ਮੋਦੀ ਸਰਕਾਰ ਦੇ 9 ਸਾਲ ਪੂਰੇ ਹੋਣ ’ਤੇ ਰਾਜਸਥਾਨ ਦੇ ਅਜਮੇਰ ’ਚ ਵਿਸ਼ਾਲ ਰੈਲੀ ਕੀਤੀ ਜਾਵੇਗੀ
ਨਵੀਂ ਦਿੱਲੀ, 23 ਮਈ, (ਯੂ.ਐਨ.ਆਈ.)- ਮੋਦੀ ਸਰਕਾਰ ਦੇ 9 ਸਾਲ ਪੂਰੇ ਹੋਣ ਦੇ ਮੌਕੇ ‘ਤੇ ਰਾਜਸਥਾਨ ਦੇ ਅਜਮੇਰ ਵਿੱਚ ਇੱਕ ਵਿਸਾਲ ਰੈਲੀ ਹੋਣ ਜਾ ਰਹੀ ਹੈ, ਪ੍ਰਧਾਨ ਮੰਤਰੀ ਮੋਦੀ 31 ਮਈ ਨੂੰ ਅਜਮੇਰ ਵਿੱਚ ਇੱਕ ਰੈਲੀ ਕਰਨਗੇ, ਰਾਜਸਥਾਨ ਵਿੱਚ ਇਸ ਸਾਲ ਦੇ ਅੰਤ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ ਅਜਿਹੇ ਵਿੱਚ, ਪੀਐਮ ਮੋਦੀ ਦੀ ਇਹ ਰੈਲੀ ਬਹੁਤ ਮਹੱਤਵਪੂਰਨ ਹੈ, ਭਾਜਪਾ 30 ਮਈ ਨੂੰ ਰਾਜਸਥਾਨ ਵਿੱਚ ਸੱਤਾ ਵਿੱਚ 30 ਸਾਲ ਪੂਰੇ ਕਰੇਗੀ 30 ਜੂਨ ਤੋਂ ਇੱਕ ਮੈਗਾ ਲੋਕ ਸੰਪਰਕ ਪ੍ਰੋਗਰਾਮ ਆਯੋਜਿਤ ਕਰਨ ਦੀ ਯੋਜਨਾ ਹੈ। ਮਹੀਨੇ ਭਰ ਚੱਲਣ ਵਾਲੇ ਇਸ ਸਮਾਗਮ ਦੌਰਾਨ ਪਾਰਟੀ ਰੈਲੀਆਂ ਕਰੇਗੀ, ਆਪੋ-ਆਪਣੇ ਖੇਤਰਾਂ ਦੇ ਉੱਘੇ ਲੋਕਾਂ ਨਾਲ ਮੁਲਾਕਾਤ ਕਰੇਗੀ ਅਤੇ ਲਾਭਪਾਤਰੀਆਂ ਤੱਕ ਪਹੁੰਚ ਕਰੇਗੀ। ਕੇਂਦਰੀ ਮੰਤਰੀ ਕੈਲਾਸ ਚੌਧਰੀ ਨੇ ਇਕ ਪ੍ਰੈੱਸ ਕਾਨਫਰੰਸ ‘ਚ ਦੱਸਿਆ ਕਿ ਪਾਰਟੀ ਵਰਕਰ ਅਤੇ ਨੇਤਾ ਘਰ-ਘਰ ਜਾ ਕੇ ਕੇਂਦਰ ਦੀਆਂ ਪ੍ਰਾਪਤੀਆਂ ਨੂੰ ਉਜਾਗਰ ਕਰਨਗੇ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਦਾ ਜÇ?ਕਰ ਕਰਦਿਆਂ ਕਿਹਾ ਕਿ ਅੱਜ ਪੂਰੀ ਦੁਨੀਆ ਚ ਭਾਰਤ ਦਾ ਨਾਂ ਰੌਸਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਨੇ ਕਿਸਾਨ ਸਨਮਾਨ ਨਿਧੀ, ਜਨ ਧਨ ਯੋਜਨਾ, ਆਯੂਸਮਾਨ ਭਾਰਤ ਯੋਜਨਾ ਅਤੇ ਹੋਰ ਬਹੁਤ ਸਾਰੀਆਂ ਲੋਕ ਭਲਾਈ ਸਕੀਮਾਂ ਦੇ ਲੋਕਾਂ ਤੱਕ ਪਹੁੰਚਣ ਲਈ ਕੰਮ ਕੀਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, “2013 ਦੇ ਭਾਰਤ ਅਤੇ 2023 ਦੇ ਭਾਰਤ ਵਿੱਚ ਬਹੁਤ ਵੱਡਾ ਅੰਤਰ ਹੈ, ਜੋ ਅਸਲ ਵਿੱਚ ਦੇਸ ਲਈ ਮਾਣ ਵਾਲੀ ਗੱਲ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਾਰਜਕਾਲ ਦੇ ਨੌਂ ਸਾਲ ਪੂਰੇ ਹੋਣ ਦੇ ਮੌਕੇ ‘ਤੇ ਪਾਰਟੀ ਵਰਕਰਾਂ ਨਾਲ ਵਰਚੁਅਲ ਤੌਰ‘ ਤੇ ਗੱਲਬਾਤ ਕਰਨਗੇ। ਭਾਜਪਾ ਦੀ ਦੋ ਦਿਨਾਂ ਬੈਠਕ ਸਨੀਵਾਰ ਨੂੰ ਖਤਮ ਹੋ ਗਈ। ਇਸ ਬੈਠਕ ਵਿਚ ਪ੍ਰਦੇਸ ਇੰਚਾਰਜ ਅਰੁਣ ਸਿੰਘ, ਭਾਜਪਾ ਦੇ ਪ੍ਰਦੇਸ ਪ੍ਰਧਾਨ ਸੀ ਪੀ ਜੋਸੀ, ਵਿਰੋਧੀ ਧਿਰ ਦੇ ਨੇਤਾ ਰਾਜੇਂਦਰ ਰਾਠੌਰ ਅਤੇ ਭਾਜਪਾ ਦੇ ਜਨਰਲ ਸਕੱਤਰ (ਸੰਗਠਨ) ਚੰਦਰਸੇਖਰ ਸਾਮਲ ਹੋਏ।