ਰਜਿ: ਨੰ: PB/JL-124/2018-20
RNI Regd No. 23/1979

 ਸੋਚ

BY admin / May 03, 2021
ਕਵਿਤਾ
ਜਿੰਦਗੀ ਵਿੱਚ ਹਮੇਸ਼ਾ ਸੋਚ ਨੂੰ ਮਜ਼ਬੂਤ ਹੈ ਰੱਖਣਾ।
ਕਿਸੇ ਉੱਚੇ ਸੁੱਚੇ ਵਿਚਾਰਾਂ ਦਾ ਸਬੂਤ ਹੈ ਰੱਖਣਾ।
ਪਰਮਾਤਮਾ ਦਾ ਭਾਣਾ ਮੰਨਣਾ ਅਤੇ ਉਸ ਵਿੱਚ ਵਿਸ਼ਵਾਸ਼ ਹੈ ਰੱਖਣਾ।
ਜਿੰਦਗੀ ਵਿੱਚ ਹਮੇਸ਼ਾ ਸੋਚ ਨੂੰ ਮਜ਼ਬੂਤ ਹੈ ਰੱਖਣਾ।
ਕਿਸੇ ਦੇ ਬਣਦੇ ਦੇਖ ਮਹਿਲ ਮਨਾਰੇ ਆਪਣਾ ਆਪ ਨਾ ਖੱਪਣਾ।
ਜਿੰਦਗੀ ਵਿੱਚ ਕਰਕੇ ਮੇਹਨਤ ਆਪਣੇ ਸੁਪਨਿਆ ਨੂੰ ਹਕੀਕਤ ਵਿੱਚ ਹੈ ਨਾਪਣਾ।
ਜਿੰਦਗੀ ਵਿੱਚ ਹਮੇਸ਼ਾ ਸੋਚ ਨੂੰ ਮਜ਼ਬੂਤ ਹੈ ਰੱਖਣਾ।
ਇਸ ਖੂਬਸੂਰਤ ਜਿੰਦਗੀ ਵਿੱਚ ਕਦੇ ਹਾਰ ਨਾ ਮੰਨਣਾ।
ਪੜ੍ਹ ਲਿਖ ਕਰਕੇ ਮੇਹਨਤ ਇਸ ਦੁਨੀਆ ਨੂੰ ਹੈ ਦੱਸਣਾ।
ਜਿੰਦਗੀ ਵਿੱਚ ਹਮੇਸ਼ਾ ਸੋਚ ਨੂੰ ਮਜ਼ਬੂਤ ਹੈ ਰੱਖਣਾ।
ਭਗਤ ਸਿੰਘ ਦੀ ਸੋਚ ਅਪਣਾਉ।
ਅਜ਼ਾਦ ਵਰਗੀ ਦਲੇਰੀ।
ਬੇਈਮਾਨੀ ਤੋਂ ਦੂਰ ਰਹਿ ਕੇ ਹੱਕ ਸੱਚ ਹੈ ਲੜਨਾ।
ਅਜ਼ਾਦ ਸਿੱਧੂ ਜਿੰਦਗੀ ਵਿੱਚ ਹਮੇਸ਼ਾ ਸੱਚ ਨਾਲ ਹੈ ਖੜ੍ਹਨਾ।
ਜਿੰਦਗੀ ਵਿੱਚ ਹਮੇਸ਼ਾ ਸੋਚ ਨੂੰ ਮਜ਼ਬੂਤ ਹੈ ਰੱਖਣਾ।
ਜਿੰਦਗੀ ਵਿੱਚ ਹਮੇਸ਼ਾ ਸੋਚ ਨੂੰ ਮਜ਼ਬੂਤ ਹੈ ਰੱਖਣਾ।
 
ਅਜ਼ਾਦ ਸਿੱਧੂ
ਮੋ. 99156-60345