ਰਜਿ: ਨੰ: PB/JL-124/2018-20
RNI Regd No. 23/1979

ਜੀ 7 ਸੰਮੇਲਨ ’ਚ ਭੜਕਿਆ ਚੀਨ, ਜਾਪਾਨੀ ਰਾਜਦੂਤ ਨੂੰ ਕੀਤਾ ਤਲਬ; ਲਗਾਏ ਬਦਨਾਮ ਕਰਨ ਦੇ ਦੋਸ਼
 
BY admin / May 22, 2023
ਬੀਜਿੰਗ, 22 ਮਈ (ਯੂ. ਐਨ. ਆਈ.)-ਚੀਨ ਨੇ ਜੀ-7 ਸੰਮੇਲਨ ’ਚ ਚੀਨ ਨਾਲ ਜੁੜੇ ਮੁੱਦਿਆਂ ’ਤੇ ਕਾਰਵਾਈ ਲਈ ਜਾਪਾਨ ਦੇ ਰਾਜਦੂਤ ਨੂੰ ਤਲਬ ਕੀਤਾ ਹੈ। ਵਿਦੇਸ਼ ਮੰਤਰਾਲੇ ਦੇ ਇਕ ਬਿਆਨ ’ਚ ਕਿਹਾ ਗਿਆ ਹੈ ਕਿ ਚੀਨ ਦੇ ਉਪ ਵਿਦੇਸ਼ ਮੰਤਰੀ ਸੁਨ ਵੇਇਡੋਂਗ ਨੇ ਗਰੁੱਪ ਆਫ ਸੇਵਨ (ਜੀ7) ਸੰਮੇਲਨ ’ਚ ਚੀਨ ਨਾਲ ਜੁੜੇ ਮੁੱਦਿਆਂ ’ਤੇ ਵਿਰੋਧ ਦਰਜ ਕਰਵਾਉਣ ਲਈ ਜਾਪਾਨ ਦੇ ਰਾਜਦੂਤ ਨੂੰ ਤਲਬ ਕੀਤਾ ਹੈ। ਚੀਨ ਦੇ ਉਪ ਵਿਦੇਸ਼ ਮੰਤਰੀ ਨੇ ਕਿਹਾ ਕਿ ਜਾਪਾਨ ਨੇ ਜੀ-7 ਸੰਮੇਲਨ ’ਚ ਚੀਨ ਨੂੰ ਬਦਨਾਮ ਕਰਨ ਅਤੇ ਹਮਲਾ ਕਰਨ ਲਈ ਗਤੀਵਿਧੀਆਂ ਅਤੇ ਸਾਂਝੇ ਘੋਸ਼ਣਾਵਾਂ ’ਚ ਦੂਜੇ ਦੇਸ਼ਾਂ ਨਾਲ ਸਹਿਯੋਗ ਕੀਤਾ। ਚੀਨ ਦੇ ਅੰਦਰੂਨੀ ਮਾਮਲਿਆਂ ਵਿੱਚ ਪੂਰੀ ਤਰ੍ਹਾਂ ਦਖਲਅੰਦਾਜ਼ੀ ਕੀਤੀ। 1972 ਦੇ ਚੀਨ-ਜਾਪਾਨ ਸੰਯੁਕਤ ਬਿਆਨ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਜਾਪਾਨ ਨੇ ਅੰਤਰਰਾਸ਼ਟਰੀ ਕਾਨੂੰਨ ਦੇ ਬੁਨਿਆਦੀ ਸਿਧਾਂਤਾਂ ਅਤੇ ਚੀਨ ਅਤੇ ਜਾਪਾਨ ਦਰਮਿਆਨ ਚਾਰ ਰਾਜਨੀਤਕ ਦਸਤਾਵੇਜ਼ਾਂ ਦੀ ਭਾਵਨਾ ਦੀ ਉਲੰਘਣਾ ਕੀਤੀ ਹੈ। ਉਨ੍ਹਾਂ ਕਿਹਾ ਕਿ ਜਾਪਾਨ ਦੀਆਂ ਕਾਰਵਾਈਆਂ ਚੀਨ ਦੀ ਪ੍ਰਭੂਸੱਤਾ, ਸੁਰੱਖਿਆ ਅਤੇ ਵਿਕਾਸ ਹਿੱਤਾਂ ਲਈ ਨੁਕਸਾਨਦੇਹ ਹਨ ਅਤੇ ਚੀਨ ਇਨ੍ਹਾਂ ਦਾ ਸਖ਼ਤੀ ਨਾਲ ਵਿਰੋਧ ਕਰਦਾ ਹੈ। ਸਨ ਨੇ ਕਿਹਾ ਕਿ ਜਾਪਾਨ ਨੂੰ ਚੀਨ ਬਾਰੇ ਆਪਣੀ ਸਮਝ ਵਿੱਚ ਸੁਧਾਰ ਕਰਨਾ ਚਾਹੀਦਾ ਹੈ, ਰਣਨੀਤਕ ਖੁਦਮੁਖਤਿਆਰੀ ਨੂੰ ਸਮਝਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਚੀਨ ਅਤੇ ਜਾਪਾਨ ਨੂੰ ਚਾਰ ਰਾਜਨੀਤਿਕ ਦਸਤਾਵੇਜ਼ਾਂ ਦੇ ਸਿਧਾਂਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਉਸਾਰੂ ਪਹੁੰਚ ਨਾਲ ਦੁਵੱਲੇ ਸਬੰਧਾਂ ਦੇ ਸਥਿਰ ਵਿਕਾਸ ਨੂੰ ਸੱਚਮੁੱਚ ਅੱਗੇ ਵਧਾਉਣਾ ਚਾਹੀਦਾ ਹੈ। ਬ੍ਰਿਟੇਨ ਵਿਚ ਚੀਨੀ ਦੂਤਘਰ ਨੇ ਇਸ ਤੋਂ ਪਹਿਲਾਂ ਲੰਡਨ ਨੂੰ ਚੀਨ ਦੀ ਨਿੰਦਾ ਅਤੇ ਬਦਨਾਮ ਕਰਨਾ ਬੰਦ ਕਰਨ ਲਈ ਕਿਹਾ ਸੀ। ਤਾਂ ਜੋ ਚੀਨ-ਯੂਕੇ ਸਬੰਧਾਂ ਨੂੰ ਹੋਰ ਨੁਕਸਾਨ ਨਾ ਪਹੁੰਚ ਸਕੇ।