ਦਿੱਲੀ-ਐਨਸੀਆਰ ਵਿੱਚ ਭੁਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ
ਨਵੀਂ ਦਿੱਲੀ, 24 ਜਨਵਰੀ, (ਯੂ.ਐਨ.ਆਈ.)- ਦਿੱਲੀ ਐਨਸੀਆਰ ’ਚ ਮੰਗਲਵਾਰ ਦੁਪਹਿਰ ਨੂੰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਨ, ਜਿਸ ਕਾਰਨ ਲੋਕਾਂ ’ਚ ਹੜਕੰਪ ਮਚ ਗਿਆ ਹੈ। ਜਿਵੇਂ ਹੀ ਧਰਤੀ ਹਿੱਲੀ, ਲੋਕ ਆਪਣੇ ਘਰਾਂ ਤੋਂ ਬਾਹਰ ਆ ਗਏ ਅਤੇ ਖੁੱਲ੍ਹੇ ਅਸਮਾਨ ਹੇਠ ਆ ਗਏ। ਲੋਕਾਂ ਨੇ ਲਗਭਗ 30 ਸੈਕਿੰਡ ਤੱਕ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਹਨ। ਦਿੱਲੀ ਐਨਸੀਆਰ ਦੇ ਨਾਲ ਉਤਰਾਖੰਡ ਵਿੱਚ ਵੀ ਭੂਚਾਲ ਆਇਆ ਹੈ। ਹਾਲਾਂਕਿ, ਹੁਣ ਤੱਕ ਕਿਤੋਂ ਵੀ ਭੂਚਾਲ ਕਾਰਨ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਖ਼ਬਰ ਨਹੀਂ ਹੈ। ਦਿੱਲੀ, ਨੋਇਡਾ ਅਤੇ ਗਾਜ਼ੀਆਬਾਦ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦਾ ਕੇਂਦਰ ਨੇਪਾਲ-ਚੀਨ ਸਰਹੱਦ ਦੇ ਨੇੜੇ ਦੱਸਿਆ ਜਾ ਰਿਹਾ ਹੈ। ਦੁਪਹਿਰ ਕਰੀਬ 2.28 ਵਜੇ ਅਚਾਨਕ ਧਰਤੀ ਹਿੱਲਣ ਲੱਗੀ। ਰਿਕਟਰ ਪੈਮਾਨੇ ਮੁਤਾਬਕ ਭੂਚਾਲ ਦੀ ਤੀਬਰਤਾ ਬਹੁਤ ਜ਼ਿਆਦਾ ਸੀ। ਰਿਕਟਰ ਪੈਮਾਨੇ ’ਤੇ ਭੂਚਾਲ ਦੀ ਤੀਬਰਤਾ 5.8 ਮਾਪੀ ਗਈ। ਦਿਨ ਚ ਆਏ ਭੂਚਾਲ ਕਾਰਨ ਲੋਕ ਦਹਿਸ਼ਤ ਚ ਆ ਕੇ ਇਕਦਮ ਬਾਹਰ ਨਿਕਲ ਗਏ ਹਨ। ਇਸ ਦੇ ਨਾਲ ਹੀ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ’ਚ ਵੀ ਧਰਤੀ ਹਿੱਲ ਗਈ ਹੈ। ਦਿੱਲੀ ਐਨਸੀਆਰ ਦੇ ਫਰੀਦਾਬਾਦ ਅਤੇ ਗੁਰੂਗ੍ਰਾਮ ਖੇਤਰਾਂ ਵਿੱਚ ਵੀ ਭੂਚਾਲ ਦੇ ਝਟਕੇ ਲੱਗੇ ਹਨ। ਜਦੋਂ ਧਰਤੀ ਹਿੱਲੀ ਤਾਂ ਜ਼ਿਆਦਾਤਰ ਲੋਕ ਦਫਤਰ ਜਾਂ ਘਰ ਵਿੱਚ ਮੌਜੂਦ ਸਨ। ਅਜਿਹੇ ’ਚ ਲੋਕ ਦਹਿਸ਼ਤ ’ਚ ਆ ਗਏ। ਇਹ ਭੂਚਾਲ ਲੰਬੇ ਸਮੇਂ ਤੋਂ ਮਹਿਸੂਸ ਕੀਤਾ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਭੂਚਾਲ ਆਉਂਦੇ ਹੀ ਲੋਕ ਆਪਣੇ ਪਰਿਵਾਰਾਂ ਨਾਲ ਘਰਾਂ ਤੋਂ ਬਾਹਰ ਨਿਕਲ ਕੇ ਖੁੱਲ੍ਹੇ ਆਸਮਾਨ ਹੇਠ ਆ ਗਏ।