ਰਜਿ: ਨੰ: PB/JL-124/2018-20
RNI Regd No. 23/1979

ਸੜਕੀ ਹਾਦਸੇ ਨੇ ਨੌਜਵਾਨ ਦੀ ਲਈ ਜਾਨ
 
BY admin / February 22, 2021
ਬਲਾਚੌਰ, 22 ਫਰਵਰੀ (ਲਾਭ ਸਿੰਘ ਭੁੱਲਰ ) -ਥਾਣਾ ਸਦਰ ਬਲਾਚੌਰ ਵਿੱਚ ਪੈਂਦੇ ਪਿੰਡ ਜੋਗੇਵਾਲ ਨਜ਼ਦੀਕ ਸੜਕ ਟਰਾਲੀ ਨਾਲ ਮੋਟਰ ਸਾਇਕਲ ਦੀ ਟੱਕਰ ਹੋਣ ਉਪਰੰਤ ਮੋਟਰ ਸਾਇਕਲ ਚਾਲਕ ਨੌਜਵਾਨ ਦੀ ਮੌਤ ਹੋਣ ਦਾ ਦੁਖਦਾਇਕ ਸਮਾਚਾਰ ਪ੍ਰਾਪਤ ਹੋਇਆ ਹੈ । ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ ਪਿੰਡ ਆਂਕਲਿਆਣਾ ਨਿਵਾਸੀ ਪਰਮਜੀਤ ਸਿੰਘ ਪੁੱਤਰ ਗੁਰਦਿਆਲ ਸਿੰਘ ਪਿੰਡ ਜੋਗੇਵਾਲ ਤੋਂ ਆਪਣੇ ਪਿੰਡ ਆਂਕਲਿਆਣਾ ਨੂੰ ਜਾ ਰਿਹਾ ਸੀ ਕਿ ਭੱਦੀ ਰੋਡ ਪਿੰਡ ਜੋਗੇਵਾਲ ਨਜ਼ਦੀਕ ਉਸ ਦੇ ਮੋਟਰ ਸਾਇਕਲ ਦੀ ਟੱਕਰ ਟਰਾਲੀ ਨਾਲ ਹੋਣ ਤੇ ਉਹ ਸੜਕ ਤੇ ਡਿੱਗ ਪਿਆ ਜਿੱਥੇ ਉਸ ਨੂੰ ਸਿਵਲ ਹਸਪਤਾਲ ਬਲਾਚੌਰ ਲਿਜਾਇਆ ਗਿਆ ਜਿੱਥੇ ਕਿ ਡਾਕਟਰਾ ਵਲੋਂ ਉਸ ਨੂੰ ਮਿ੍ਰਤਕ ਕਰਾਰ ਦਿੱਤਾ । ਮੌਕੇ ਤੇ ਪੁੱਜੀ ਪੁਲਿਸ ਪਾਰਟੀ ਵਲੋਂ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ।