ਐਨ. ਆਈ. ਏ. ਸਾਹਮਣੇ ਲਾਰੈਂਸ ਦਾ ਕਬੂਲਨਾਮਾ-‘ਟਾਰਗੈੱਟ ਲਿਸਟ ’ਚ ਸਲਮਾਨ ਖਾਨ ਤੇ ਮੂਸੇਵਾਲਾ ਦਾ ਮੈਨੇਜਰ ਟੌਪ ’ਤੇ
ਨਵੀਂ ਦਿੱਲੀ, 22 ਮਈ (ਯੂ. ਐਨ. ਆਈ.)-ਐੱਨਆਈਏ ਦੀ ਕਸਟੱਡੀ ਵਿਚ ਗੈਂਗਸਟਰ ਲਾਰੈਂਸ ਨੇ ਕਈ ਵੱਡੇ ਖੁਲਾਸੇ ਕੀਤੇ। ਉਸ ਨੇ ਆਪਣੀ ਟੌਪ ਟਾਰਗੈੱਟ ਲਿਸਟ ਨੂੰ ਉਜਾਗਰ ਕੀਤਾ ਹੈ। ਇਸ ਸੂਚੀ ਵਿਚ ਬਾਲੀਵੁੱਡ ਸਟਾਰ ਸਲਮਾਨ ਖਾਨ ਤੇ ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਦਾ ਮੈਨੇਜਰ ਸ਼ਗਨਪ੍ਰੀਤ ਵੀ ਸ਼ਾਮਲ ਹੈ। ਲਾਰੈਂਸ ਨੇ ਫੰਡਿੰਗ ਦੇ ਤਰੀਕਿਆਂ ਬਾਰੇ ਵੀ ਦੱਸਿਆ ਹੈ। ਇੰਨਾ ਹੀ ਨਹੀਂ ਅਤੀਕ-ਅਸਰਫ ਦੀ ਹੱਤਿਆ ਵਿਚ ਵੀ ਹੁਣ ਲਾਰੈਂਸ ਦਾ ਨਾਂ ਜੁੜਨ ਲੱਗਾ ਹੈ। ਜ਼ਿਕਰਯੋਗ ਹੈ ਕਿ ਹਿਰਨ ਦੇ ਸ਼ਿਕਾਰ ਮਾਮਲੇ ਦੇ ਬਾਅਦ ਤੋਂ ਹੀ ਲਾਰੈਂਸ ਲਗਾਤਾਰ ਸਲਮਾਨ ਖਾਨ ਨੂੰ ਖੁੱਲ੍ਹੀ ਚੁਣੌਤੀਆਂ ਦਿੰਦਾ ਰਿਹਾ ਹੈ। ਇਸ ਤੋਂ ਇਲਾਵਾ ਆਪਣੇ ਸਹਿਯੋਗ ਵਿਕਰਮਜੀਤ ਉਰਫ ਵਿੱਕੀ ਮਿੱਢੂਖੇੜਾ ਮਰਡਰ ਕੇਸ ਵਿਚ ਲਾਰੈਂਸ ਦੇ ਮੈਨੇਜਰ ਸ਼ਗਨਪ੍ਰੀਤ ਸਿੰਘ ਨੂੰ ਮੁੱਖ ਦੋਸ਼ੀ ਮੰਨਦਾ ਹੈ। ਇਹੀ ਕਾਰਨ ਹੈ ਕਿ ਉਸ ਨੇ ਮੂਸੇਵਾਲਾ ਦਾ ਕਤਲ ਵੀ ਕੀਤਾ ਤੇ ਸ਼ਗਨਪ੍ਰੀਤ ਸਿੰਘ ਵੀ ਉਸ ਦੀ ਟੌਪ ਲਿਸਟ ਵਿਚ ਹੈ।