ਰਜਿ: ਨੰ: PB/JL-124/2018-20
RNI Regd No. 23/1979

ਲੁਧਿਆਣਾ ਵਿੱਚ ਇਕੋ ਪਰਿਵਾਰ ਦੇ ਤਿੰਨ ਜੀਆਂ ਦੀ ਹੱਤਿਆ, ਘਰ ਵਿਚੋਂ ਮਿਲੀਆਂ ਲਾਸ਼ਾਂ
 
BY admin / May 22, 2023
ਲੁਧਿਆਣਾ, 22 ਮਈ (ਰਣਜੀਤ ਭਾਰਦਵਾਜ, ਰਾਮ ਰਾਜਪੂਤ)-ਲੁਧਿਆਣਾ ਦੇ ਪਿੰਡ ਨੂਰਪੁਰ ਵਿਚ ਤੀਹਰੇ ਕਤਲ ਦਾ ਮਾਮਲਾ ਸਾਹਮਣਾ ਆਇਆ ਹੈ। ਇਥੇ ਘਰ ਵਿਚੋਂ ਪਰਿਵਾਰ ਦੇ ਤਿੰਨ ਜੀਆਂ ਦੀਆਂ ਲਾਸ਼ਾਂ ਮਿਲੀਆਂ ਹਨ। ਸਾਬਕਾ ਪੁਲਿਸ ਮੁਲਾਜ਼ਮ, ਉਸ ਦੀ ਪਤਨੀ ਤੇ ਬੇਟੇ ਦੀਆਂ ਲਾਸ਼ਾਂ ਮਿਲੀਆਂ ਹਨ। ਪੁਲਿਸ ਨੂੰ 24 ਘੰਟਿਆਂ ਬਾਅਦ ਇਸ ਕਤਲ ਦੀ ਜਾਣਕਾਰੀ ਮਿਲੀ ਹੈ। ਇੰਨੇ ਦਿਨ ਘਰ ਵਿਚ ਹੀ ਲਾਸ਼ਾਂ ਪਈਆਂ ਰਹੀਆਂ। ਪਿੰਡ ਦੇ ਲੋਕਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਸੀ। ਮੌਕੇ ਉਤੇ ਪਹੁੰਚੀ ਪੁਲਿਸ ਨੇ ਘਰ ਦਾ ਦਰਵਾਜ਼ਾ ਤੋੜ ਕੇ ਲਾਸ਼ਾਂ ਬਾਹਰ ਕੱਢੀਆਂ ਹਨ। ਦੇਰ ਰਾਤ ਲੁਧਿਆਣਾ ਪੁਲਿਸ ਕਮਿਸ਼ਨਰ ਵੀ ਮੌਕੇ ਉਤੇ ਪਹੁੰਚੇ।