ਰਜਿ: ਨੰ: PB/JL-124/2018-20
RNI Regd No. 23/1979

ਜੇਡੀਯੂ ਤੋਂ ਬਾਅਦ ਆਰਜੇਡੀ ਵੀ ਨਾਗਾਲੈਂਡ ਵਿੱਚ ਚੋਣ ਲੜੇਗੀ
 
BY admin / January 19, 2023
ਪਟਨਾ, 19 ਜਨਵਰੀ, (ਯੂ.ਐਨ.ਆਈ.)- ਬਿਹਾਰ ’ਚ ਸੱਤਾਧਾਰੀ ਮਹਾਗਠਜੋੜ ਦਾ ਹਿੱਸਾ ਜਨਤਾ ਦਲ (ਯੂਨਾਈਟਿਡ) ਪਹਿਲਾਂ ਵੀ ਨਾਗਾਲੈਂਡ ਵਿਧਾਨ ਸਭਾ ਚੋਣਾਂ ’ਚ ਹਿੱਸਾ ਲੈਂਦਾ ਰਿਹਾ ਹੈ ਪਰ ਹੁਣ ਉਸ ਦੀ ਸਹਿਯੋਗੀ ਰਾਸ਼ਟਰੀ ਜਨਤਾ ਦਲ (ਆਰ ਜੇ ਡੀ) ਵੀ ਇਕ ਅਭਿਲਾਸ਼ੀ ਰਾਸ਼ਟਰੀ ਪਾਰਟੀ ਬਣ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਇਹੀ ਕਾਰਨ ਹੈ ਕਿ ਆਰਜੇਡੀ ਨੇ ਨਾਗਾਲੈਂਡ ਵਿਧਾਨ ਸਭਾ ਚੋਣਾਂ ਵਿੱਚ 11 ਸੀਟਾਂ ’ਤੇ ਚੋਣ ਲੜਨ ਦਾ ਐਲਾਨ ਵੀ ਕੀਤਾ ਹੈ। ਜੇਡੀ (ਯੂ) ਨੇ 2014 ਵਿੱਚ ਨਾਗਾਲੈਂਡ ਵਿਧਾਨ ਸਭਾ ਚੋਣਾਂ ਵਿੱਚ 14 ਸੀਟਾਂ ’ਤੇ ਚੋਣ ਲੜੀ ਸੀ, ਜਿਨ੍ਹਾਂ ਵਿੱਚੋਂ ਇੱਕ ਸੀਟ ਜਿੱਤੀ ਸੀ। ਉਸ ਚੋਣ ਚ ਪੰਜ ਅਜਿਹੀਆਂ ਸੀਟਾਂ ਸਨ, ਜਿਨ੍ਹਾਂ ਤੇ ਜੇਡੀਯੂ ਉਮੀਦਵਾਰ ਨੇ ਵਧੀਆ ਪ੍ਰਦਰਸ਼ਨ ਕੀਤਾ ਸੀ। ਅਜਿਹੇ ’ਚ ਜੇਡੀਯੂ ਨੇ ਨਾਗਾਲੈਂਡ ਚੋਣਾਂ ’ਚ ਫਿਰ ਤੋਂ ਹੱਥ ਅਜਮਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਅਜਿਹੇ ’ਚ ਜੇਡੀਯੂ ਰਾਸ਼ਟਰੀ ਪਾਰਟੀ ਦੀ ਮਾਨਤਾ ਹਾਸਲ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਜੇਡੀ (ਯੂ) ਦੇ ਇਕ ਨੇਤਾ ਦਾ ਕਹਿਣਾ ਹੈ ਕਿ ਨਾਗਾਲੈਂਡ ਵਿਚ ਜੇਡੀਯੂ ਪੂਰੀ ਤਾਕਤ ਨਾਲ ਚੋਣਾਂ ਲੜੇਗੀ। ਜੇਡੀ (ਯੂ) ਨੇ ਪਹਿਲਾਂ ਵੀ ਉੱਥੇ ਚੋਣਾਂ ਲੜੀਆਂ ਹਨ। ਇੱਥੇ ਬਿਹਾਰ ਵਿੱਚ ਜੇਡੀ (ਯੂ) ਦੀ ਸਹਿਯੋਗੀ ਪਾਰਟੀ ਆਰਜੇਡੀ ਨੇ ਵੀ ਨਾਗਾਲੈਂਡ ਵਿਧਾਨ ਸਭਾ ਚੋਣਾਂ ਵਿੱਚ ਆਪਣੀ ਕਿਸਮਤ ਅਜਮਾਉਣ ਦਾ ਫੈਸਲਾ ਕੀਤਾ ਹੈ। ਆਰਜੇਡੀ ਦੇ ਜਨਰਲ ਸੱਕਤਰ ਸ਼ਿਆਮ ਰਾਜਕ ਦਾ ਕਹਿਣਾ ਹੈ ਕਿ ਆਰਜੇਡੀ ਉੱਥੇ ਵੱਧ ਤੋਂ ਵੱਧ 11 ਸੀਟਾਂ ’ਤੇ ਚੋਣ ਲੜਨ ਦੀ ਯੋਜਨਾ ਬਣਾ ਰਹੀ ਹੈ। ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਨਾਗਾਲੈਂਡ ਆਰਜੇਡੀ ਦਾ ਇੱਕ ਵਫ਼ਦ ਪਟਨਾ ਆਇਆ ਅਤੇ ਤੇਜਸਵੀ ਯਾਦਵ ਨੂੰ ਮਿਲਿਆ। ਉਨ੍ਹਾਂ ਕਿਹਾ ਕਿ ਉਮੀਦਵਾਰਾਂ ਦੀ ਚੋਣ ਕਰਨ ਲਈ ਪਾਰਟੀ ਦੇ ਸੀਨੀਅਰ ਨੇਤਾਵਾਂ ਦੀ ਇੱਕ ਟੀਮ ਨਾਗਾਲੈਂਡ ਦਾ ਦੌਰਾ ਵੀ ਕਰੇਗੀ। ਬੁੱਧਵਾਰ ਨੂੰ ਚੋਣ ਕਮਿਸ਼ਨ ਨੇ ਨਾਗਾਲੈਂਡ ਵਿਧਾਨ ਸਭਾ ਚੋਣਾਂ ਦੀਆਂ ਚੋਣਾਂ ਦਾ ਐਲਾਨ ਕਰ ਦਿੱਤਾ। 27 ਫਰਵਰੀ ਨੂੰ ਵੋਟਾਂ ਪੈਣਗੀਆਂ।