ਰਜਿ: ਨੰ: PB/JL-124/2018-20
RNI Regd No. 23/1979

ਜਨਰਲ ਫ਼ੈਜ਼, ਜਨਰਲ ਬਾਜਵਾ ਪਾਕਿਸਤਾਨ ਦੇ ਦੁੱਖਾਂ ਲਈ ਜ਼ਿੰਮੇਵਾਰ: ਨਵਾਜ਼ ਸ਼ਰੀਫ਼
 
BY admin / January 20, 2023
ਲੰਡਨ, 20 ਜਨਵਰੀ, (ਯੂ.ਐਨ.ਆਈ.)- ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਪੀਐਮਐਲ-ਐਨ ਦੇ ਸੁਪਰੀਮੋ ਨਵਾਜ਼ ਸ਼ਰੀਫ ਨੇ 2018 ਵਿੱਚ ਇਮਰਾਨ ਖਾਨ ਦੀ ਪੀਟੀਆਈ ਸਰਕਾਰ ਸਥਾਪਤ ਕਰਨ ਲਈ ਜਨਰਲ (ਸੇਵਾਮੁਕਤ) ਬਾਜਵਾ ਅਤੇ ਲੈਫਟੀਨੈਂਟ ਜਨਰਲ (ਸੇਵਾਮੁਕਤ) ਫੈਜ਼ ਹਮੀਦ ਨੂੰ ਨਿਸ਼ਾਨਾ ਬਣਾਇਆ ਹੈ। ਦਿ ਨਿਊਜ਼ ਦੀ ਰਿਪੋਰਟ ਅਨੁਸਾਰ ਗ੍ਰਹਿ ਮੰਤਰੀ ਰਾਣਾ ਸਨਾਉੱਲਾਹ ਸਮੇਤ ਆਪਣੀ ਪਾਰਟੀ ਦੇ ਸਾਥੀਆਂ ਨਾਲ ਗੱਲਬਾਤ ਤੋਂ ਬਾਅਦ ਵੀਰਵਾਰ ਸ਼ਾਮ ਨੂੰ ਲੰਡਨ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ, ਸ਼ਰੀਫ ਨੇ 16 ਅਕਤੂਬਰ, 2020 ਨੂੰ ਪੀਡੀਐਮ ਰੈਲੀ ਵਿੱਚ ਲੋਕਾਂ ਨੂੰ ਆਪਣੇ ਗੁਜਰਾਂਵਾਲਾ ਦੇ ਭਾਸ਼ਣ ਦੀ ਯਾਦ ਦਿਵਾ ਦਿੱਤੀ, ਜਿਸ ਵਿੱਚ ਉਨ੍ਹਾਂ ਨੇ ਸਾਬਕਾ ਸੈਨਾ ਮੁਖੀ ਜਨਰਲ (ਸੇਵਾਮੁਕਤ) ਕਮਰ ਬਾਜਵਾ ਅਤੇ ਆਈਐਸਆਈ ਦੇ ਸਾਬਕਾ ਮੁਖੀ ਲੈਫਟੀਨੈਂਟ ਜਨਰਲ (ਸੇਵਾਮੁਕਤ) ਫੈਜ਼ ਹਮੀਦ ’ਤੇ ਚੋਣਾਂ ਵਿੱਚ ਹੇਰਾਫੇਰੀ ਕਰਨ ਦਾ ਦੋਸ਼ ਲਾਇਆ ਸੀ। ਉਨ੍ਹਾਂ ਨੇ ਸੰਵਿਧਾਨ ਦੀ ਉਲੰਘਣਾ ਕਰਦੇ ਹੋਏ ਖਾਨ ਨੂੰ ਪ੍ਰਧਾਨ ਮੰਤਰੀ ਬਣਾਉਣ, ਉਨ੍ਹਾਂ ਦੀ ਸਰਕਾਰ ਹਟਾਉਣ, ਮੀਡੀਆ ਦਾ ਮੂੰਹ ਬੰਦ ਕਰਨ, ਨਿਆਂਪਾਲਿਕਾ ’ਤੇ ਦਬਾਅ ਬਣਾਉਣ ਅਤੇ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਸ਼ਿਕਾਰ ਬਣਾਉਣ ਦੇ ਸਿੱਧੇ ਦੋਸ਼ ਲਗਾਏ ਸਨ। ਸ਼ਰੀਫ ਨੇ ਕਿਹਾ ਕਿ ਉਨ੍ਹਾਂ ਨੇ ਗੁਜਰਾਂਵਾਲਾ ਦੇ ਭਾਸ਼ਣ ਵਿਚ ਦੱਸਿਆ ਸੀ ਕਿ ਪਾਕਿਸਤਾਨ ਦੇ ਦੁੱਖਾਂ ਲਈ ਕੌਣ ਜ਼ਿੰਮੇਵਾਰ ਹੈ ਅਤੇ ਕਿਵੇਂ ਲੋਕਾਂ ਦੇ ਇਕ ਸਮੂਹ ਨੇ ਦੇਸ਼ ’ਤੇ ਕਬਜ਼ਾ ਕਰਨ ਦੀ ਸਾਜਿਸ਼ ਰਚੀ। ਨਿਊਜ਼ ਨੇ ਹਾਲ ਹੀ ਵਿੱਚ ਰਿਪੋਰਟ ਦਿੱਤੀ ਸੀ ਕਿ ਸ਼ਰੀਫ ਨੇ ਪਾਕਿਸਤਾਨ ਨੂੰ ਬਰਬਾਦੀ ਦੇ ਨੇੜੇ ਲਿਆਉਣ ਲਈ ਚਾਰ ਲੋਕਾਂ - ਸੇਵਾਮੁਕਤ ਜੱਜ ਸਾਕਿਬ ਨਿਸਾਰ, ਆਸਿਫ ਸਈਦ ਖੋਸਾ, ਜਨਰਲ (ਸੇਵਾਮੁਕਤ) ਬਾਜਵਾ, ਲੈਫਟੀਨੈਂਟ ਜਨਰਲ (ਸੇਵਾਮੁਕਤ) ਫੈਜ਼ ਹਮੀਦ ਅਤੇ ਇਮਰਾਨ ਖਾਨ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਸ਼ਰੀਫ ਨੇ ਆਪਣੇ ਬੇਟੇ ਦੇ ਦਫਤਰ ਦੇ ਬਾਹਰ ਮੀਡੀਆ ਨੂੰ ਕਿਹਾ ਕਿ ਉਨ੍ਹਾਂ ਨੇ ਆਪਣੇ ਅਤੇ ਪਾਕਿਸਤਾਨ ਨਾਲ ਹੋਏ ਜ਼ੁਲਮ ਅਤੇ ਬੇਇਨਸਾਫੀ ਬਾਰੇ ਦੇਸ਼ ਨੂੰ ਜਾਣਕਾਰੀ ਦਿੰਦੇ ਹੋਏ ਕੁਝ ਵੀ ਗਲਤ ਨਹੀਂ ਕਿਹਾ ਸੀ। ਸਾਡੇ ਨਾਲ ਬੇਇਨਸਾਫ਼ੀ ਅਤੇ ਬੇਰਹਿਮੀ ਨਾਲ ਵਿਵਹਾਰ ਕੀਤਾ ਗਿਆ ਹੈ ਅਤੇ ਇਸ ਵੱਲ ਇਸ਼ਾਰਾ ਕਰਨਾ ਮੇਰੀ ਜ਼ਿੰਮੇਵਾਰੀ ਹੈ। ਦ ਨਿਊਜ਼ ਦੀ ਰਿਪੋਰਟ ਮੁਤਾਬਕ ਸ਼ਰੀਫ ਨੇ ਕਿਹਾ ਕਿ ਪਾਕਿਸਤਾਨ ਦੇ ਲੋਕ ਦੋ ਸੇਵਾਮੁਕਤ ਜਨਰਲਾਂ ਦੇ ਚਿਹਰੇ ਅਤੇ ਚਰਿੱਤਰ ਤੋਂ ਚੰਗੀ ਤਰ੍ਹਾਂ ਜਾਣੂ ਹਨ, ਜਿਨ੍ਹਾਂ ਬਾਰੇ ਮੰਨਿਆ ਜਾਂਦਾ ਹੈ ਕਿ ਟ?ਰਾਂਸਫਰ ਪ੍ਰਾਜੈਕਟ ਨੂੰ ਲਾਗੂ ਕਰਨ ਪਿੱਛੇ ਉਨ੍ਹਾਂ ਦਾ ਹੱਥ ਸੀ, ਜਿਸ ਦੀ ਅਸਲ ਵਿੱਚ ਕਲਪਨਾ ਸਾਬਕਾ ਖੁਫੀਆ ਮੁਖੀ ਜਨਰਲ ਸ਼ੁਜਾ ਪਾਸ਼ਾ, ਜਨਰਲ ਜ਼ਹੀਰ-ਉਲ-ਇਸਲਾਮ ਅਤੇ ਉਨ੍ਹਾਂ ਦੇ ਸਹਿਯੋਗੀ ਨੇ ਕੀਤੀ ਸੀ।