ਰਜਿ: ਨੰ: PB/JL-124/2018-20
RNI Regd No. 23/1979

ਪੰਜਾਬ ’ਚ 88 ਸਾਲਾ ਬਜ਼ੁਰਗ ਨੇ ਜਿੱਤੀ 5 ਕਰੋੜ ਦੀ ਲਾਟਰੀ, ਕਿਹਾ- ਮੈਂ ਵੰਡਾਂਗਾ ਸਾਰੀ ਰਕਮ
 
BY admin / January 20, 2023
ਡੇਰਾ ਬੱਸੀ, 20 ਜਨਵਰੀ, (ਯੂ.ਐਨ.ਆਈ.)- ਪੰਜਾਬ  ਦੇ ਡੇਰਾਬੱਸੀ ਵਿੱਚ ਇੱਕ 88 ਸਾਲਾ ਵਿਅਕਤੀ ਨੇ 5 ਕਰੋੜ ਰੁਪਏ ਦੀ ਲਾਟਰੀ ਜਿੱਤੀ ਹੈ। ਲਾਟਰੀ ਜਿੱਤਣ ਤੋਂ ਬਾਅਦ ਮਹੰਤ ਦਵਾਰਕਾ ਦਾਸ ਨੇ ਦੱਸਿਆ ਕਿ ਉਹ ਪਿਛਲੇ 35-40 ਸਾਲਾਂ ਤੋਂ ਲਾਟਰੀ ਦੀਆਂ ਟਿਕਟਾਂ ਖਰੀਦਦਾ ਆ ਰਿਹਾ ਹੈ ਪਰ ਹੁਣ ਇਹ ਮੌਕਾ ਆਇਆ ਹੈ ਜਦੋਂ ਉਸ ਨੇ ਲਾਟਰੀ ਵਿਚ ਇੰਨੀ ਵੱਡੀ ਰਕਮ ਜਿੱਤੀ ਹੈ। ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਮਹੰਤ ਦਵਾਰਕਾ ਦਾਸ ਨੇ ਕਿਹਾ ਕਿ ਮੈਂ ਬਹੁਤ ਖੁਸ਼ ਹਾਂ। ਮੈਂ ਪਿਛਲੇ 35-40 ਸਾਲਾਂ ਤੋਂ ਲਾਟਰੀ (ਪੰਜਾਬ ਲਾਟਰੀ) ਖਰੀਦ ਰਿਹਾ ਹਾਂ। ਮੈਂ ਜਿੱਤੀ ਹੋਈ ਰਕਮ ਨੂੰ ਆਪਣੇ ਦੋ ਪੁੱਤਰਾਂ ਵਿਚਕਾਰ ਵੰਡਾਂਗਾ। ਮਹੰਤ ਦਵਾਰਕਾ ਦਾਸ ਪੁੱਤਰ ਨਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਮੇਰੇ ਪਿਤਾ ਨੇ ਮੇਰੇ ਭਤੀਜੇ ਨੂੰ ਲਾਟਰੀ ਦੀਆਂ ਟਿਕਟਾਂ ਖਰੀਦਣ ਲਈ ਪੈਸੇ ਦਿੱਤੇ ਸਨ। ਆਖਰਕਾਰ ਉਸਦਾ ਸੁਪਨਾ ਸਾਕਾਰ ਹੋਇਆ। ਮੈਂ ਅਤੇ ਮੇਰਾ ਪੂਰਾ ਪਰਿਵਾਰ ਬਹੁਤ ਖੁਸ਼ ਹਾਂ ਕਿ ਪਿਤਾ ਜੀ ਨੇ ਇੰਨੀ ਵੱਡੀ ਰਕਮ ਜਿੱਤੀ ਹੈ। ਸਹਾਇਕ ਲਾਟਰੀਜ਼ ਡਾਇਰੈਕਟਰ ਨੇ ਦੱਸਿਆ ਕਿ ਲਾਟਰੀ ਦੇ ਨਤੀਜੇ 16 ਜਨਵਰੀ ਨੂੰ ਐਲਾਨੇ ਗਏ ਸਨ ਅਤੇ ਜੇਤੂ ਨੂੰ 30 ਫੀਸਦੀ ਟੈਕਸ ਕੱਟ ਕੇ ਰਾਸ਼ੀ ਦਿੱਤੀ ਜਾਵੇਗੀ। ਤੁਹਾਨੂੰ ਦੱਸ ਦੇਈਏ ਕਿ ਮਕਰ ਸੰਕ੍ਰਾਂਤੀ ਦੇ ਮੌਕੇ ’ਤੇ ਪੰਜਾਬ ਸਰਕਾਰ ਵੱਲੋਂ ਬੰਬਰ ਲਾਟਰੀ ਦਾ ਆਯੋਜਨ ਕੀਤਾ ਜਾਂਦਾ ਹੈ। ਅਸਿਸਟੈਂਟ ਲਾਟਰੀਜ਼ ਡਾਇਰੈਕਟਰ ਕਰਮ ਸਿੰਘ ਨੇ ਏਐਨਆਈ ਨੂੰ ਦੱਸਿਆ ਕਿ ਨਿਰਧਾਰਤ ਪ੍ਰਕਿਰਿਆ ਨੂੰ ਪੂਰਾ ਕਰਨ ਤੋਂ ਬਾਅਦ 30% ਟੈਕਸ ਕੱਟ ਕੇ ਉਨ੍ਹਾਂ ਨੂੰ ਇਹ ਰਕਮ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਬੰਪਰ ਲਾਟਰੀ 2023 ਦੇ ਨਤੀਜੇ 16 ਜਨਵਰੀ ਨੂੰ ਐਲਾਨੇ ਗਏ ਸਨ। ਉਨ੍ਹਾਂ (ਦਵਾਰਕਾ ਦਾਸ) ਨੇ 5 ਕਰੋੜ ਰੁਪਏ ਦਾ ਪਹਿਲਾ ਇਨਾਮ ਜਿੱਤਿਆ।