ਰਜਿ: ਨੰ: PB/JL-124/2018-20
RNI Regd No. 23/1979

ਕੈਨੇਡਾ ਦੇ ਕੈਲਗਰੀ ’ਚ ਪੰਜਾਬੀ ਟਰੱਕ ਡਰਾਈਵਰ ਦੀ ਸੜਕ ਹਾਦਸੇ ’ਚ ਮੌਤ
 
BY admin / January 23, 2023
ਨਵੀਂ ਦਿੱਲੀ, 23 ਜਨਵਰੀ (ਯੂ. ਐਨ. ਆਈ.)-ਕੈਨੇਡਾ ਵਿੱਚ ਆਏ ਦਿਨ ਪੰਜਾਬੀਆਂ ਦੀ ਮੌਤ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਇਸੇ ਵਿਚਾਲੇ ਇੱਕ ਹੋਰ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਵਿੱਚ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਦਰਅਸਲ, ਕੈਨੇਡਾ ਦੇ ਕੈਲਗਰੀ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ 29 ਸਾਲਾਂ ਪੰਜਾਬੀ ਨੌਜਵਾਨ ਹਰਮੀਤ ਸਿੰਘ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਸ਼ੁੱਕਰਵਾਰ ਸਵੇਰੇ 3 ਵਜੇ ਐਲਬਰਟਾ ਦੇ ਚੈਸਟਰਮੇਅਰ ਵਿਖੇ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਵਿੱਚ 3 ਹੋਰ ਲੋਕ ਜ਼ਖਮੀ ਹੋਏ ਹਨ। ਮਿਲੀ ਜਾਣਕਾਰੀ ਅਨੁਸਾਰ ਹਰਮੀਤ ਦਾ ਟਰੱਕ ਖਰਾਬ ਹੋ ਗਿਆ ਸੀ, ਜਿਸ ਕਾਰਨ ਉਹ ਕਾਰਨ ਸੜਕ ਕਿਨਾਰੇ ਰਿਪੇਅਰ ਦੀ ਉਡੀਕ ਕਰ ਰਿਹਾ ਸੀ। ਇਸ ਦੌਰਾਨ ਕਿਸੇ ਹੋਰ ਟਰੱਕ ਨੇ ਉਸ ਦੇ ਟਰੱਕ ਨਾਲ ਟੱਕਰ ਮਾਰ ਦਿੱਤੀ । ਜਿਸ ਕਾਰਨ ਇਸ ਟੱਕਰ ਵਿੱਚ ਉਸਦੀ ਮੌਤ ਹੋ ਗਈ। ਦੱਸੇ ਜਾ ਰਿਹਾ ਹੈ ਕਿ ਹਰਮੀਤ ਨੂੰ ਕੁਝ ਸਮਾਂ ਪਹਿਲਾਂ ਹੀ ਟਰੱਕ ਦਾ ਲਾਇਸੈਂਸ ਮਿਲਿਆ ਸੀ।