ਰਜਿ: ਨੰ: PB/JL-124/2018-20
RNI Regd No. 23/1979

ਹੋਵੇ ਕਿਸੇ ਦਾ ਨਾਂ
 
BY admin / May 03, 2021
ਹੋਵੇ ਕਿਸੇ ਦਾ ਨਾਂ
ਕੋਈ ਨੁਕਸਾਨ ਮਾਲਕਾ
ਜੰਗ ਜਿੱਤ ਕੇ ਮੁੜੇ
ਜੋ ਕਿਰਸਾਨ ਮਾਲਕਾ
ਕਰੇ ਸੱਭ ਦੇ ਦਿਲਾਂ ਦੇ
ਉੱਤੇ ਰਾਜ ਅੰਨ ਦਾਤਾ
ਕਦੇ ਕਿਸੇ ਦਾ ਵੀ ਹੋਵੇ
ਨਾਂ ਮੁਥਾਜ ਅੰਨ ਦਾਤਾ
ਬਿਨਾ ਵਜਾਹ ਕਦੇ ਹੋਵੇ
ਨਾਂ ਹੈਰਾਨ ਮਾਲਕਾ
ਜੰਗ ਜਿੱਤ ਕੇ ਮੁੜੇ
ਜੋ ਕਿਰਸਾਨ ਮਾਲਕਾ
ਕਦੇ ਕਿਸੇ ਦਾ ਜੋ ਸੋਚੇ
ਸਰਕਾਰ ਵੀ ਨਾਂ ਮਾੜਾ
ਦੋਹਾਂ ਧਿਰਾਂ ਵਿੱਚ ਕਦੇ ਵੀ
ਪਵੇ ਨਾਂ ਰੱਬਾ ਪਾੜਾ
ਜੀਵੇ ਹਰ ਕੋਈ ਨਾਲ
ਆਨ ਸ਼ਾਨ ਮਾਲਕਾ
ਜੰਗ ਜਿੱਤ ਕੇ ਮੁੜੇ
ਜੋ ਕਿਰਸਾਨ ਮਾਲਕਾ
ਦੇਸ਼ ਦੁਨੀਆ ਤਰੱਕੀ ਵਾਲੀ
ਰਾਹ ਦੇ ਉੱਤੇ ਚੱਲੇ
ਮਾਣੇ ਹਰ ਕੋਈ ਆਜਾਦੀ
ਪਾਂਵੀ ਖੁਸ਼ੀਆ ਤੂੰ ਪੱਲੇ
ਨਾਹਰਾ ਲੱਗੇ ਜੈ ਜਵਾਨ
ਜੈ ਕਿਸਾਨ ਮਾਲਕਾ
ਜੰਗ ਜਿੱਤ ਕੇ ਮੁੜੇ
ਜੋ ਕਿਰਸਾਨ ਮਾਲਕਾ
ਬਣੇ ਕਾਲੇ ਜੋ ਕਾਨੂੰਨ
ਰੱਦ ਓਹਨਾਂ ਨੂੰ ਕਰਾਵੀਂ
ਦੋਹਾਂ ਧਿਰਾਂ ਦੀਆਂ ਆਪੋ
ਵਿੱਚ ਜੱਫੀਆਂ ਪੁਆਵੀਂ
ਹੱਥ ਜੋੜੇ ਪੰਮੀ ਹੋ ਜਾਅ
ਤੂੰ ਮੇਹਰਬਾਨ ਮਾਲਕਾ 
ਜੰਗ ਜਿੱਤ ਕੇ ਮੁੜੇ
ਜੋ ਕਿਰਸਾਨ ਮਾਲਕਾ
ਹੋਵੇ ਕਿਸੇ ਦਾ ਨਾਂ
ਕੋਈ ਨੁਕਸਾਨ ਮਾਲਕਾ
ਜੰਗ ਜਿੱਤ ਕੇ ਮੁੜੇ
ਜੋ ਕਿਰਸਾਨ ਮਾਲਕਾ
ਪੰਮੀ ਖੁਸ਼ਹਾਲਪੁਰੀ   
9463775760
7717360133