ਰਜਿ: ਨੰ: PB/JL-124/2018-20
RNI Regd No. 23/1979

ਮੌਸਮ ਵਿਭਾਗ ਨੇ 26,27,28 ਅਤੇ 29 ਮਈ ਨੂੰ ਪੰਜਾਬ ਲਈ ਜਾਰੀ ਕੀਤਾ ਯੈਲੋ ਅਲੱਰਟ
 
BY admin / May 25, 2023
ਨਵੀਂ ਦਿੱਲੀ, 25 ਮਈ, (ਯੂ.ਐਨ.ਆਈ.)- ਮੌਸਮ ਵਿਭਾਗ ਵੱਲੋਂ ਮੌਸਮ ਨੂੰ ਲੈ ਕੇ ਭਵਿੱਖਬਾਣੀ ਕੀਤੀ ਗਈ ਹੈ। ਜਿਸ ਮੁਤਾਬਕ 25 ਮਈ ਨੂੰ ਪੰਜਾਬ ਦੇ ਜ਼ਿਲ੍ਹਾ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂਸ਼ਹਿਰ, ਫਾਜ਼ਿਲਕਾ, ਮੁਕਤਸਰ ਅਤੇ ਬਠਿੰਡਾ ਵਿਖੇ ਓਰੇਂਜ ਅਲਰਟ ਜਾਰੀ ਕਰ ਕੇ ਮੀਂਹ,ਗੜੇ ਅਤੇ 50-60 ਕਿਲੋਮੀਟਰ ਪਰਤੀ ਘੰਟਾ ਤੇਜ਼ ਹਵਾਵਾਂ ਚੱਲਣ ਦੀ ਭਵਿੱਖਬਾਣੀ ਕੀਤੀ ਗਈ ਹੈ। ਇਸ ਤੋਂ ਇਲਾਵਾ ਪੂਰੇ ਹੀ ਪੰਜਾਬ ਵਿੱਚ 26 ਅਤੇ 27 ਮਈ ਨੂੰ ਯੈਲੋ ਅਲਰਟ ਜਾਰੀ ਕਰ ਕੇ ਗਰਜ,ਚਮਕ ਅਤੇ 30 ਤੋਂ 40 ਕਿਲੋਮੀਟਰ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਤੇਜ਼ ਹਵਾਵਾਂ ਚੱਲਣ ਦੀ ਭਵਿੱਖਬਾਣੀ ਕੀਤੀ ਗਈ ਹੈ। ਜਦਕਿ ਮੌਸਮ ਵਿਭਾਗ ਨੇ 28 ਅਤੇ 29 ਮਈ ਨੂੰ ਪੰਜਾਬ ਭਰ ਯੈਲੋ ਅਲਰਟ ਜਾਰੀ ਕਰ ਕੇ ਗਰਜ ਚਮਕ ਦੀ ਭਵਿੱਖਬਾਣੀ ਕੀਤੀ ਹੈ। ਮੌਸਮ ਵਿਭਾਗ ਦੇ ਮੁਤਾਬਕ ਪੰਜਾਬ ਦਾ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ 38.3 ਡਿਗਰੀ ਸੈਲਸੀਅਸ ਤਾਪਮਾਨ ਰਿਕਾਰਡ ਕੀਤਾ ਗਿਆ ਹੈ। ਹਾਲਾਂਕਿ ਜੇ ਸਭ ਤੋਂ ਘੱਟ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ ਐੱਸਬੀਐੱਸ ਨਗਰ ਵਿੱਚ 17.2 ਡਿਗਰੀ ਸੈਲਸੀਅਸ ਤਾਪਮਾਨ ਰਿਕਾਰਡ ਕੀਤਾ ਗਿਆ ਹੈ। ਚੰਡੀਗੜ੍ਹ ਵਿਖੇ 34.2 ਅਤੇ ਚੰਡੀਗੜ੍ਹ ਏਅਰਪੋਰਟ ਵਿਖੇ 35.7 ਡਿਗਰੀ ਸੈਲਸੀਅਸ ਤਾਪਮਾਨ ਰਿਕਾਰਡ ਕੀਤਾ ਗਿਆ ਹੈ। ਅੰਮ੍ਰਿਤਸਰ ਵਿਖੇ 36.7 ਡਿਗਰੀ ਸੈਲਸੀਅਸ ਤਾਪਮਾਨ ਰਿਕਾਰਡ ਕੀਤਾ ਗਿਆ ਹੈ।ਲੁਧਿਆਣਾ ਵਿਖੇ 35.7 ਡਿਗਰੀ ਸੈਲਸੀਅਸ ਤਾਪਮਾਨ ਦਰਜ਼ ਕੀਤਾ ਗਿਆ। ਪਟਿਆਲਾ ਵਿਖੇ 33.6 ਡਿਗਰੀ ਸੈਲਸੀਅਸ ਜਦਕਿ ਪਠਾਨਕੋਟ ਵਿੱਖੇ 37.2 ਡਿਗਰੀ ਸੈਲਸੀਅਸ ਤਾਪਮਾਨ ਰਿਕਾਰਡ ਕੀਤਾ ਗਿਆ ਹੈ। ਬਠਿੰਡਾ ਵਿਖੇ 35.0 ਡਿਗਰੀ ਸੈਲਸੀਅਸ,ਫਰੀਦਕੋਟ ਵਿਖੇ 36.0 ਡਿਗਰੀ ਸੈਲਸੀਅਸ,ਗੁਰਦਾਸਪੁਰ ਵਿਖੇ 34.5 ਡਿਗਰੀ ਸੈਲਸੀਅਸ, ਐਸਬੀਐਸ ਨਗਰ ਵਿਖੇ 35.5 ਡਿਗਰੀ ਸੈਲਸੀਅਸ,ਬਰਨਾਲਾ ਵਿਖੇ 35.4 ਡਿਗਰੀ ਸੈਲਸੀਅਸ,ਫਰੀਦਕੋਟ ਵਿਖੇ 38.1 ਡਿਗਰੀ ਸੈਲਸੀਅਸ,ਫਤਿਹਗੜ੍ਹ ਸਾਹਿਬ ਵਿਖੇ 34.6 ਡਿਗਰੀ ਸੈਲਸੀਅਸ,ਫਿਰੋਜ਼ਪੁਰ ਵਿਖੇ 35.8 ਡਿਗਰੀ ਸੈਲਸੀਅਸ,ਜਲੰਧਰ ਵਿਖੇ 36.8 ਡਿਗਰੀ ਸੈਲਸੀਅਸ, ਸਮਰਾਲਾ ਵਿਖੇ 37.5 ਡਿਗਰੀ ਸੈਲਸੀਅਸ,ਮੋਗਾ ਵਿਖੇ 35.7 ਡਿਗਰੀ ਸੈਲਸੀਅਸ,ਮੋਹਾਲੀ ਵਿਖੇ 34.1 ਡਿਗਰੀ ਸੈਲਸੀਅਸ,ਰੋਪੜ ਵਿਖੇ 35.7 ਡਿਗਰੀ ਸੈਲਸੀਅਸ ਅਤੇ ਸ਼ਹੀਦ ਭਗਤ ਸਿੰਘ ਨਗਰ ਵਿਖੇ 35.4 ਡਿਗਰੀ ਸੈਲਸੀਅਸ ਤਾਪਮਾਨ ਦਰਜ਼ ਕੀਤਾ ਗਿਆ ਹੈ। ਮੌਸਮ ਵਿਭਾਗ ਵੱਲੋਂ 25 ਮਈ ਨੂੰ ਪੰਜਾਬ ਦੇ ਮਾਝਾ,ਦੁਆਬਾ ਅਤੇ ਮਾਲਵਾ ਲਈ ਓਰੇਂਜ ਅਲਰਟ ਜਾਰੀ ਕੀਤਾ ਗਿਆ ਹੈ । ਜਿਸ ਦੇ ਮੁਤਾਬਕ ਗੜੇ ਪੈਣ,ਗਰਜ ਚਮਕ ਅਤੇ 50-60 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਤੇਜ਼ ਹਵਾਵਾਂ ਚੱਲਣਗੀਆਂ।ਇਸ ਤੋਂ ਇਲਾਵਾ ਮੌਸਮ ਵਿਭਾਗ ਵੱਲੋਂ 26,27,28 ਅਤੇ 29 ਮਈ ਨੂੰ ਪੰਜਾਬ ਦੇ ਮਾਝਾ,ਦੁਆਬਾ ਅਤੇ ਮਾਲਵਾ ਲਈ ਯੈਲੋ ਅਲਰਟ ਜਾਰੀ ਕੀਤਾ ਹੈ ਜਿਸ ਦੇ ਮੁਤਾਬਕ ਗਰਜ ਚਮਕ ਦੇ ਨਾਲ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਤੇਜ਼ ਹਵਾਵਾਂ ਚੱਲਣਗੀਆਂ।