ਰਜਿ: ਨੰ: PB/JL-124/2018-20
RNI Regd No. 23/1979

ਮਾਨ ਲਛਮਣ ਰੇਖਾ ਪਾਰ ਨਾ ਕਰਨ, ਅਧਿਕਾਰ ਖੇਤਰ ਤਕ ਸੀਮਤ ਰਹਿਣ-ਧਾਮੀ
 
BY admin / May 23, 2023
ਅੰਮ੍ਰਿਤਸਰ, 23 ਮਈ, (ਨਿਰਮਲ ਸਿੰਘ ਚੋਹਾਨ)- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਵਿੱਤਰ ਬਾਣੀ ਨੂੰ ਪ੍ਰਸਾਰਿਤ ਕਰਨ ਵਾਲੇ ਚੈਨਲ ਬਾਰੇ ਚੱਲ ਰਹੀ ਚੱਰਚਾ ਅਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਵਲੋਂ ਆਪਣੇ ਆਪ ਨੂੰ ਵਡਿਆ ਕੇ ਕੱਸੇ ਜਾਂਦੇ ਕੁਮੈਂਟਸਾਂ ਨੂੰ ਠੱਲ ਪਾਉਂਦਿਆਂ ਸ਼?ਰੌਮਣੀ ਕਮੇਟੀ ਦੇ ਪ੍ਰਧਾਨ ਐਡ. ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਆਉਣ ਵਾਲੀ 20 ਜੁਲਾਈ 2023 ਨੂੰ ਪੀਟੀ ਸੀ ਨਾਲ ਕੀਤਾ ਐਗਰੀਮੈਂਟ ਖਤਮ ਹੋ ਜਾਣਾ ਹੈ ਅਤੇ ਹੋਰ ਜੋ ਕੋਈ ਆਪਣੇ ਆਪ ਨੂੰ ਗੁਰਬਾਣੀ ਦਾ ਪ੍ਰੌਗਰਾਮ ਟੈਲੀਕਾਸਟ ਕਰਨ ਵਿੱਚ ਸਮਰੱਥ ਸਮਝਦਾ ਹੋਵੇ ਉਹ ਜਾਰੀ ਕੀਤੇ ਜਾਣ ਵਾਲੇ ਟੈਂਡਰ ਦੀਆਂ ਸ਼ਰਤਾਂ ਮੁਤਾਬਿਕ ਐਕਸਕਲਯੁਸਿਵ ਪ੍ਰਸਾਰਨ ਕਰਨ ਲਈ ਟੈਂਡਰ ਭਰ ਸਕਦਾ ਹੈ ਅਤੇ ਬੇਵਜਾਹ ਗੱਲ ਕਰਨ ਵਾਲਿਆਂ ਨੂੰ ਵੀ ਬੇਨਤੀ ਹੈ ਕਿ ਉਹ ਵੀ ਜਰਾ ਸੋਚ ਕੇ ਬਿਆਨ ਬਾਜੀ ਕਰਨ।
ਐਡਵੋਕੇਟ ਧਾਮੀ ਨੇ ਕਿਹਾ ਕਿ ਅਸੀਂ ਵੇਖ ਰਹੇ ਹਾਂ ਕਿ ਜਿੰਨ੍ਹਾ ਨੂੰ ਨਹੀਂ ਵੀ ਬੋਲਣਾ ਚਾਹੀਦਾ ਉਨ੍ਹਾਂ ਨੇ ਵੀ ਬੋਲਣਾ ਸ਼ੁਰੂ ਕਰ ਦਿੱਤਾ ਹੈ, ਸ਼ਾਇਦ ਉਹ ਇਹ ਸਮਝਦੇ ਹਨ ਕਿ ਸ਼?ਰੌਮਣੀ ਅਕਾਲੀ ਦਲ ਅਤੇ ਸ਼?ਰੌਮਣੀ ਕਮੇਟੀ ਨੂੰ ਕਮਜੋਰ ਕਰ ਦਿੱਤਾ ਹੈ ਅਤੇ ਉਨ੍ਹਾਂ ਦੇ ਅਵੇਸਲੇ ਮਾਰਗ ਸ਼ੁਰੂ ਹੋ ਗਏ ਹਨ। ਉਨ੍ਹਾਂ ਕਿਹਾ ਕਿ ਸ਼?ਰੌਮਣੀ ਕਮੇਟੀ ਗੁਰਬਾਣੀ ਨੂੰ ਨਹੀਂ ਵੇਚ ਰਹੀ ਲੋਕਾਂ ਵਿੱਚ ਭਰਮ ਫੈਲਾਇਆ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਅਸੀਂ ਸਰਕਾਰਾਂ ਦੇ ਮੰਗਤੇ ਨਹੀਂ,ਜਿਹੜਾ ਉਨ੍ਹਾਂ ਕੋਲੋਂ ਪੈਸੇ ਲੈ ਕੇ ਗੁਰੁ ਘਰਾਂ ਦੇ ਪ੍ਰਬੰਧ ਚਲਾਈਏ। ਉਨ੍ਹਾਂ ਕਿਹਾ ਕਿ ਅਗਰ ਇੱਕ ਅਰਦਾਸ ਗੁਰੂ ਚਰਨਾ ਵਿੱਣਚ ਕਰ ਦਈਏ ਤਾਂ ਕਰੋੜਾਂ ਰੁਪਏ ਸੰਗਤ ਦੇਣ ਲਈ ਤਿਆਰ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜੁਲਾਈ 20 ਨੂੰ ਕੀਤਾ ਹੋਇਆ ਅੇਗਰੀਮੈਂਟ ਖਤਮ ਹੋ ਜਾਣਾ ਹੈ, ਅਤੇ ਅਸੀਂ ੳਪਨ ਟੈਡਰ ਦੇਵਾਂਗੇ ਅਖਬਾਰਾਂ ਵਿੱਚ, ਅਤੇ ਜੋ ਵੀ ਸਮਰੱਥਾ ਰੱਖਦਾ ਹੋਵੇ ਸਾਰੀ ਦੁਨੀਆ ਵਿੱਚ ਪਵਿੱਤਰ ਬਾਣੀ ਦਾ ਪਰਸਾਰ ਕਰ ਸਕਦਾ ਹੋਵੇ। ਉਨ੍ਹਾਂ ਕਿਹਾ ਕਿ ਟੈਂਡਰ ਬਾਰੇ ਪੰਜ ਮੈਂਬਰੀ ਕਮੇਟੀ ਬਣਾ ਰਹੇ ਹਾਂ ਜੋ ਸ਼ਰਤਾਂ ਤੈਅ ਕਰੇਗੀ ਅਤੇ ਉਪਨ ਟੈਡਰ ਹੋਵੇਗਾ। ਐਡ. ਧਾਮੀ ਨੇ ਕਿਹਾ ਕਿ ਜਿਸ ਨੂੰ ਟੈਡਰ ਮਿਲੇਗਾ ਉਹੀ ਅਗੋਂ ਦੂਸਰਿਆਂ ਨੂੰ ਲਿੰਕ ਦੇਣਗੇ। ਅਗਰ ਜਿਆਦਾ ਜਾਣਿਆਂ ਨੂੰ ਲਿੰਕ ਦਿੱਤੇ ਗਏ ਤਾਂ ਉਨੇ ਹੀ ਕੈਮਰੇ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਜਿਹੜੇ ਗੁਰਬਾਣੀ ਦੇ ਪ੍ਰਸਾਰਨ ਮੌਕੇ ਵਿੱਚ ਗੰਦੀਆਂਾਂ ਮਸ਼ਹੂਰੀਆਂ ਲਗਾਉਂਦੇ ਹਨ ਤਾਂ ਦਰਸ਼ਕਾਂ ਦੇ ਹੀ ਸਾਨੂੰ ਫੋਨ ਆ ਜਾਂਦੇ ਹਨ। ਉਨ੍ਹਾਂ ਕਿਹਾ ਕਿ ਕਦੇ ਇਹ ਕਹਿ ਦੇਂਦੇ ਹਨ ਕਿ ਗੋਲਕਾਂ ਵਿੱਚ ਪੈਸੇ ਪਾਉਣੇ ਬੰਦ ਕਰ ਦਿਉ, ਕਦੇ ਇਹ ਕਹਿ ਦਿੰਦੇ ਹਨ ਕਿ ਇਹ ਤੋਤੇ ਹਨ, ਤੇ ਮੈਂ ਪੁੱਛਣਾ ਚਾਹੁੰਦਾ ਹਾਂ ਕਿ ਮਾਨ ਸਾਹਬ ਕੀ ਤੁਸੀ ਦਿੱਲੀ ਵਾਲਿਆਂ ਦੇ ਤੋਤੇ ਹੋ?ਉਨ੍ਹਾਂ ਕਿਹਾ ਕਿ ਸ਼?ਰੌਮਣੀ ਕਮੇਟੀ ਦਾ ਪ੍ਰਧਾਨ ਸ਼?ਰੌਮਣੀ ਅਕਾਲੀ ਦਲ ਦਾ ਵੀ ਮੈਂਬਰ ਹੈ। ਉਨ੍ਹਾਂ ਦੱਸਿਆ ਕਿ ਪਿਛਲਾ ਪਿਛੋਕੜ ਫਿਰੋਲੀਏ ਤਾਂ ਇਹ ਪਤਾ ਚੱਲਦਾ ਹੈ ਕਿ ਕਈ ਲੀਡਰ ਸ਼?ਰੌਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸ਼?ਰੌਮਣੀ ਕਮੇਟੀ ਦੇ ਵੀ ਪ੍ਰਧਾਨ ਰਹੇ ਹਨ।ਉਨ੍ਹਾਂ ਕਿਹਾ ਕਿ ਸਾਡਾ ਮੀਰੀ ਪੀਰੀ ਦਾ ਇਤਿਹਾਸ ਹੈ ਨਾ ਕਿ ਦਿੱਲੀ ਵਾਲਿਆਂ ਨੂੰ ਜਾਂ ਤੁਹਾਨੂੰ ਪੁੱਛ ਕੇ ਸਿਆਸਤ ਨਹੀਂ ਕਰਨੀ। ਉਨ੍ਹਾਂ ਕਿ ਜਦੋਂ ਜਥੇਦਾਰ ਟੋਹੜਾ ਬੋਲਦੇ ਸਨ ਤਾਂ ਸੇਂਟਰ ਦੀਆਂ ਕੰਧਾ ਹਿੱਲ ਜਾਂਦੀਆਂ ਸਨ, ਤੇ ਤੁਸੀ ਸਾਨੂੰ ਕਿਹੜੀਆਂ ਪਿਰਤਾਂ ਦੇ ਕੇ ਸਮਝਾ ਰਹੇ ਹੋ। ਤੁਹਾਡਾ ਯਤਨ ਹੈ ਕਿ ਕਿਸੇ ਤਰ੍ਹਾਂ ਵੀ ਸ਼?ਰੌਮਣੀ ਕਮੇਟੀ ਨੂੰ ਖੇਰੂੰ-ਖੇਰੂੰ ਕਰੀਏ ਜੋ ਕਦੇ ਵੀ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਆਪਣੀ ਲਿਮਿਟ ਵਿੱਚ ਰਹਿ ਕੇ ਗੱਲ ਕਰਿਆ ਕਰੋ, ਬੋਲੀ ਚੰਗੀ ਬੋਲਣੀ ਚਾੀਦੀ ਹੈ। ਇਹ ਕੋਈ ਨਾਟਕਕਾਰਾਂ ਦੀ ਸਟੇਜ ਨਹੀਂ ਕਿ ਜੋ ਮਰਜੀ ਬੋਲ ਦਈਏ। ਪੰਜਾਬ ਦੇ ਮੁੱਖ ਮੰਤਰੀ ਜਦੋਂ ਬੋਲਦੇ ਨੇ ਤਾਂ ਉਸਦੇ ਬੋਲਾਂ ਦਾ ਮੁੱਲ ਹੁੰਦੈ, ਲੋਕ ਦੇਖਦੇ ਹਨ ਉਸਦੇ ਬੋਲਾਂ ਦੀ ਕੈਪੇਬਿਲਟੀ ਕਿੰਨੀ ਹੈ।
            ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ 1998 ਤੋਂ ਲੈ ਕੇ ਪੀਟੀਸੀ ਨਾਲ ਹੋਏ ਐਗਰੀਮੈਂਟਾਂ ਤਕ ਸਾਰਾ ਹਾਲ ਬਿਆਨ ਕੀਤਾ ਅਤੇ ਦੱਸਿਆ ਕਿ 2007 ਵਿੱਚ ਪੀਟੀਸੀ ਦੇ ਨਾਲ ਸ਼ੁਰੂ ਹੋਇਆ ਫਿਰ 2012 ਵਿੱਚ ਪੀਟੀਸੀ ਦਾ ਨਵਾਂ ਅੇਗਰੀਮੈਂਟ 11 ਸਾਲਾਂ ਲਈ ਸ਼੍ਰੋਮਣੀ ਕਮੇਟੀ ਨਾਲ ਹੋਇਆ।24 ਜੁਲਾਈ 2011 ਤੋਂ 24 ਜੁਲਾਈ 2023 ਤੱਕ। 2012 ਵਿੱਚ ਇਨ੍ਹਾਂ ਨੇ ਇੱਕ ਕਰੋੜ ਰੁਪਏ ਸ਼?ਰੌਮਣੀ ਕਮੇਟੀ ਨੂੰ ਦੇਣੇ ਸ਼ੁਰੂ ਕੀਤਾ ਉਸ ਐਗਰੀਮੈਂਟ ਵਿੱਚ 10% ਸਲਾਨਾ ਵੱਧੇ ਦੀ ਸ਼ਰਤ ਵੀ ਰੱਖੀ ਗਈ ਤੇ ਇਹ ਹੁਣ ਤੱਕ ਲਾਈਵ ਟੈਲੀਕਾਸਟ ਕਰ ਰਹੇ ਹਨ। ਸ. ਧਾਮੀ ਨੇ ਕਿਹਾ ਕਿ ਪੀਟੀਸੀ ਵਾਲੇ ਸਾਡੇ ਸਾਰੇ ਸਮਾਗਮ ਚਾਹੇ ਉਹ ਜਿੱਥੇ ਵੀ ਹੋਣ ਪ੍ਰਸਾਰਿਤ ਕਰਦੇ ਹਨ ਅਤੇ ਕਦੇ ਕੋਈ ਪੈਸਾ ਨਹੀਂ ਮੰਗਿਆ। ਐਡਵੋਕੇਟ ਧਾਮੀ ਨੇ ਕਿਹਾ ਕਿ ਕਈ ਚੈਨਲਾਂ ਵਾਲੇ ਸਿੱਖੀ ਨਾਲ ਸਬੰਧਿਤ ਹਰ ਖਬਰ ਨੂੰ ਖਰਾਬ ਢੰਗ ਨਾਲ ਚਲਾਉਂਦੇ ਹਨ, ਪਿਛੇ ਜਿਹੇ ਇੱਕ ਲੜਕੀ ਵਲੋਂ ਗੱਲਾਂ ਤੇ ਰਗ ਲਾਅ ਕੇ ਆਈ ਸੀ ਜਿਸ ਨੂੰ ਨੈਸ਼ਨਲ ਟੈਲੀਵੀਜ਼ਨ ਵਾਲਿਆਂ ਨੇ ਬੜੀਬੇ-ਤੁਕੀ ਹਵਾ ਦਿੱਤੀ ਜਿਵੇਂ ਕਿ ਪੰਜਾਬ ਵਿੱਚ ਕੋਈ ਭੂਚਾਲ ਆ ਗਿਆ ਹੋਵੇ। ਉਨ੍ਹਾਂ ਕਿਹਾ ਕਿ ਲਿਮਿਟ ਵਿੱਚ ਰਹਿ ਕੇ ਕਾਰਜ ਕਰਬਨੇ ਚਾਹੀਦੇ ਹਨ।ਉਨ੍ਹਾਂ ਕਿਹਾ ਕਿ ਜਿਹੜੀਆਂ ਸਕਰੀਨਾਂ ਗੁਰਬਾਣੀ ਲਈ ਵਿਰਾਸਤੀ ਮਾਰਗ ਵਿਖੇ ਲਗਾਈਆਂ ਗਈਆਂ ਸਨ ਉਨ੍ਹਾਂ ਉਤੇ ਤਾਂ ਤੁਹਾਡੇ ਵਰਗਿਆਂ ਨੇ ਗੁਰਬਾਣੀ ਦਾ ਪ੍ਰਸ਼ਾਰਨ ਬੰਦ ਕਰਕੇ ਮਸ਼ਹੂਰੀਆਂ ਸ਼ੁਰੂ ਕਰ ਦਿੱਤੀਆਂ। ਜਦੋਂ ਕੋਈ ਸ਼ਰਧਾਲੂ ਆਉਂਦਾ ਸੀ ਤਾਂ ਉਸ ਦੇ ਕੰਨਾਂ ਵਿੱਚ ਗੁਰਬਾਣੀ ਪੈਂਦੀ ਸੀ।ਸ੍ਰੀ ਹਰਿਮੰਦਰ ਸਾਹਿਬ ਦੇ ਦੁਆਲੇ ਲਾਅ ਐਂਡ ਆਡਰ ਦਾ ਵੀ ਨੁਕਸਾਨ ਕਰੀ ਜਾਂਦੇ ਹੋ ਅਤੇ ਦੂਸਰੇ ਪਾਸੇ ਲੋਕਾਂ ਨੂੰ ਭੁਲੇਖੇ ਪਾ ਰਹੇ ਹੋਉਨ੍ਹਾਂ ਦੇਸ਼ ਵਿਦੇਸ਼ ਵਿੱਚ ਬੇਠੇ ਸੰਗਤਾਂ ਨੂੰ ਵੀ ਆਪਣੇ ਸੁਝਾਅ ਭੇਜਨ ਬਾਰੇ ਕਿਹਾ ਅਤੇ ਕਿਹਾ ਕਿ ਸ਼?ਰੌਮਣੀ ਕਮੇਟੀ ਇੱਕ ਸਿਸਟਮ ਨਾਲ ਚੱਲਦੀ ਹੈ।