ਰਜਿ: ਨੰ: PB/JL-124/2018-20
RNI Regd No. 23/1979

ਅਮਰੀਕਾ ’ਚ ਭਾਰਤੀ ਮੂਲ ਦੀ ਪ੍ਰਮਿਲਾ ਜੈਪਾਲ ਨੂੰ ਜਿਊਡਿਸ਼ੀਅਰੀ ਕਮੇਟੀ ਦੇ ਪੈਨਲ ਦਾ ਰੈੰਕਿੰਗ ਮੈਂਬਰ ਨਾਮਜ਼ਦ ਕੀਤਾ ਗਿਆ

BY admin / February 02, 2023
ਵਾਸ਼ਿੰਗਟਨ, 2 ਫ਼ਰਵਰੀ (ਯੂ. ਐਨ. ਆਈ.)-ਅਮਰੀਕਾ ਵਿੱਚ ਇੱਕ ਵਾਰ ਫਿਰ ਤੋਂ ਭਾਰਤੀਆਂ ਨੇ ਝੰਡਾ ਲਹਿਰਾਇਆ ਹੈ। ਇਸ ਵਾਰ ਭਾਰਤੀ ਮੂਲ ਦੀ ਪ੍ਰਮਿਲਾ ਜੈਪਾਲ ਨੂੰ ਇਮੀਗ੍ਰੇਸ਼ਨ ਦੇ ਲਈ ਬਣੇ ਸ਼ਕਤੀਸ਼ਾਲੀ ਹਾਊਸ ਜਿਊਡਿਸ਼ੀਅਰੀ ਕਮੇਟੀ ਦੇ ਪੈਨਲ ਦਾ ਰੈੰਕਿੰਗ ਮੈਂਬਰ ਨਾਮਜ਼ਦ ਕੀਤਾ ਗਿਆ ਹੈ। ਉਹ ਇਸ ਸਬ ਕਮੇਟੀ ਦੀ ਅਗਵਾਈ ਕਰਨ ਵਾਲੀ ਪਹਿਲੀ ਅਪ੍ਰਵਾਸੀ ਬਣ ਗਈ ਹੈ। 57 ਸਾਲਾ ਪ੍ਰਮਿਲਾ ਜੈਪਾਲ ਵਾਸ਼ਿੰਗਟਨ ਦੇ ਸੱਤਵੇਂ ਕਾਂਗ੍ਰੇਸਨਲ ਜ਼ਿਲ੍ਹੇ ਦੀ ਅਗਵਾਈ ਕਰਦੀ ਹੈ। ਉਨ੍ਹਾਂ ਨੇ ਇਮੀਗ੍ਰੇਸ਼ਨ ਅਖੰਡਤਾ, ਸੁਰੱਖਿਆ ਅਤੇ ਲਾਗੂ ਕਰਨ ‘ਤੇ ਉਪ-ਕਮੇਟੀ ਦੀ ਇੱਕ ਮਹਿਲਾ ਮੈਂਬਰ ਹੈ ਜਿਸਨੇ ਲੋਫਗ੍ਰੇਨ ਦਾ ਸਥਾਨ ਲਿਆ ਹੈ। ਰੈਂਕਿੰਗ ਮੈਂਬਰ ਨਾਮਜ਼ਦ ਕੀਤੇ ਜਾਣ ਤੋਂ ਬਾਅਦ ਪ੍ਰਮਿਲਾ ਜੈਪਾਲ ਨੇ ਕਿਹਾ ਕਿ ਅਮਰੀਕੀ ਪ੍ਰਤੀਨਿਧੀ ਸਭਾ ਲਈ ਚੁਣੀ ਗਈ ਪਹਿਲੀ ਦੱਖਣੀ ਏਸ਼ੀਆਈ ਔਰਤ ਦੇ ਰੂਪ ਵਿੱਚ ਮੈਂ ਸਨਮਾਨਿਤ ਮਹਿਸੂਸ ਕਰ ਰਹੀ ਹਾਂ। ਪ੍ਰਮਿਲਾ ਨੇ ਕਿਹਾ ਕਿ ਜਦੋਂ ਉਹ 16 ਸਾਲਾ ਦੀ ਸੀ ਤਾਂ ਉਹ ਉਦੋਂ ਅਮਰੀਕਾ ਆ ਗਈ ਸੀ। ਹਾਲਾਂਕਿ ਅਮਰੀਕੀ ਨਾਗਰਿਕ ਬਣਨ ਦੇ ਲਈ ਉਨ੍ਹਾਂ ਨੇ 17 ਸਾਲ ਇੰਤਜ਼ਾਰ ਕਰਨਾ ਪਿਆ । ਉਨ੍ਹਾਂ ਕਿਹਾ ਕਿ ਇਹ ਮੇਰੇ ਲਈ ਵੱਡੀ ਗੱਲ ਹੈ ਕਿ ਮੈਂ ਉਸ ਸਥਿਤੀ ਵਿੱਚ ਪਹੁੰਚ ਗਈ ਹੈ, ਜਿੱਥੇ ਮੈਂ ਟੁੱਟੀ ਹੋਈ ਪ੍ਰਵਾਸੀ ਪ੍ਰਣਾਲੀ ਨੂੰ ਦੁਬਾਰਾ ਸ਼ੁਰੂ ਕਰਨ ਦੀ ਭੂਮਿਕਾ ਵਿੱਚ ਰਹਾਂਗੀ। ਪ੍ਰਮਿਲਾ ਅਮਰੀਕੀ ਕਾਂਗਰਸ ਵਿੱਚ ਆਉਣ ਤੋਂ ਪਹਿਲਾਂ ਪ੍ਰਵਾਸੀਆਂ ਦੇ ਲਈ ਲੰਬੇ ਸਮੇਂ ਤੋਂ ਲੜਾਈ ਲੜ ਰਹੀ ਹੈ। ਉਨ੍ਹਾਂ ਨੇ ਵਾਸ਼ਿੰਗਟਨ ਦੇ ਸਭ ਤੋਂ ਵੱਡੇ ਪ੍ਰਵਾਸੀ ਸੰਗਠਨ ਵਨ ਅਮਰੀਕਾ ਦੀ ਵੀ ਸ਼ੁਰੂਆਤ ਕੀਤੀ ਸੀ। ਇਸਦਾ ਗਠਨ ਉਨ੍ਹਾਂ ਨੇ 11 ਸਤੰਬਰ ਨੂੰ ਹੋਏ ਅੱਤਵਾਦੀ ਹਮਲਿਆਂ ਦੇ ਲਈ ਬਾਅਦ ਵਿੱਚ ਕੀਤਾ ਗਿਆ। ਸਾਬਕਾ ਰਾਸ਼ਟਰਪਤੀ ਓਬਾਮਾ ਵੱਲੋਂ ਉਨ੍ਹਾਂ ਨੂੰ ਚੈਂਪੀਅਨ ਆਫ਼ ਚੇਂਜ ਪੁਰਸਕਾਰ ਵੀ ਦਿੱਤਾ ਜਾ ਚੁੱਕਿਆ ਹੈ।