ਰਜਿ: ਨੰ: PB/JL-124/2018-20
RNI Regd No. 23/1979

23-24 ਮਈ ਨੂੰ ਪੰਜਾਬ ’ਚ ਫਿਰ ਬਦਲੇਗਾ ਮੌਸਮ, ਪਵੇਗਾ ਮੀਂਹ
 
BY admin / May 21, 2023
ਨਵੀਂ ਦਿੱਲੀ, 21 ਮਈ (ਯੂ. ਐਨ. ਆਈ.)-ਪੰਜਾਬ ਤੇ ਹਰਿਆਣਾ ਵਿਚ ਗਰਮੀ ਲਗਾਤਾਰ ਵਧਦੀ ਜਾ ਰਹੀ ਹੈ । ਦੋਵੇਂ ਸੂਬਿਆਂ ਵਿਚ ਤਾਪਮਾਨ 40 ਡਿਗਰੀ ਨੂੰ ਪਾਰ ਕਰ ਗਿਆ ਹੈ। ਪਰ ਜਲਦ ਹੀ ਇਸ ਤੋਂ ਰਾਹਤ ਮਿਲਣ ਦੇ ਆਸਾਰ ਹਨ। ਹਫਤੇ ਦੀ ਸ਼ੁਰੂਆਤ ਵਿਚ ਇਕ ਪੱਛਮੀ ਗੜਬੜੀ ਆਪਣਾ ਅਸਰ ਦਿਖਾਏਗੀ ਤੇ 23-24 ਮਈ ਨੂੰ ਮੀਂਹ ਦੇ ਨਾਲ ਤੇਜ਼ ਹਵਾਵਾਂ ਚੱਲਣ ਦੇ ਆਸਾਰ ਹਨ। ਮੌਸਮ ਵਿਚ ਆਉਣ ਵਾਲੇ ਬਦਲਾਅ ਨਾਲ ਜਿਥੇ ਇਕ ਪਾਸੇ ਤਾਪਮਾਨ ਵਿਚ ਗਿਰਾਵਟ ਆਏਗੀ ਦੂਜੇ ਪਾਸੇ ਲੋਕਾਂ ਨੂੰ ਗਰਮੀ ਤੋਂ ਛੁਟਕਾਰਾ ਮਿਲੇਗਾ। ਮੌਸਮ ਵਿਭਾਗ ਮੁਤਾਬਕ ਪੰਜਾਬ ਦਾ ਪਠਾਨਕੋਟ ਜ਼ਿਲ੍ਹਾ ਸ਼ੁੱਕਰਵਾਰ ਨੂੰ ਸਭ ਤੋਂ ਗਰਮ ਜ਼ਿਲ੍ਹਾ ਰਿਹਾ ।ਇਥੇ ਤਾਪਮਾਨ 39.2 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਜਦਕਿ ਲੁਧਿਆਣਾ ਦੇ ਵਿੱਚ ਤਾਪਮਾਨ 39.1 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਇਸੇ ਤਰ੍ਹਾਂ ਗੁਰਦਾਸਪੁਰ ਤੇ ਹੁਸ਼ਿਆਰਪੁਰ ਵਿਚ ਤਾਪਮਾਨ 20.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਪਰ ਹੁਣ ਫਿਰ ਤੋਂ ਮੌਸਮ ਦਾ ਮਿਜ਼ਾਜ਼ ਬਦਲਣ ਦੇ ਆਸਾਰ ਹਨ ਤੇ 23 ਤੇ 24 ਮਈ ਨੂੰ ਤੇਜ਼ ਹਵਾਵਾਂ ਨਾਲ ਮੀਂਹ ਪੈਣ ਦੀ ਸੰਭਾਵਨਾ ਮੌਸਮ ਵਿਭਾਗ ਵੱਲੋਂ ਪ੍ਰਗਟਾਈ ਜਾ ਰਹੀ ਹੈ। ਪਰ ਇਸ ਦੇ ਨਾਲ ਹੀ ਇਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਭਾਵੇਂ ਆਉਣ ਵਾਲੇ ਕੁਝ ਦਿਨਾਂ ਵਿਚ ਮੀਂਹ ਤਾਂ ਪਵੇਗਾ ਪਰ ਇਸ ਨਾਲ ਲੋਕਾਂ ਨੂੰ ਗਰਮੀ ਤੋਂ ਜ਼ਿਆਦਾ ਰਾਹਤ ਮਿਲਣ ਨਹੀਂ ਵਾਲੀ ਹੈ।