ਰਜਿ: ਨੰ: PB/JL-124/2018-20
RNI Regd No. 23/1979

ਵਿਆਹ ਦੀਆਂ ਖੁਸ਼ੀਆਂ ਗਮ ’ਚ ਬਦਲੀਆਂ, ਸਮਾਗਮ ’ਚ ਗੋਲੀ ਚੱਲਣ ਨਾਲ ਬੱਚੇ ਦੀ ਮੌਤ, ਇੱਕ ਜ਼ਖ਼ਮੀ
 
BY admin / February 21, 2021
ਪੱਟੀ, 21 ਫਰਵਰੀ, (ਵਿਕਾਸ ਮਿੰਟਾ/ਬਿੱਟੂ)- ਸ਼ਨੀਵਾਰ ਰਾਤ ਨੂੰ ਇੱਕ ਵਿਆਹ ਸਮਾਗਮ ’ਚ ਚੱਲ ਰਹੀ ਡੀਜੇ ਪਾਰਟੀ ਦੋਰਾਨ ਗੋਲੀ ਚੱਲਣ ਨਾਲ ਇੱਕ 12 ਸਾਲ ਦੇ ਬੱਚੇ ਦੀ ਮੌਤ ਹੋ ਗਈ ਜਦੋਕਿ ਇੱਕ ਵਿਅਕਤੀ ਗੰਭੀਰ ਰੂਪ ’ਚ ਜਖ਼ਮੀ ਹੋ ਗਿਆ। ਘਟਨਾ ਪੱਟੀ ਦੇ ਪਿੰਡ ਦੁੱਬਲੀ ਦੀ ਹੈ। ਜਿੱਥੇ ਸੁਖਵੰਤ ਸਿੰਘ ਦੇ ਲੜਕੇ ਦਾ ਵਿਆਹ ਸਮਾਗਮ ਸੀ ਜਦੋ ਰਾਤ ਨੂੰ ਘਰ ਵਿਚ ਡੀਜੇ ਲਗਾ ਕੇ ਰਿਸਤੇਦਾਰ ਨੱਚ-ਟੱਪ ਰਹੇ ਸਨ ਤਾ ਇੱਕ ਵਿਅਕਤੀ ਨੇ  ਆਪਣੀ ਦੋਨਾਲੀ ਰਾਈਫਲ ਨਾਲ 3/4 ਫਾਇਰ ਕੀਤੇ ਪਰ ਗੋਲੀ ਦੇ ਸ਼ਰੇ ਅਚਾਨਕ ਜਸ਼ਨਦੀਪ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਦੁੱਬਲੀ ਦੇ ਸਰੀਰ ’ਤੇ ਸ਼ਰੇ ਲੱਗੇ ਜੋ ਕਿ ਉਨਾ ਦੇ ਪਰਿਵਾਰ ਵਿਚੋ ਸਨ ਅਤੇ ਜੁਗਿੰਦਰ ਸਿੰਘ ਪੁੱਤਰ ਮਲੂਕ ਸਿੰਘ ਦੀਆਂ ਲੱਤਾ ਵਿਚ ਵੀਂ ਗੋਲੀ ਦੇ ਸ਼ਰੇ ਲੱਗੇ। ਜਖ਼ਮੀ ਹੋਏ ਜਸ਼ਨਦੀਪ ਸਿੰਘ ਨੂੰ ਕੇਡੀ ਹਸਪਤਾਲ ਅੰਮਿ੍ਰਤਸਰ ਲਿਜਾਇਆ ਗਿਆ ਜਿੱਥੇ ਉਸਦੀ ਮੌਤ ਹੋ ਗਈ। ਇਸ ਸਬੰਧੀ ਥਾਣਾ ਸਦਰ ਦੇ ਮੁੱਖੀ ਹਰਵਿੰਦਰ ਸਿੰਘ ਨੇ ਕਿਹਾ ਕਿ ਪੁਲਿਸ ਵੱਲੋਂ ਜਾਂਚ ਕਰਦਿਆ ਮਿ੍ਰਤਕ ਦਾ ਸਿਵਲ ਹਸਪਤਾਲ ਪੱਟੀ ਤੋਂ ਪੋਸਟਮਾਰਟਮ ਕਰਵਾ ਕੇ ਪਰਿਵਾਰ ਦੇ ਬਿਆਨ ਕਮਲਬੰਦ ਕੀਤੇ ਜਾ ਰਹੇ ਹਨ ਅਤੇ ਦੋਸ਼ੀਆਂ ਵਿਰੁੱਧ ਕਤਲ ਦਾ ਮਾਮਲਾ ਦਰਜ਼ ਕੀਤਾ ਜਾ ਰਿਹਾ ਹੈ।