ਰਜਿ: ਨੰ: PB/JL-124/2018-20
RNI Regd No. 23/1979

ਕਵਿਤਾ

BY admin / May 03, 2021
ਦਿੱਲੀ ਨੂੰ ਸੁਨੇਹਾ
ਦਿੱਲੀ ਦਿਲ ਹੈ ਵੈਸੇ ਹਿੰਦੋਸਤਾਨੀਆਂ ਦਾ,
ਪਰ ਪੰਜਾਬੀਆਂ ਨੂੰ ਵਸਾਉਣੀ ਪਈ ਓਥੇ ਕਿਉਂ ਹੋਰ ਦਿੱਲੀ?
ਹਰ ਦੇਸ ਵਾਸੀ ਦੇ ਨਾਲ ਇਹਦਾ ਉਂਝ ਪਿਆਰ ਬਹੁਤਾ,
ਯੁਗਾਂ ਤੋਂ ਰੱਖਦੀ ਹੈ ਪੰਜਾਬੀਆਂ ਨਾਲ ਇਹ ਖੋਰ ਦਿੱਲੀ।
ਸਾਡੇ ਗੁਰੂਆਂ ਨੇ ਸਦਾ ਸਰਬੱਤ ਦਾ ਭਲਾ ਚਾਹਿਆ,
ਇਸ ਗੱਲ ਨੂੰ ਤੂੰ ਸੁਣ ਲੈ ਕਰਕੇ ਗੌਰ ਦਿੱਲੀ।
ਹੁਣ ਜੋ ਤੈਂ ਰੂਪ ਧਾਰਿਆ ਹੈ ਓਹਦੇ ਲਈ ਪਛਤਾਏਂਗੀ ਤੂੰ,
ਫਰਜ ਭੁਲਾਕੇ ਤੈਨੂੰ ਸਿਰਫ ਮਾਇਆ ਦੀ ਚੜ੍ਹੀ ਹੈ ਲੋਰ ਦਿੱਲੀ।
ਹਿੱਕ ਚ ਗੋਡਾ ਦੇ ਕੇ ਹੱਕ ਲੈਣ ਜਾਣਦੇ ਹਾਂ,
ਇਸੇ ਲਈ ਅਸੀਂ ਹਿੱਕ ਤੇਰੀ ਤੇ ਚੜ੍ਹੇ ਹੋਏ ਆਂ।
ਲੜਾਂਗੇ ਮਰਾਂਗੇ ਜਾਂ ਕੁੱਝ ਕਰਾਂਗੇ ਹੋ ਇਕੱਠੇ,
ਤਾਹੀਓਂ ਹਕੀਕੀ ਮੰਗਾਂ ਦੇ ਲਈ ਅਸੀਂ ਅੜੇ ਹੋਏ ਆਂ।
ਜਸਵੀਰ ਸ਼ਰਮਾ ਦੱਦਾਹੂਰ
95691 49556