ਰਜਿ: ਨੰ: PB/JL-124/2018-20
RNI Regd No. 23/1979

ਭਾਈ ਘਨ੍ਹਈਆ ਜੀ ਮਿਸ਼ਨ ਸੇਵਾ ਸੁਸਾਇਟੀ ਵੱਲੋ ਕਿਸਾਨੀ ਸੰਘਰਸ਼ ਦੌਰਾਨ ਗਿ੍ਰਫਤਾਰ ਕੀਤੇ ਗਏ ਨਿਰਦੋਸ਼ ਕਿਸਾਨਾਂ ਦੀ ਰਿਹਾਈ ਲਈ ਕੀਤੀ ਸਮੂਹਿਕ ਅਰਦਾਸ 
 
BY admin / February 22, 2021
ਲੁਧਿਆਣਾ, 22 ਫਰਵਰੀ-(ਕਰਨੈਲ ਸਿੰਘ ਐਮ. ਏ)ਮਨੁੱਖੀ ਸੇਵਾ ਕਾਰਜਾਂ ਨੂੰ ਸਮਰਪਿਤ ਸੰਸਥਾ ਭਾਈ ਘਨ੍ਹਈਆ ਜੀ ਮਿਸ਼ਨ ਸੇਵਾ ਸੁਸਾਇਟੀ (ਰਜ਼ਿ) ਦੇ ਵੱਲੋ ਆਪਣੇ ਹੱਕਾਂ ਦੀ ਰਾਖੀ ਲਈ ਪਿਛਲੇ ਲੰਮੇ ਸਮੇਂ ਤੋਂ ਦੇਸ਼ ਦੀ ਰਾਜਧਾਨੀ ਦਿੱਲੀ ਦੇ ਵੱਖ ਵੱਖ ਬਾਰਡਰਾ ਤੇ ਉਪਰ ਸ਼ਾਤਮਈ ਢੰਗ ਨਾਲ ਮੋਰਚਾ ਚਲਾ ਰਹੇ ਕਿਸਾਨਾਂ ਦੇ  ਸ਼ੰਘਰਸ਼ ਦੌਰਾਨ ਸਰਕਾਰ ਵੱਲੋ ਨਜਾਇਜ਼ ਤੌਰ ਤੇ ਗਿ੍ਰਫਤਾਰ ਕੀਤੇ ਬੁਜਰਗਾ, ਨੌਜਵਾਨਾਂ ਤੇ ਬੀਬੀਆਂ ਨੂੰ ਗਿ੍ਰਫਤਾਰ ਕਰਕੇ ਜੇਲ੍ਹਾਂ ਵਿੱਚ ਕੈਦ ਕਰਨ ਦੇ ਖਿਲਾਫ ਅਤੇ ਉਨ੍ਹਾਂ ਦੀ ਤੁਰੰਤ ਰਿਹਾਈ ਕਰਵਾਉਣ ਪ੍ਰਤੀ ਆਪਣੀ ਜ਼ੋਰਦਾਰ ਆਵਾਜ਼ ਬੁਲੰਦ ਕਰਨ ਅਤੇ ਉਨ੍ਹਾਂ ਦੀ ਚੜ੍ਹਦੀਕਲਾ ਲਈ ਸਮੂਹਿਕ ਰੂਪ ਵਿੱਚ ਅਰਦਾਸ ਕਰਨ ਦੇ ਮਨੋਰਥ ਨੂੰ ਲੈਕੇ ਅੱਜ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਵਿਖੇ ਅਰਦਾਸ ਸਮਾਗਮ ਦਾ ਆਯੋਜਨ ਕੀਤਾ ਗਿਆ। ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸ.ਪਿ੍ਰਤਪਾਲ ਸਿੰਘ ਦੇ ਨਿੱਘੇ ਸਹਿਯੋਗ ਅਤੇ ਭਾਈ ਘਨ੍ਹਈਆ ਜੀ ਮਿਸ਼ਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਜੱਥੇਦਾਰ ਤਰਨਜੀਤ ਸਿੰਘ ਨਿਮਾਣਾ ਦੇ ਸੁਹਿਰਦ ਯਤਨਾਂ ਸਦਕਾ ਆਯੋਜਿਤ ਕੀਤੇ ਗਏ  ਇਸ ਮੌਕੇ ਜੱਥੇ.ਨਿਮਾਣਾ ਨੇ ਕੇਂਦਰ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਦੇਸ਼ ਦੇ ਅੰਨ ਦਾਤਿਆ ਨਾਲ ਮਤਰੇਈ ਮਾ ਵਾਲਾ ਸਲੂਕ ਤੁਰੰਤ ਬੰਦ ਕਰਕੇ ਪਹਿਲ ਦੇ ਆਧਾਰ ਤੇ ਕਿਸਾਨ ਵਿਰੋਧੀ ਕਾਨੂੰਨ ਵਾਪਸ ਲਵੇ ਅਤੇ ਨਿਰਦੋਸ ਵਿਅਕਤੀਆਂ ਨੂੰ ਜੇਲ੍ਹਾਂ ਦੀਆਂ ਸਲਾਖਾਂ ਤੋ ਮੁਕਤ ਕਰੇ। ।ਉਨ੍ਹਾਂ ਨੇ ਅਰਦਾਸ ਸਮਾਗਮ ਨੂੰ ਸਫਲ ਕਰਨ ਹਿੱਤ ਗੁਰਦੁਆਰਾ ਸ਼੍ਰੀ ਦੂਖ ਨਿਵਾਰਨ ਸਾਹਿਬ ਦੇ ਪ੍ਰਧਾਨ  ਸ.ਪਿ੍ਰਤਪਾਲ ਸਿੰਘ ਦਾ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਵੱਲੋ ਦੀਤੇ ਗਏ ਵਡਮੁੱਲੇ ਸਹਿਯੋਗ ਨਾਲ ਕਿਸਾਨੀ ਸ਼ੰਘਰਸ਼ ਦੌਰਾਨ ਗਿ੍ਰਫਤਾਰ ਹੇਏ ਵਿਅਕਤੀਆਂ  ਨੂੰ  ਰਿਹਾ ਕਰਵਾਉਣ ਦੀ ਮੁਹਿੰਮ ਨੂੰ ਹੋਰ ਬਲ ਮਿਲੇਗਾ। ਇਸ ਸਮੇਂ ਉਨ੍ਹਾਂ ਦੇ ਨਾਲ ਬੀਬੀ ਸਵਿੰਦਰਜੀਤ ਕੌਰ ਖਾਲਸਾ,ਬੀਬੀ ਸੁਖਵਿੰਦਰ ਕੌਰ ਸੁਖੀ, ਬੀਬੀ ਜਤਿੰਦਰ ਕੌਰ ਡੰਗ, ਅਮਿ੍ਰਤਪਾਲ ਸਿੰਘ, ਰਜਿੰਦਰ ਸਿੰਘ ਰਾਜੂ, ਕੁਲਦੀਪ ਸਿੰਘ ਲਾਂਬਾ, ਜਸਵਿੰਦਰ ਸਿੰਘ ਧਾਲੀਵਾਲ,ਮਨਪ੍ਰੀਤ ਸਿੰਘ ਬੰਗਾ, ਪਰਮਿੰਦਰ ਸਿੰਘ ਨੰਦਾ, ਕੰਵਲਪ੍ਰੀਤ ਸਿੰਘ ਕੰਵਲ, ਨਿਰੰਜਨ ਸਿੰਘ, ਦਿਲਬਾਗ ਸਿੰਘ, ਮਨਦੀਪ ਸਿੰਘ ਆਜਾਦ,ਇਸਪ੍ਰੀਤ ਸਿੰਘ ਇਸੂ, ਅਰਵਿੰਦਰਪਾਲ ਸਿੰਘ ਪਿ੍ਰੰਸ, ਵਿਸ਼ੇਸ਼ ਤੌਰ ਤੇ ਹਾਜਰ ਸਨ।