ਹਰ ਹਫ਼ਤੇ ਇੱਕੇ ਪਿੰਡ ਤੋਂ 7 ਆਦਮੀ ਹਰ ਰੋਜ਼ ਸਿੰਘੂ ਵਾਰਡ ਦਿੱਲੀ ਜਾਣਗੇ
ਫਿਲੌਰ, 22 ਫਰਵਰੀ, (ਨਿਰਮਲ) ਫਿਲੌਰ ਇਲਾਕੇ ਦੀਆ ਪੰਚਾਇਤਾਂ ਨੇ ਫੈਸਲਾ ਕੀਤਾ ਹੈ ਕਿ ਹਰ ਇੱਕ ਪਿੰਡ ਤੋਂ 7 ਵਿਅਕਤੀਆਂ ਦਾ ਜੱਥਾ ਹਰ ਰੋਜ਼ ਦਿੱਲੀ ਸੰਘਰਸ਼ ਲਈ ਸਿੰਘੂ ਵਾਰਡਰ ਲਈ ਜਾਇਆ ਕਰੇਗਾ। ਅੱਜ ਇਸ ਕੜੀ ਤਹਿਤ ਪਿੰਡ ਮੋਤੀਪੁਰ ਖਾਲਸਾ ਅਥੇ ਭੋਲੇਵਾਲ (ਫਿਲੌਰ) ਤੋਂ 14 ਵਿਅਕਤੀਆਂ (ਕਿਸਾਨਾਂ) ਦਾ ਜੱਥਾ ਰਵਾਨਾਂ ਹੋਇਆ। ਇਹ ਵੀ ਕਿਹਾ ਕਿ ਸੰਘਰਸ਼ ਸਮਾਪਤੀ ਤੱਕ ਜਥੇ ਦਿੱਲੀ ਹਰ ਰੋਜ਼ ਜਾਣਗੇ। ਕੇਂਦਰ ਦੀ ਮੌਕੀ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਦੀਆਂ ਮੰਗਾ ਮਨ ਕੇ ਸੰਘਰਸ਼ ਨੂੰ ਖ਼ਤਮ ਕਰਾਇਆ ਜਾਏ ਇਸ ਵਿੱਚ ਵੀ ਦੇਸ਼ ਪੰਜਾਬ, ਹਰਿਆਰਾ, ਉਤਰ ਪ੍ਰਦੇਸ਼ ਅਤੇ ਹੋਰਨਾਂ ਦੀ ਭਲਾਈ ਹੋਵੇਗੀ। ਅੱਜ ਦੇ ਜਥੇ ਵਿੱਚ ਸਰਬਸ੍ਰੀ ਜਰਨੈਲ ਸਿੰਘ ਮੋਤੀਪੁਰ ਖਾਲਸਾ, ਲਖਵਿੰਦਰ ਸਿੰਘ ਮੋਤੀਪੁਰ ਹਰਮਨਦੀਪ ਸਿੰਘ, ਗੁਰਪ੍ਰੀਤ ਸਿੰਘ ਸੈਹਬੀ, ਜਸਪਾਲ ਸਿੰਘ, ਅਮਰੀਕ ਸਿੰਘ ਸੈਹੰਬੀ, ਪਰਮਿੰਦਰ ਸਿੰਘ, ਸੁਰਜੀਤ ਸਿੰਘ, ਭਜਨ ਸਿੰਘ, ਪਰਮਜੀਤ ਸਿੰਘ ਅਤੇ ਸ਼ੇਰ ਸਿੰਘ ਸ਼ਾਮਿਲ ਸਨ।