ਅਕਾਲੀ ਪਤ੍ਰਿਕਾ ਦੇ ਸਾਬਕਾ ਮੈਨੇਜਿੰਗ ਡਾਇਰੈਕਟਰ ਜੱਥੇਦਾਰ ਸੁੱਚਾ ਸਿੰਘ ਜੌਹਲ ਅਕਾਲ ਚਲਾਣਾ ਕਰ ਗਏ
ਗੁਰਾਇਆ 02 ਫਰਵਰੀ (ਅਜੇ ਬਹਿਲ) ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਾਬਕਾ ਵਾਈਸ ਪ੍ਰਧਾਨ, ਪਾਰਟੀ ਦੇ ਸਲਾਹਕਾਰ, ਅਕਾਲੀ ਪਤ੍ਰਿਕਾ ਦੇ ਸਾਬਕਾ ਮੈਨੇਜਿੰਗ ਡਾਇਰੈਕਟਰ, ਗੁਰੂ ਨਾਨਕ ਖ਼ਾਲਸਾ ਕਾਲਜ ਕਮੇਟੀ ਦੇ ਜਨਰਲ ਸਕੱਤਰ ਜੱਥੇਦਾਰ ਸੁੱਚਾ ਸਿੰਘ ਜੌਹਲ ਜੋ 01 ਫ਼ਰਵਰੀ ਨੂੰ ਅਕਾਲ ਚਲਾਣਾ ਕਰ ਗਏ। ਜੋ ਕੁੱਛ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਉਨ੍ਹਾਂ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਪਿੰਡ ਜੌਹਲ ਨੇੜੇ ਗੁਰਾਇਆ ਦੇ ਸ਼ਮਸ਼ਾਨ ਘਾਟ ਚ ਕੀਤਾ ਗਿਆ। ਉਹ ਆਪਣੇ ਪਿੱਛੇ ਸਪੁੱਤਰ ਸੁਖਜੀਤ ਸਿੰਘ ਜੌਹਲ, ਬਲਕਾਰ ਸਿੰਘ ਜੌਹਲ, ਸਪੁੱਤਰੀ ਸੁਖਵਿੰਦਰ ਕੌਰ ਥਾਂਦੀ, ਪੋਤਰੇ ਜਸਪ੍ਰੀਤ ਸਿੰਘ ਜੌਹਲ ਅਤੇ ਸਿਮਰਨਜੀਤ ਸਿੰਘ ਜੌਹਲ ਸਾਰੇ ਨਿਵਾਸੀ ਯੂ ਐਸ ਏ ਅਤੇ ਬਾਕੀ ਪਰਿਵਾਰਕ ਮੈਂਬਰਾਂ ਨੂੰ ਛੱਡ ਗਏ ਹਨ। ਇਸ ਮੌਕੇ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਵਿਧਾਇਕ ਨਕੋਦਰ ਗੁਰਪ੍ਰਤਾਪ ਸਿੰਘ ਵਡਾਲਾ,ਫਿਲੌਰ ਤੋਂ ਅਕਾਲੀ ਦਲ ਦੇ ਸਾਬਕਾ ਵਿਧਾਇਕ ਬਲਦੇਵ ਸਿੰਘ ਖਹਿਰਾ ਨੇ ਕਿਹਾ ਕਿ ਜੱਥੇਦਾਰ ਸੁੱਚਾ ਸਿੰਘ ਜੌਹਲ ਨੇ ਸਾਰੀ ਉਮਰ ਲੋਕਾਂ ਦੀ ਸੇਵਾ ਦੇ ਨਾਲ ਨਾਲ ਪੰਥ ਤੇ ਪਾਰਟੀ ਦੀ ਸੇਵਾ ਕੀਤੀ ਹੈ ਉਨ੍ਹਾਂ ਦਾ ਚੱਲੇ ਜਾਣਾ ਜਿੱਥੇ ਪਰਿਵਾਰ ਨੂੰ ਉਨ੍ਹਾਂ ਦੀ ਘਾਟ ਰਹੇਗੀ ਉੱਥੇ ਹੀ ਪਾਰਟੀ ਤੇ ਇਲਾਕੇ ਨੂੰ ਵੀ ਉਨ੍ਹਾਂ ਦੀ ਘਾਟ ਰਹੇਗੀ। ਉਨ੍ਹਾਂ ਦੀ ਅੰਤਿਮ ਅਰਦਾਸ 11 ਫਰਵਰੀ ਨੂੰ ਉਨ੍ਹਾਂ ਦੇ ਪਿੰਡ ਜੋਹਲਾਂ ਵਿੱਖੇ ਹੋਵੇਗੀ। ਇਸ ਮੌਕੇ ਅਮਰਜੀਤ ਸਿੰਘ ਸੰਧੂ,ਦਮਨਵੀਰ ਸਿੰਘ ਫਿਲੌਰ, ਹਰਜਿੰਦਰ ਸਿੰਘ ਲੱਲੀ,ਪਹਿਲਵਾਨ ਚੂਹੜ ਸਿੰਘ ਬੜਾਪਿੰਡ,ਲਾਡੀ ਵਿਰਕ ਤੋਂ ਇਲਾਵਾ ਵੱਡੀ ਗਿਣਤੀ ਚ ਇਲਾਕਾ ਵਾਸੀ, ਗੁਰੂ ਨਾਨਕ ਖ਼ਾਲਸਾ ਕਾਲਜ ਸੰਗ ਢੇਸੀਆਂ ਦੇ ਸਟਾਫ਼ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।