ਰਜਿ: ਨੰ: PB/JL-124/2018-20
RNI Regd No. 23/1979

ਫਿਰ ਡਿੱਗੀਆਂ ਸੋਨੇ ਚਾਂਦੀ ਦੀਆਂ ਕੀਮਤਾਂ
 
BY admin / May 25, 2023
ਨਵੀਂ ਦਿੱਲੀ, 25 ਮਈ, (ਯੂ.ਐਨ.ਆਈ.)- ਭਾਰਤੀ ਸਰਾਫਾ ਬਾਜ਼ਾਰ ’ਚ ਅੱਜ (ਵੀਰਵਾਰ) 25 ਮਈ 2023 ਨੂੰ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ’ਚ ਗਿਰਾਵਟ ਦਰਜ ਕੀਤੀ ਗਈ ਹੈ। ਸੋਨੇ ਦੀ ਕੀਮਤ 60 ਹਜ਼ਾਰ ਰੁਪਏ ਪ੍ਰਤੀ 10 ਗ੍ਰਾਮ ਤੋਂ ਪਾਰ ਹੈ। ਇਸ ਦੇ ਨਾਲ ਹੀ ਚਾਂਦੀ ਦੀ ਕੀਮਤ 70 ਹਜ਼ਾਰ ਰੁਪਏ ਪ੍ਰਤੀ ਕਿਲੋ ਤੋਂ ਜ਼ਿਆਦਾ ਹੈ। ਰਾਸ਼ਟਰੀ ਪੱਧਰ ’ਤੇ 999 ਸ਼ੁੱਧਤਾ ਵਾਲੇ 24 ਕੈਰੇਟ ਵਾਲੇ 10 ਗ੍ਰਾਮ ਸੋਨੇ ਦੀ ਕੀਮਤ 60,228 ਰੁਪਏ ਹੈ। ਜਦਕਿ 999 ਸ਼ੁੱਧ ਚਾਂਦੀ ਦੀ ਕੀਮਤ 70,312 ਰੁਪਏ ਹੈ। ਮੀਡੀਆ ਰਿਪੋਰਟ ਅਨੁਸਾਰ ਬੁੱਧਵਾਰ ਸ਼ਾਮ ਨੂੰ 24 ਕੈਰੇਟ ਸ਼ੁੱਧ ਸੋਨੇ ਦੀ ਕੀਮਤ 60,680 ਰੁਪਏ ਪ੍ਰਤੀ 10 ਗ੍ਰਾਮ ਸੀ, ਜੋ ਅੱਜ ਸਵੇਰੇ ਘੱਟ ਕੇ 60,228 ਰੁਪਏ ’ਤੇ ਆ ਗਈ ਹੈ। ਇਸੇ ਤਰ੍ਹਾਂ ਸ਼ੁੱਧਤਾ ਦੇ ਆਧਾਰ ’ਤੇ ਸੋਨਾ ਅਤੇ ਚਾਂਦੀ ਸਸਤੇ ਹੋ ਗਏ ਹਨ। ਰਿਪੋਰਟ ਮੁਤਾਬਕ 995 ਸ਼ੁੱਧਤਾ ਵਾਲੇ 10 ਗ੍ਰਾਮ ਸੋਨੇ ਦੀ ਕੀਮਤ ਅੱਜ ਸਵੇਰੇ 59,987 ਰੁਪਏ ’ਤੇ ਆ ਗਈ ਹੈ। ਇਸ ਦੇ ਨਾਲ ਹੀ ਅੱਜ 916 ਸ਼ੁੱਧਤਾ ਵਾਲਾ ਸੋਨਾ 55169 ਰੁਪਏ ਹੋ ਗਿਆ ਹੈ। ਇਸ ਤੋਂ ਇਲਾਵਾ 750 ਸ਼ੁੱਧਤਾ ਵਾਲੇ ਸੋਨੇ ਦੀ ਕੀਮਤ 45171 ’ਤੇ ਆ ਗਈ ਹੈ। ਇਸ ਦੇ ਨਾਲ ਹੀ 585 ਸ਼ੁੱਧਤਾ ਵਾਲਾ ਸੋਨਾ ਅੱਜ ਸਸਤਾ ਹੋ ਕੇ 35,233 ਰੁਪਏ ’ਤੇ ਆ ਗਿਆ ਹੈ। ਇਸ ਤੋਂ ਇਲਾਵਾ 999 ਸ਼ੁੱਧਤਾ ਵਾਲੀ ਇੱਕ ਕਿਲੋ ਚਾਂਦੀ ਦੀ ਕੀਮਤ ਅੱਜ 70312 ਰੁਪਏ ਹੋ ਗਿਆ ਹੈ। ਮੀਡੀਆ ਰਿਪੋਰਟਾਂ ਅਨੁਸਾਰ ਜਾਰੀ ਕੀਤੀਆਂ ਗਈਆਂ ਕੀਮਤਾਂ ਵੱਖ-ਵੱਖ ਸ਼ੁੱਧਤਾ ਵਾਲੇ ਸੋਨੇ ਦੀ ਮਿਆਰੀ ਕੀਮਤ ਬਾਰੇ ਜਾਣਕਾਰੀ ਦਿੰਦੀਆਂ ਹਨ। ਇਹ ਸਾਰੀਆਂ ਕੀਮਤਾਂ ਟੈਕਸ ਅਤੇ ਮੇਕਿੰਗ ਚਾਰਜ ਤੋਂ ਪਹਿਲਾਂ ਹਨ। ਰਿਪੋਰਟ ਅਨੁਸਾਰ ਜਾਰੀ ਕੀਤੀਆਂ ਦਰਾਂ ਦੇਸ਼ ਭਰ ’ਚ ਆਮ ਹਨ ਪਰ ਇਸ ਦੀਆਂ ਕੀਮਤਾਂ ’ਚ ਜੀਐਸਟੀ ਸ਼ਾਮਲ ਨਹੀਂ ਹੈ। ਦੱਸ ਦੇਈਏ ਕਿ ਗਹਿਣੇ ਖਰੀਦਦੇ ਸਮੇਂ, ਟੈਕਸ ਸ਼ਾਮਲ ਹੋਣ ਕਾਰਨ ਸੋਨੇ ਜਾਂ ਚਾਂਦੀ ਦੇ ਰੇਟ ਵੱਧ ਹਨ।