ਰਜਿ: ਨੰ: PB/JL-124/2018-20
RNI Regd No. 23/1979

ਦਿਲਚਸਪੀ ਦਾ ਜਾਦੂ (ਫਿਲਮਾਂ) 
 
BY admin / May 03, 2021
ਕਹਾਣੀ
ਮੈਂ ਕਈ-ਕਈ ਵਾਰ ਸੋਚਦਾ ਹਾਂ ਕਿ ਮੈਂ ਅਜਿਹੀ ਜਾਣਕਾਰੀ ਇਕੱਠੀ ਕਰਦਾ ਹਾਂ।ਜਿਸ ਦੀ ਮੈਨੂੰ ਬਿਲਕੁਲ ਵੀ ਜਰੂਰਤ ਨਹੀਂ ਹੈ।ਉਹ ਹੈ ਫਲਿਮਾਂ ਦੀ ਜਾਣਕਾਰੀ।ਜਿਵੇਂ:-ਕਿਸੇ ਫਲਿਮ ਅਦਾਕਾਰ ਦਾ ਨਾਂ,ਸਕਰਿਪਟ-ਰਾਈਟਰ, ਗੀਤਕਾਰ, ਡਾਇਲੌਗ, ਪੋ੍ਡੀਊਸਰਾਂ, ਫਲਿਮਾਂ ਦੇ ਡਿਰੈਕਟਰਾਂ ਬਾਰੇ ਆਦਿ ਜਾਣਕਾਰੀ ਵਿੱਚ ਬਹੁਤ ਦਿਲਚਸਪੀ ਹੈ।
ਵੈਸੇ ਮੈਨੂੰ ਪਤਾ ਹੈ ਕਿ ਮੈਨੂੰ ਇਸ ਦਾ ਕੋਈ ਫਾਇਦਾ ਨਹੀਂ ਹੈ।ਮੈਂ ਸੋਚਦਾ ਹਾਂ ਕਿ ਨਾ ਹੀ ਇਨ੍ਹਾਂ ਫਲਿਮਾਂ ਨੇ ਮੈਨੂੰ ਕੁੱਝ ਦੇਣਾ ਹੈ ਨਾ ਹੀ ਮੈਂ ਇਨ੍ਹਾਂ ਤੋਂ ਕੁੱਝ ਲੈਣਾ ਹੈ।
ਮੈਂ ਬਚਪਨ ਵਿੱਚ ਟੀਵੀ ਉੱਪਰ ਪਹਿਲੀ ਵਾਰ ਹਿੰਦੀ ਫਿਲਮ “ਖਿਲੌਨਾ ਬਨਾ ਖਲਨਾਇਕ“ਵੇਖੀ ਸੀ,ਓਦੋ ਮੈਂ ਤਕਰੀਬਨ 6-7 ਸਾਲਾਂ ਦਾ ਹੋਊਗਾ। ਫਲਿਮ ਦੀ ਸ਼ੁਰੂਆਤ ਦਾ ਤਾਂ ਨਹੀਂ ਪਤਾ ਪਰ ਐਂਡਿੰਗ ਚੰਗੀ ਤਰ੍ਹਾਂ ਯਾਦ ਆ।
ਮੈਨੂੰ ਤਾਂ ਕਿਸੇ ਕਿਤਾਬ ਦਾ ਪ੍ਸ਼ਨ ਯਾਦ ਨਹੀਂ ਹੁੰਦਾ,ਜਿੰਨੀ ਛੇਤੀ ਫਲਿਮਾਂ ਸੰਬੰਧੀ ਜਾਣਕਾਰੀ ਮੈਨੂੰ ਇਕੱਠੀ ਹੋ ਜਾਂਦੀ ਹੈ।ਇਹ ਸਭ ਦਿਲਚਸਪੀ ਦਾ ਜਾਦੂ ਹੈ।ਇਹੀ ਦਿਲਚਸਪੀ ਜੇਕਰ ਮੈਂ ਪੜ੍ਹਾਈ ਪ੍ਤੀ ਲੈਂਦਾ ਤਾਂ ਕਲਾਸ ਵਿੱਚੋਂ ਫਸਟ ਤਾਂ ਜਰੂਰ ਆਉਂਦਾ। ਮੈਨੂੰ ਲੱਗਦਾ ਹੈ ਕਿ ਜੇਕਰ ਮੈਂ ਫਲਿਮਾਂ ਨੂੰ ਛੱਡ ਕੇ ਆਪਣੀ ਸਿਹਤ ਨੂੰ ਤੰਦਰੁਸਤ ਰੱਖਣ ਵਿੱਚ ਦਿਲਚਸਪੀ ਰੱਖਦਾ ਤਾਂ ਮੈਂ ਹੁਣ ਨੂੰ ਜਰੂਰ ਤੁਰਨ ਲੱਗ ਜਾਣਾ ਸੀ।(ਕਹਿਣ ਦਾ ਭਾਵ ਮੇਰੀ ਸਰੀਰਕ ਅਪੰਗਤਾ ਦੂਰ ਹੋ ਜਾਣੀ ਸੀ)। 
ਪਰ ਮੇਰੀ ਹੁਣ ਇਹ ਕੋਸ਼ਿਸ਼ ਹੈ ਕਿ ਮੈਂ ਫਲਿਮਾਂ ਵਿੱਚੋਂ ਨਿਕਲ ਕੇ ਆਪਣੀ ਸਿਹਤ ਵੱਲ ਥੋੜ੍ਹਾ ਜਿਹਾ ਧਿਆਨ ਦੇਵਾਂ।ਕਿਉਂਕਿ ਹੁਣ ਮੈਂ ਸੋਚਦਾ ਹਾਂ ਕਿ ਫਲਿਮਾਂ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ।ਪਰ ਜੇ ਇਹ ਜੰਿਦਗੀ ਇੱਕ ਵਾਰ ਹੱਥੋਂ ਨਿੱਕਲ ਗਈ ਤਾਂ ਇਹ ਦੁਬਾਰਾ ਨਹੀਂ ਮਿਲਣੀ। 
ਸਤਨਾਮ ਸਿੰਘ
ਮੋ. 98787-15593