ਰਜਿ: ਨੰ: PB/JL-124/2018-20
RNI Regd No. 23/1979

7 ਮਾਰਚ ਤੱਕ ਵਿਆਹਾਂ ਤੇ ਹੋਰ ਸਮਾਗਮਾਂ ’ਤੇ ਪਾਬੰਦੀ , ਸ਼ਨੀਵਾਰ-ਐਤਵਾਰ ਨਹੀਂ ਖੁੱਲ੍ਹਣਗੇ ਬਜ਼ਾਰ
 
BY admin / February 22, 2021
ਨਾਗਪੁਰ, 22 ਫਰਵਰੀ, (ਯੂ.ਐਨ.ਆਈ.)- ਮਹਾਰਾਸ਼ਟਰ ‘ਚ ਜਾਨਲੇਵਾ ਕੋਰੋਨਾ ਵਾਇਰਸ ਦਾ ਪ੍ਰਕੋਪ ਫਿਰ ਤੋਂ ਵਧਣ ਲੱਗਾ ਹੈ। ਕੋਰੋਨਾ ਵਾਇਰਸ ਨੂੰ ਦੇਖਦਿਆਂ ਨਾਗਪੁਰ ਜਲ੍ਹਿੇ ਲਈ ਪ੍ਰਸ਼ਾਸਨ ਨੇ ਗਾਈਡਲਾਈਨਸ ਜਾਰੀ ਕੀਤੀਆਂ ਹਨ। ਪ੍ਰਸ਼ਾਸਨ ਨੇ ਜਲ੍ਹਿੇ ‘ਚ ਸਕੂਲ ਤੇ ਕਾਲਜ ਸੱਤ ਮਾਰਚ ਤਕ ਬੰਦ ਰੱਖਣ ਦਾ ਫੈਸਲਾ ਕੀਤਾ ਹੈ। ਇੰਨਾ ਹੀ ਨਹੀਂ ਹਫਤਾਵਾਰੀ ਬਜਾਰਾਂ ਨੂੰ ਵੀ ਸੱਤ ਮਾਰਚ ਤਕ ਬੰਦ ਰੱਖਿਆ ਜਾਵੇਗਾ। ਤਾਜਾ ਹਦਾਇਤਾਂ ਦੇ ਮੁਤਾਬਕ ਨਾਗਪੁਰ ‘ਚ ਮੁੱਖ ਬਜਾਰਾਂ ਨੂੰ ਸ਼ਨੀਵਾਰ ਤੇ ਐਤਵਾਰ ਬੰਦ ਰੱਖਿਆ ਜਾਵੇਗਾ। ਬਾਕੀ ਪੰਜ ਦਿਨ 50 ਫੀਸਦ ਦੀ ਸਮਰੱਥਾ ‘ਚ ਬਜਾਰ ਖੁੱਲ੍ਹ ਸਕਦੇ ਹਨ। ਉੱਥੇ ਹੀ ਵਿਆਹਾਂ ਲਈ ਬੁੱਕ ਹੋਣ ਵਾਲੇ ਮੰਡਪ ਤੇ ਸਮਾਜਿਕ, ਸਿਆਸੀ, ਧਾਰਮਿਕ ਪ੍ਰੋਗਰਾਮਾਂ ‘ਤੇ ਵੀ ਸੱਤ ਮਾਰਚ ਤਕ ਪਾਬੰਦੀ ਲਾ ਦਿੱਤੀ ਗਈ ਹੈ। ਲੋਕਾਂ ਨੂੰ ਪ੍ਰੋਗਰਾਮਾਂ ‘ਤੇ ਫੈਸਲਾ ਲੈਣ ਲਈ 25 ਫਰਵਰੀ ਤਕ ਸਮਾਂ ਦਿੱਤਾ ਜਾ ਰਿਹਾ ਹੈ ਤੇ ਪ੍ਰਸ਼ਾਸਨ ਨੂੰ ਹੁਕਮ ਦਿੱਤੇ ਗਏ ਹਨ ਕਿ ਉਹ 25 ਤਾਰੀਖ ਤਕ ਪ੍ਰੋਗਰਾਮਾਂ ‘ਤੇ ਲੱਗਣ ਵਾਲੀ ਜਾਣਕਾਰੀ ਲੋਕਾਂ ਨੂੰ ਦੇਣ। ਮਹਾਰਾਸ਼ਟਰ ‘ਚ ਕੋਰੋਨਾ ਵਾਇਰਸ ਦੇ ਮਾਮਲੇ ਹੁਣ ਫਿਰ ਤੋਂ ਵਧਣ ਲੱਗੇ ਹਨ। ਸੂਬੇ ‘ਚ ਹਫਤਾਵਾਰੀ ਪੌਜਟੀਵਿਟੀ ਰੇਟੇ 4.7 ਫੀਸਦ ਤੋਂ ਵਧ ਕੇ 8 ਫੀਸਦ ਹੋ ਗਿਆ ਹੈ। ਚਿੰਤਾ ਦਾ ਵਿਸ਼ਸਾ ਮੁੰਬਈ ਇਲਾਕਾ ਹੈ। ਜਿੱਥੇ ਹਫਤਾਵਾਰੀ ਮਾਮਲਿਆਂ ‘ਚ 19 ਫੀਸਦ ਦਾ ਵਾਧਾ ਹੋਇਆ ਹੈ। ਮਹਾਰਾਸ਼ਟਰ ਸਿਹਤ ਵਿਭਾਗ ਦੇ ਮੁਤਾਬਕ ਸੂਬੇ ‘ਚ ਪਿਛਲੇ 24 ਘੰਟਿਆਂ ‘ਚ 6,971 ਨਵੇਂ ਮਾਮਲੇ ਸਾਹਮਣੇ ਆਏ ਹਨ। ਉੱਥੇ ਹੀ 2,417 ਲੋਕ ਡਿਸਚਾਰਜ ਹੋਏ ਹਨ ਤੇ 35 ਲੋਕਾਂ ਦੀ ਮੌਤ ਹੋਈ ਹੈ।