ਰਜਿ: ਨੰ: PB/JL-124/2018-20
RNI Regd No. 23/1979

ਹੱਕਾਂ ਲਈ ਏਦਾਂ ਹੀ ਡਟੇ ਰਹਿਣਗੇ
 
BY admin / May 03, 2021
ਹੱਕਾਂ ਲਈ ਏਦਾਂ ਹੀ ਡਟੇ ਰਹਿਣਗੇ
ਚਲਣ ਦੇਣਾ ਨਹੀਂ ਤੇਰਾ ਜੋਰ
ਤੈਨੂੰ ਕਰਨੇ ਕਾਨੂੰਨ ਰੱਦ ਪੈਣਗੇ
ਮੰਗ ਸਾਡੀ ਕੋਈ ਨਹੀਂ ਹੋਰ
ਤੇਰੇ ਬਹਿਕਾਵੇ ਵਿੱਚ ਆਉਣੇ ਹੁਣ ਲੈਕ ਨਾ
ਰੋਹ ਦੀ ਹਨੇਰੀ ਵੀ ਜੋ
ਹੋਣੀ ਤੈਥੋਂ ਰੋਕ ਨਾਂ
ਭੱਜਦੇ ਨਜਰ ਨਹੀਂ ਆਉਣਗੇ
ਰਲੇ ਹੋਏ ਜੋ ਤੇਰੇ ਨਾਲ ਚੋਰ
ਹੱਕਾਂ ਲਈ
ਚੰਗਾ ਹੋਇਆ ਸੁੱਤੇ ਹੋਏ 
ਲੋਕ ਜੋ ਜਗਾਏ ਤੂੰ 
ਆਪੋ ਵਿੱਚ ਸੱਭ ਦੇ 
ਹੀ ਸ਼ਿਕਵੇ ਮਿਟਾਏ ਤੂੰ 
ਇੱਕੀਆਂ ਦੇ ਕੱਤੀ ਹੁਣ ਪੋਣਗੇ 
ਪੈਣਗੇ ਚੋਰਾਂ ਨੂੰ ਦੇਖੀਂ ਮੋਰ
ਹੱਕਾਂ ਲਈ
ਕਿਰਤੀ ਦੇ ਨਾਲ ਮੱਥਾ 
ਜਿਸਨੇ ਵੀ ਲਾਇਆ ਏ
ਓਸ ਨੂੰ ਹੀ ਕਿਰਤੀ 
ਨੇ ਸਬਕ ਸਿਖਾਇਆ ਏ
ਤਖਤ ਹਿਲਾ ਕੇ ਰੱਖ ਦੇਣਗੇ 
ਸਮਝੇਂ ਜਿਨਾਂ ਨੂੰ ਕਮਜੋਰ 
ਹੱਕਾਂ ਲਈ
ਖੇਤੀ ਕਿਰਸਾਨ ਕਰੇ ਤਾਂ 
ਹੀ ਸੱਭ ਪਲਦੇ 
ਕਰੇਂ ਤੂੰ ਗੁਮਾਨ ਦੱਸ 
ਉੱਤੇ ਕੇਹੜੀ ਗੱਲ ਦੇ
ਤਾਕਤ ਦਿੱਤੀ ਜੇ ਤੈਨੂੰ ਰੱਬ ਨੇ 
ਛੱਡਦੇ ਕਮਾਉਣੇ ਪਾਪ ਘੋਰ
ਹੱਕਾਂ ਲਈ
ਸਿਰ ਉੱਤੇ ਸਾਡੇ ਬਾਬੇ ਨਾਨਕ ਦਾ ਹੱਥ ਏ ਰਾਜਿਆ ਨਿਬੇੜ ਗੱਲ ਬਹਿਕੇ 
ਵਿੱਚ ਸੱਥ ਦੇ 
ਲੋਕਾਂ ਦੇ ਭਲੇ ਦੀ ਗੱਲ 
ਕਰ ਤੂੰ 
 ਗੱਲਾਂ ਨਾਂ ਕਰੀ ਜਾਹ 
ਹੋਰ ਹੋਰ
ਕੰਨ ਖੋਹਲ ਸੁਣ ਲੋਕ 
ਦਿੰਦੇ ਜੋ ਦੁਹਾਈਆਂ ਨੇ 
ਚੱਕ ਲੈ ਰੋਕਾਂ ਜੋ ਉੱਤੇ 
ਬਾਰਡਰਾਂ ਦੇ ਲਾਈਆਂ ਨੇ 
ਪੰਮੀਂ ਤੋਂ ਲਿਖਾਇਆ ਸੱਚੇ ਰੱਬ ਨੇ 
ਮੁੱਕਣਾ ਤਾਹੀਂ ਜੋ ਪਿਆ ਸ਼ੋਰ    
ਪੰਮੀ ਖੁਸ਼ਹਾਲਪੁਰੀ   
9463775760
7717360133