ਰਜਿ: ਨੰ: PB/JL-124/2018-20
RNI Regd No. 23/1979

ਡਾਇਰੈਕਟਰ ਐਜੂਕੇਸ਼ਨ ਗੁਰਮਿੰਦਰ ਸਿੰਘ ਭੁੱਲਰ ਨੂੰ ਸਦਮਾ,ਇੰਗਲੈਂਡ ਵਿਖੇ ਬੇਟੇ ਦੀ ਹੋਈ ਅਚਾਨਕ 
 
BY admin / February 22, 2021
 ਸ੍ਰੀ ਅਨੰਦਪੁਰ ਸਾਹਿਬ 22 ਫਰਵਰੀ(ਬਲਬੀਰ  ਸੰਧੂ ਸ਼ੁਭਾਸ ਪ੍ਰੇਮੀ ):-  ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਸ੍ਰੀ ਅੰਮਿ੍ਰਤਸਰ ਦੇ ਪ੍ਰਬੰਧ ਅਧੀਨ ਸ੍ਰੀ ਅਨੰਦਪੁਰ ਸਾਹਿਬ ਵਿਖੇ  ਚੱਲ ਰਹੇ ਸਕੂਲ ਐੱਸਜੀਐੱਸ ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਸ੍ਰੀ ਗੁਰੂ ਹਰਕਿ੍ਰਸ਼ਨ ਪਬਲਿਕ ਸਕੂਲ ਅਤੇ ਸ੍ਰੀ ਗੁਰੂ ਹਰਕਿ੍ਰਸ਼ਨ ਪਬਲਿਕ ਸਕੂਲ (ਬੀਬੀ ਮੂਲਾਂ ਦੇਵੀ) ਕੀਰਤਪੁਰ ਸਾਹਿਬ ਦੇ ਡਾਇਰੈਕਟਰ ਐਜੂਕੇਸ਼ਨ  ਅਤੇ ਜਲੰਧਰ ਦੂਰਦਰਸ਼ਨ ਦੇ ਸੀਨੀਅਰ ਐਂਕਰ ਅਤੇ ਪਿੰਡ ਲੋਦੀਪੁਰ ਦੇ ਸਾਬਕਾ ਸਰਪੰਚ ਸ. ਗੁਰਮਿੰਦਰ ਸਿੰਘ ਭੁੱਲਰ ਦੇ ਸਪੁੱਤਰ ਗੁਰਵੀਰ ਪਾਲ ਸਿੰਘ ਭੁੱਲਰ(32) ਅਚਾਨਕ ਬਰੇਨ ਹੈਮਰੇਜ ਹੋ ਜਾਣ ਕਾਰਨ ਸਦੀਵੀ ਵਿਛੋੜਾ ਦੇ ਗਏ ਹਨ। ਗੁਰਵੀਰ ਪਾਲ ਸਿੰਘ ਭੁੱਲਰ(ਗੁੱਗੂ) ਇੰਗਲੈਂਡ ਵਿਖੇ ਆਪਣੀ ਪਤਨੀ ਅਤੇ ਬੇਟੀ ਦੇ ਨਾਲ ਰਹਿ ਰਹੇ ਸਨ ਅਤੇ ਇੱਕ ਪ੍ਰਾਈਵੇਟ ਕੰਪਨੀ ਵਿੱਚ ਚੰਗੇ ਅਹੁਦੇ ਤੇ ਕੰਮ ਕਰ ਰਹੇ ਸਨ।ਗੁਰਵੀਰ ਪਾਲ ਸਿੰਘ ਭੁੱਲਰ ਐਮ.ਪੀ. ਐਡ ਕਰਨ ਉਪਰੰਤ ਦੁਬਈ ਵਿਖੇ  ਟਰਾਂਸਪੋਰਟ ਦੇ ਕਾਰੋਬਾਰ ਨਾਲ ਜੁੜੇ ਰਹੇ ਸਨ। ਲਗਭਗ ਤਿੰਨ ਕੁ ਸਾਲ ਪਹਿਲਾਂ ਉਹ ਵਿਆਹ ਦੇ ਬਾਦ ਇੰਗਲੈਂਡ ਵੱਸ ਗਏ ਸਨ।ਗੁਰਵੀਰ ਪਾਲ ਸਿੰਘ ਭੁੱਲਰ ਦਾ ਖੇਡਾਂ ਨਾਲ ਚੰਗਾ ਲਗਾਅ ਸੀ ਅਤੇ ਕਬੱਡੀ ਦੇ ਬਹੁਤ ਵਧੀਆ ਖਿਡਾਰੀ ਸਨ। ਉਹ ਕਈ ਵਾਰ ਰਾਸ਼ਟਰੀ ਚੈਂਪੀਅਨਸਪਿ ਵਿੱਚ ਵੀ ਭਾਗ ਲੈ ਚੁੱਕੇ ਸਨ।