ਰਜਿ: ਨੰ: PB/JL-124/2018-20
RNI Regd No. 23/1979

ਅਮਰੀਕਾ ’ਚ ਪੰਜਾਬੀ ਨੇ ਗੱਡੇ ਝੰਡੇ, ਸ਼ਾਹਪੁਰ ਦਾ ਗੈਰੀ ਮੈਨਟੀਕਾ ਸ਼ਹਿਰ ਦਾ ਬਣਿਆ ਮੇਅਰ
 
BY admin / January 23, 2023
ਨਿਊਯਾਰਕ, 23 ਜਨਵਰੀ (ਯੂ. ਐਨ. ਆਈ.)-ਨੇੜਲੇ ਪਿੰਡ ਸ਼ਾਹਪੁਰ ਦਾ ਗੁਰਮਿੰਦਰ ਸਿੰਘ ਗੈਰੀ ਅਮਰੀਕਾ ਦੇ ਸ਼ਹਿਰ ਮੈਨਟੀਕਾ ਵਿੱਚ ਮੇਅਰ ਬਣ ਕੇ ਪੰਜਾਬੀਆਂ ਦਾ ਨਾਮ ਰੌਸ਼ਨ ਕੀਤਾ ਹੈ । ਇਸ ਸਬੰਧੀ ਗੁਰਮਿੰਦਰ ਸਿੰਘ ਗੈਰੀ ਦੇ ਪਰਿਵਾਰਕ ਮੈਂਬਰਾਂ ਅਵਤਾਰ ਸਿੰਘ ਮਹਿਰੌਕ, ਜੁਸਵਿੰਦਰ ਸਿੰਘ ਸਰਪੰਚ ਸ਼ਾਹਪੁਰ, ਬਲਵੀਰ ਸਿੰਘ ਮਹਿਰੌਕ, ਸਤਨਾਮ ਸਿੰਘ ਮਹਿਰੌਕ, ਹਰਮਨਦੀਪ ਸਿੰਘ, ਭਾਈ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਗੁਰਮਿੰਦਰ ਸਿੰਘ ਗੈਰੀ ਦੇ ਦਾਦਾ ਜੀ ਚਾਨਣ ਸਿੰਘ ਮਹਿਰੌਕ ਸੈਕਟਰੀ, ਜੋ ਇਲਾਕੇ ਵਿੱਚ ਇੱਕ ਮੰਨੀ-ਪ੍ਰਮੰਨੀ ਸ਼ਖ਼ਸੀਅਤ ਸਨ ਅਤੇ ਉਨ੍ਹਾਂ ਦੇ ਪਿਤਾ ਸੁੱਚਾ ਸਿੰਘ ਮਹਿਰੌਕ ਬਹੁਤ ਮਿਹਨਤੀ ਸਨ। ਉਨ੍ਹਾਂ ਦੱਸਿਆ ਕਿ ਗੁਰਮਿੰਦਰ ਸਿੰਘ ਛੋਟੀ ਉਮਰ ਵਿੱਚ ਹੀ ਅਮਰੀਕਾ ਵਿੱਚ ਜਾ ਵਸੇ ਸਨ । ਜਿਨ੍ਹਾਂ ਅਮਰੀਕਾ ਵਿੱਚ ਜਾ ਕੇ ਸਖ਼ਤ ਮਿਹਨਤ ਕਰ ਕੇ ਮੇਅਰ ਬਣ ਕੇ ਇੱਕ ਵੱਖਰਾ ਮੁਕਾਮ ਹਾਸਿਲ ਕੀਤਾ ਹੈ। ਜਿਸ ਨਾਲ ਗੁਰਮਿੰਦਰ ਨੇ ਪੰਜਾਬ ਅਤੇ ਦੇਸ਼ ਦਾ ਨਾਮ ਰੌਸ਼ਨ ਕੀਤਾ । ਇਸ ਮੌਕੇ ਉਨ੍ਹਾਂ ਦੱਸਿਆ ਕਿ ਗੁਰਮਿੰਦਰ ਸਿੰਘ ਗੈਰੀ ਦੇ ਮੇਅਰ ਬਣਨ ਨਾਲ ਪਿੰਡ ਸ਼ਾਹਪੁਰ ਅਤੇ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਹੈ । ਇਹ ਖ਼ੁਸ਼ੀ ਪਿੰਡ ਵਾਸੀਆਂ ਨੇ ਲੱਡੂ ਵੰਡ ਕੇ ਸਾਂਝੀ ਕੀਤੀ।