ਸ੍ਰੀ ਦਰਬਾਰ ਸਾਹਿਬ ਵਿੱਖੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ 417 ਸਾਲਾ ਸ਼ਹੀਦੀ ਗੁਰਪੁਰਬ ਮਨਾਇਆ
ਤਰਨ ਤਾਰਨ, 23 ਮਈ, (ਸਰਬਜੀਤ ਸਿੰਘ ਤੁੜ, ਗੁਰਦੇਵ ਸਿੰਘ ਜੰਡੋਕੇ)- ਸ਼ਹੀਦਾਂ ਦੇ ਸਿਰਤਾਜ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਵਸਾਏ ਪਵਿੱਤਰ ਸ਼ਹਿਰ ਸ੍ਰੀ ਤਰਨ ਤਾਰਨ ਸਾਹਿਬ ਵਿੱਖੇ ਸ਼ੁਸ਼ੋਭਿਤ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਵਿੱਖੇ ਪੰਜਵੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ 417 ਵੇਂ ਸਹੀਦੀ ਪੁਰਬ ਦੇ ਸਬੰਧ ਵਿੱਚ ਰੱਖੇ ਗਏੇ ਸ੍ਰੀ ਅਖੰਡਪਾਠ ਸਾਹਿਬ ਜੀ ਦੇ ਭੋਗ ਸਵੇਰੇ 08 ਵਜੇ ਪਾਏ ਗਏੇ।ਉਪਰੰਤ ਭਾਈ ਰਣਬੀਰ ਸਿੰਘ ਦੇ ਹਜੂਰੀ ਰਾਗੀ ਜੱਥੇ ਵੱਲੋ ਗੁਰਬਾਣੀ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ।ਭਾਈ ਗੁਰਜੰਟ ਸਿੰਘ ਹੈੱਡ ਗ੍ਰੰਥੀ ਨੇ ਅਰਦਾਸ ਕੀਤੀ।ਉਪਰੰਤ ਸੰਗਤਾ ਵੱਲੋ ਮਿਲਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਆਖੰਡ ਜਾਪ ਕੀਤੇ ਗਏ।ਇਸ ਸਮੇ ਦੀਵਾਨ ਹਾਲ ਵਿੱਖੇ ਸਵੇਰੇ 9:00 ਵਜੇ ਤੋ ਦੇਰ ਰਾਤ ਤੀਕ ਭਾਰੀ ਦੀਵਾਨ ਸੱਜਿਆਂ।ਜਿਸ ਵਿੱਚ ਭਾਈ ਲਖਬੀਰ ਸਿੰਘ ਕੱਕਾ ਕੰਡਿਆਲਾ ਭਾਈ ਗੁਰਬਚਨ ਸਿੰਘ ਜੀ ਕਲਸੀਆ ਪ੍ਰਚਾਰਕ ਆਦਿ ਸਮੇਤ ਹੋਰ ਢਾਡੀ/ਕਵੀਸਰੀ ਅਤੇ ਰਾਗੀ ਜੱਥਿਆ ਵੱਲੋ ਸੰਗਤਾਂ ਨੂੰ ਗੁਰੂ ਜਸ ਸੁਣਾ ਕੇ ਨਿਹਾਲ ਕੀਤਾ।ਸ਼ਹੀਦੀ ਦਿਹਾੜੇ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਸਮੁੱਚੇ ਕੰਪਲੈਕਸ ਨੂੰ ਰੰਗ-ਰੋਗਣ ਦੀ ਸੇਵਾ ਸੁਰੂ ਕੀਤੀ ਗਈ ਸੇਵਾ ਸੁਰੂ ਕਰਵਾਉਣ ਸਮੇ ਉਚੇਚੇ ਤੌਰ ਤੇ ਸ੍ਰ:ਹਰਜਿੰਦਰ ਸਿੰਘ ਜੀ ਧਾਮੀ ਪ੍ਰਧਾਨ ਸ੍ਰੌ:ਗੁ:ਪ੍ਰ:ਕਮੇਟੀ ਸ੍ਰੀ ਅਮਿੰ?ਰਤਸਰ ਅਤੇ ਸ੍ਰ:ਅਲਵਿੰਦਰਪਾਲ ਸਿੰਘ ਜੀ ਪੱਖੋਕੇ,ਸ੍ਰ:ਅਮਰਜੀਤ ਸਿੰਘ ਜੀ ਭਲਾਈਪੁਰ,ਸ੍ਰ:ਬਲਵਿੰਦਰ ਸਿੰਘ ਜੀ ਵੇਈਪੂਈ,ਸ੍ਰ:ਖੁਸਵਿੰਦਰ ਸਿੰਘ ਜੀ ਪੱਟੀ,ਬੀਬੀ ਹਰਜਿੰਦਰ ਕੌਰ ਜੀ ਪੱਟੀ,ਸ੍ਰ:ਸੁਖਵੰਰਸ ਸਿੰਘ ਜੀ ਮੈਬਰ ਸਾਹਿਬਾਨ,ਸ੍ਰ:ਬਲਵਿੰਦਰ ਸਿੰਘ ਕਾਹਲਵਾ ਸਕੱਤਰ ਧਰਮ ਪ੍ਰਚਾਰ ਅਤੇ ਬਾਬਾ ਜਗਤਾਰ ਸਿੰਘ ਜੀ ਕਾਰਸੇਵਾ,ਬਾਬਾ ਮਹਿੰਦਰ ਸਿੰਘ ਜੀ ਕਾਰਸੇਵਾ ਤਰਨ ਤਾਰਨ ਵਾਲਿਆ ਸਮੇਤ ਸਮੁੱਚਾ ਸਟਾਫ ਅਤੇ ਸਰਧਾਲੂ ਸੰਗਤਾ ਸ਼ਾਮਿਲ ਸਨ।ਸੰਗਤਾਂ ਮਨ ਬਿਰਤੀ ਇਕਾਗਰ ਕਰਕੇ ਸਮਾਗਮ ਦਾ ਅਨੰਦ ਮਾਣਦੀਆ ਰਹੀਆ।ਗੁਰੂ ਨਾਨਕ ਨਾਮ ਲੇਵਾ ਸੰਗਤਾਂ ਵੱਲੋ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕੀਤਾ ਅਤੇ ਸ੍ਰੀ ਦਰਬਾਰ ਸਾਹਿਬ ਅੰਦਰ ਨਤਮਸਤਕ ਹੋ ਕੇ ਮਨ ਬਿਰਤੀ ਇਕਾਗਰ ਕਰਕੇ ਗੁਰਬਾਣੀ ਕੀਰਤਨ ਸਰਵਣ ਕੀਤਾ।ਇਸ ਮੋਕੇ ਜਗ?ਹਾ ਜਗ?ਹਾਂ ਪੁਰ ਗੁਰੂ ਕੇ ਲੰਗਰ ਅਤੇ ਠੰਡੇ ਮਿੱਠੇ ਜਲ ਦੀਆ ਛਬੀਲਾ ਲਗਾਈਆ ਗਈਆ।ਪ੍ਰੈਸ ਨੂੰ ਜਾਣਕਾਰੀ ਦੇਣ ਸਮੇ ਸ੍ਰ:ਧਰਵਿੰਦਰ ਸਿੰਘ ਮਾਣੋਚਾਹਲ ਮੈਨੇਜਰ ਦੇ ਨਾਲ ਰਣਜੀਤ ਸਿੰਘ ਚੋਹਲਾ ਗੁ:ਇੰਸਪੈਕਟਰ,ਨਿਰਮਲ ਸਿੰਘ ਕਾਹਲਵਾ ਐਡੀ.ਮੈਨੇਜਰ,ਭਗਵੰਤ ਸਿੰਘ ਕਾਹਲਵਾ ਮੀਤ.ਮੈਨੇਜਰ,ਸਮਸ਼ੇਰ ਸਿੰਘ ਮੀਤ.ਮੈਨੇਜਰ,ਬਲਵਿੰਦਰ ਸਿੰਘ ਅਕਾਊਟੈਟ,ਬਲਜਿੰਦਰ ਸਿੰਘ ਕੁਹਾੜਕਾ,ਦਿਲਬਾਗ ਸਿੰਘ ਸਹਾਬਪੁਰ,ਸੁਖਦੇਵ ਸਿੰਘ,ਗੁਰਪ੍ਰੀਤ ਸਿੰਘ ਝਬਾਲ,ਸੁਰਿੰਦਰ ਸਿੰਘ ਖਜਾਨਚੀ,ਸੁਰਜੀਤ ਸਿੰਘ,ਨਿਰਵੇਲ ਸਿੰਘ,ਰੇਸ਼ਮ ਸਿੰਘ,ਬਲਜੀਤ ਸਿੰਘ,ਰਣਜੀਤ ਸਿੰਘ,ਕਿਰਪਾਲ ਸਿੰਘ,ਮਨਮੋਹਨ ਸਿੰਘ,ਕੁਲਜੀਤ ਸਿੰਘ,ਬਲਦੇਵ ਸਿੰਘ,ਹਰਪਾਲ ਸਿੰਘ,ਮੰਗਲ ਸਿੰਘ,ਬਖਸੀਸ ਸਿੰਘ,ਰਸਾਲ ਸਿੰਘ ਆਦਿ ਸਮੇਤ ਸਮੂੰਹ ਸਟਾਫ,ਸਭਾ ਸੁਸਾਇਟੀਆਂ ਦੇ ਨੁਮਾਇਦੇ ਅਤੇ ਸਰਧਾਲੂ ਸੰਗਤਾਂ ਹਾਜ਼ਰ ਸਨ।