ਰਜਿ: ਨੰ: PB/JL-124/2018-20
RNI Regd No. 23/1979

23 ਫਰਵਰੀ ਨੂੰ ਮਹਿਰਾਜ ‘ਚ ਸ੍ਰੋਮਣੀ ਅਕਾਲੀ ਦਲ (ਅ) ਦੇ ਯੂਥ ਵਿੰਗ ਦੇ ਨੋਜਵਾਨਾਂ ਦਾ  ਵੱਡਾ ਕਾਫਲਾ ਰਵਾਨਾ ਹੋਵੇਗਾ

BY admin / February 22, 2021
ਮਹਿਲ ਕਲਾਂ , 22 ਫਰਵਰੀ (ਜਗਸੀਰ ਸਿੰਘ ਧਾਲੀਵਾਲ ਸਹਿਜੜਾ ):ਦਿੱਲੀ ਕਿਸਾਨ ਮੋਰਚੇ ਦੌਰਾਨ 26 ਜਨਵਰੀ ਨੂੰ ਲਾਲ ਕਿਲੇ ਤੇ ਵਾਪਰੀ ਘਟਨਾ ਵਿੱਚ ਦਿੱਲੀ ਪੁਲਿਸ ਵੱਲੋਂ ਕੇਸ ਦਰਜ ਕਰਕੇ ਫੜੇ ਜਾ ਰਹੇ ਨੌਜਵਾਨਾਂ ਦੇ ਮਾਮਲੇ ‘ਚ 23 ਫਰਵਰੀ ਨੂੰ ਮਹਿਰਾਜ ਦੀ ਦਾਣਾ ਮੰਡੀ ‘ਚ ਰੱਖੇ ਇਕੱਠ ‘ਚ ਸ੍ਰੋਮਣੀ ਅਕਾਲੀ ਦਲ (ਅੰਮਿ੍ਰਤਸਰ) ਦੇ ਯੂਥ ਵਿੰਗ ਦੇ ਨੋਜਵਾਨਾਂ ਦਾ ਵੱਡਾ  ਕਾਫਲਾ ਜਾਵੇਗਾ । ਇਹ ਵਿਚਾਰ ਸ੍ਰੋਮਣੀ ਅਕਾਲੀ ਦਲ ਅੰਮਿ੍ਰਤਸਰ ਦੇ ਕੋਮੀ ਪ੍ਰਚਾਰ ਸਕੱਤਰ ਭਾਈ ਹਰਮੀਤ ਸਿੰਘ ਖਾਲਸਾ ਮੂੰਮ, ਯੂਥ ਵਿੰਗ ਦੇ ਜਲ੍ਹਿਾ ਪ੍ਰਧਾਨ ਗੁਰਪ੍ਰੀਤ ਸਿੰਘ ਖੁੱਡੀ ਕਲਾਂ, ਯੂਥ ਵਿੰਗ ਦੇ ਸੀਨੀਅਰ ਆਗੂ ਸੁਖਚੈਨ ਸਿੰਘ ਸੰਘੇੜਾ ਨੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਆਖੇ । ਉਨ੍ਹਾਂ ਕਿਹਾ ਕਿ ਦਿੱਲੀ ਵਿਖੇ ਕਿਸਾਨੀ ਸੰਘਰਸ ਦੇ ਚੱਲਦਿਆ ਦੀਪ ਸਿੱਧੂ, ਲੱਖਾ ਸਿਧਾਣਾ, ਨੌਦੀਪ ਕੌਰ ਅਤੇ ਹੋਰ ਨੌਜਵਾਨਾਂ ਤੇ ਕੀਤੇ ਨਜਾਇਜ ਪਰਚੇ ਅਤੇ ਗਿ੍ਰਫਤਾਰੀਆ ਦਾ ਵਿਰੋਧ ਕਰਦੇ ਹੋਏ 23 ਫਰਵਰੀ ਨੂੰ  ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਮਹਿਰਾਜ ਵਿਖੇ ਰੋਸ ਪ੍ਰਗਟ ਕਰਦਿਆ ਨੌਜਵਾਨਾਂ ਦੇ ਹੱਕ ਵਿੱਚ ਬਾਬਾ ਹਰਦੀਪ ਸਿੰਘ ਮਹਿਰਾਜ ਵੱਲੋਂ ਰੱਖੇ ਪ੍ਰੋਗਰਾਮ ਤਹਿਤ ਵੱਡਾ ਇਕੱਠ  ਹੋਵੇਗਾ । ਇਸ ਇਕੱਠ ਵਿੱਚ ਸੋਮਣੀ ਅਕਾਲੀ ਦਲ (ਅੰਮਿ੍ਰਤਸਰ) ਯੂਥ ਵਿੰਗ ਦੇ ਨੋਜਵਾਨ  ਅਤੇ ਸੰਗਤ ਵੱਧ ਚੜ ਕਿ ਸਮੂਲੀਅਤ ਕਰੇਗੀ ।ਉਨ੍ਹਾਂ ਹੋਰ ਸੰਗਤਾ, ਨੌਜਵਾਨਾਂ ਨੂੰ ਬੇਨਤੀ ਕੀਤੀ ਕਿ ਸਰਕਾਰ ਦੀ ਧੱਕੇਸਾਹੀ ਖਿਲਾਫ ਅਵਾਜ ਬਲੰਦ ਕਰਨ ਲਈ 23 ਫਰਵਰੀ ਨੂੰ ਵਧ ਚੜ ਕਿ ਇਸ ਇਕੱਠ ਵਿੱਚ ਸਮੂਲੀਅਤ ਕਰਨ। ਉਨ੍ਹਾਂ ਕਿਹਾ ਕਿ ਹਿੰਦ ਹਕੂਮਤ ਨੇ ਕਿਸਾਨੀ ਸੰਘਰਸ ਨੂੰ ਦਬਾਉਣ ਲਈ ਅਤੇ ਦਹਿਸਤ ਪੈਦਾ ਕਰਨ ਲਈ ਪੰਜਾਬ ਦੇ ਨੌਜਵਾਨਾਂ ਤੇ ਕਰੜੀਆ ਧਾਰਾਵਾਂ ਲਾ ਕੇ ਉਨ੍ਹਾਂ ਨੂੰ ਜੇਲ੍ਹਾ ਵਿੱਚ  ਬੰਦ ਕਰਕੇ ਤਸੱਸਦ ਗਿਆ ਹੈ ਅਤੇ ਬਜੁਰਗਾਂ  ਨੂੰ ਜਲੀਲ ਕੀਤਾ ਗਿਆ ।