰੋਸਾ ਦਿੱਤਾ ਹੈ ਕਿ ਉਹ ਆਪਣੀ ਰਿਪੋਰਟ ਸਰਕਾਰ ਨੂੰ ਭੇਜਣਗੇ। ਜੈਨ ਨੇ ਕਿਹਾ ਕਿ ਬੋਰਡ ਵੱਲੋਂ ਪੰਜਾਬ ਸਰਕਾਰ ਦੇ ਮੰਤਰੀਆਂ ਨਾਲ ਮੀਟਿੰਗ ਕਰਕੇ ਇਸ ਪ੍ਰਾਜੈਕਟ ਨੂੰ ਅੰਮਿ੍ਰਤਸਰ ਲਿਆਉਣ ਲਈ ਯਤਨ ਜਾਰੀ ਰਹਿਣਗੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਪੂਰੇ ਭਾਰਤ ਵਿੱਚ ਛੇ ਪਾਰਕ ਬਣਾਉਣ ਦਾ ਐਲਾਨ ਕੀਤਾ ਸੀ, ਜਿਨ੍ਹਾਂ ਵਿੱਚੋਂ ਇਕ ਪੰਜਾਬ ਨੂੰ ਮਿਲਿਆ ਹੈ। ਅਜਿਹੇ ‘ਚ ਟੈਕਸਟਾਈਲ ਇੰਡਸਟਰੀ ਲਈ ਇਹ ਪ੍ਰੋਜੈਕਟ ਬਹੁਤ ਮਹੱਤਵਪੂਰਨ ਹੈ। ਅੰਮਿ੍ਰਤਸਰ ਵਿੱਚ ਟੈਕਸਟਾਈਲ ਪਾਰਕ ਬਣਨ ਨਾਲ ਤਰਨਤਾਰਨ, ਗੁਰਦਾਸਪੁਰ, ਪਠਾਨਕੋਟ ਅਤੇ ਪੁਲਿਸ ਜ?ਿਲ੍ਹਾ ਬਟਾਲਾ ਸਮੇਤ ਹੋਰ ਜ?ਿਲ੍ਹਿਆਂ ਨੂੰ ਸਭ ਤੋਂ ਵੱਧ ਫਾਇਦਾ ਹੋਵੇਗਾ। ਅੰਮਿ੍ਰਤਸਰ ਇੱਥੋਂ ਸਭ ਤੋਂ ਨੇੜੇ ਹੈ। ਅਜਿਹੇ ਵਿੱਚ ਇਨ੍ਹਾਂ ਸਹਿਰਾਂ ਦੇ ਉਦਯੋਗਪਤੀ ਵੀ ਇੱਥੇ ਨਿਵੇਸ ਕਰਨਗੇ ਅਤੇ ਇਨ੍ਹਾਂ ਜ?ਿਲ੍ਹਿਆਂ ਦੇ ਲੋਕਾਂ ਨੂੰ ਰੁਜਗਾਰ ਵੀ ਮਿਲੇਗਾ। ਇਸ ਸਮੇਂ ਅੰਮਿ੍ਰਤਸਰ ਵਿੱਚ ਇੱਕ ਹਜਾਰ ਦੇ ਕਰੀਬ ਟੈਕਸਟਾਈਲ ਯੂਨਿਟ ਹਨ।