ਰਜਿ: ਨੰ: PB/JL-124/2018-20
RNI Regd No. 23/1979

ਪੰਜਾਬ ਸਰਕਾਰ ਵੱਲੋਂ ਡਰੱਗ ਕੇਸ ’ਚ ਬਿਕਰਮ ਮਜੀਠਿਆ ਖ਼ਿਲਾਫ਼ ਨਵੀਂ ਸਿੱਟ ਦਾ ਗਠਨ
 
BY admin / May 21, 2023
ਮੋਹਾਲੀ, 21 ਮਈ (ਗੁਰਵਿੰਦਰ ਮੋਹਾਲੀ)-ਪੰਜਾਬ ਸਰਕਾਰ ਨੇ ਅਕਾਲੀ ਨੇਤਾ ਬਿਕਰਮ ਸਿੰਘ ਮਜੀਠਿਆ ਖਿਲਾਫ ਐਨਡੀਪੀਐਸ ਮਾਮਲੇ ਵਿੱਚ ਨਵੀਂ ਐਸਆਈਟੀ ਦਾ ਗਠਨ ਕੀਤਾ ਹੈ। ਨਵੀਂ ਐਸਆਈਟੀ ਦਾ ਮੁਖੀ ਆਈ ਜੀ ਮੁਖਵਿੰਦਰ ਸਿੰਘ ਛੀਨਾ ਨੂੰ ਲਗਾਇਆ ਗਿਆ ਹੈ। ਹੁਣ ਨਵੀਂ ਐਸਆਈਟੀ ਬਿਕਰਮ ਸਿੰਘ ਮਜੀਠਿਆ ਦੇ ਮਾਮਲੇ ਦੀ ਜਾਂਚ ਕਰੇਗੀ। ਦੱਸ ਦਈਏ ਕਿ ਇਸ ਤੋਂ ਪਹਿਲਾਂ ਡੀਆਈਜੀ ਰਾਹੁਲ ਐਸਆਈਟੀ ਦੇ ਮੁਖੀ ਸਨ। ਇਸ ਤੋਂ ਇਲਾਵਾ ਐਸਆਈਟੀ ਟੀਮ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਬਿਕਰਮ ਸਿੰਘ ਮਜੀਠੀਆ ਖ਼?ਲਾਫ਼ 20 ਦਸੰਬਰ 2021 ਨੂੰ ਮੁਹਾਲੀ ਵਿੱਚ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ। ਇਸ ਵਿੱਚ ਮਜੀਠੀਆ ਨੂੰ ਜੇਲ੍ਹ ਵੀ ਜਾਣਾ ਪਿਆ ਸੀ ਪਰ ਫਿਲਹਾਲ ਉਹ ਜ਼ਮਾਨਤ ’ਤੇ ਬਾਹਰ ਹਨ। ਐਸਆਈਟੀ ਦੇ ਬਾਕੀ ਮੈਂਬਰ ਉਹੀ ਰਹਿਣਗੇ। ਜਿਨ੍ਹਾਂ ਵਿੱਚ ਏਆਈਜੀ ਰੈਂਕ ਦੇ ਅਧਿਕਾਰੀ ਰਣਜੀਤ ਸਿੰਘ ਢਿੱਲੋਂ, ਰਘਬੀਰ ਸਿੰਘ (ਡੀਐਸਪੀ, ਐਸਟੀਐਫ, ਰੂਪਨਗਰ) ਤੇ ਅਮਰਪ੍ਰੀਤ ਸਿੰਘ (ਡੀਐਸਪੀ, ਖਰੜ-2) ਸ਼ਾਮਲ ਹਨ।