ਰਜਿ: ਨੰ: PB/JL-124/2018-20
RNI Regd No. 23/1979

ਸਾਂਸਦ ਮੋਹਨ ਡੇਲਕਰ ਨੇ ਕੀਤੀ ਖੁਦਕੁਸ਼ੀ, ਹੋਟਲ ’ਚੋਂ ਮਿਲੀ ਲਾਸ਼
 
BY admin / February 22, 2021
ਮੁੰਬਈ, 22 ਫਰਵਰੀ, (ਯੂ.ਐਨ.ਆਈ.)- ਦਾਦਰ ਤੇ ਨਾਗਰ ਹਵੇਲੀ ਦੇ ਸਾਂਸਦ ਮੋਹਨ ਡੇਲਕਰ ਨੇ ਖੁਦਕੁਸ਼ੀ ਕਰ ਲਈ ਹੈ। ਉਸ ਦੀ ਲਾਸ ਮੁੰਬਈ ਦੇ ਹੋਟਲ ਸੀ ਗ੍ਰੀਨ ਮਰੀਨ ‘ਚ ਮਿਲੀ ਹੈ। ਇਸ ਦੌਰਾਨ ਇੱਕ ਸੁਸਾਈਡ ਨੋਟ ਵੀ ਮਿਲਿਆ ਹੈ ਜੋ ਗੁਜਰਾਤੀ ਭਾਸਾ ਵਿੱਚ ਲਿਖਿਆ ਹੋਇਆ ਹੈ। ਉਹ ਇਸ ਲੋਕ ਸਭਾ ਹਲਕੇ ਤੋਂ ਸੁਤੰਤਰ ਸੰਸਦ ਮੈਂਬਰ ਸਨ। ਸੰਸਦ ਮੈਂਬਰ ਦੀ ਮਿ੍ਰਤਕ ਦੇਹ ਨੂੰ ਪੋਸਟ ਮਾਰਟਮ ਲਈ ਭੇਜਿਆ ਗਿਆ ਹੈ। ਉਧਰ ਪੁਲਿਸ ਨੇ ਜਾਂਚ ਸੁਰੂ ਕਰ ਦਿੱਤੀ ਹੈ।