ਜਲੰਧਰ ’ਚ ਵੱਡਾ ਹਾਦਸਾ, ਨਕੋਦਰ ਰੋਡ ’ਤੇ ਟਰੱਕਾਂ ਦੀ ਟੱਕਰ ’ਚ ਇਕ ਦੀ ਮੌਤ, 3 ਜ਼ਖ਼ਮੀ
ਜਲੰਧਰ ’ਚ ਵੱਡਾ ਹਾਦਸਾ, ਨਕੋਦਰ ਰੋਡ ’ਤੇ ਟਰੱਕਾਂ ਦੀ ਟੱਕਰ ’ਚ ਇਕ ਦੀ ਮੌਤ, 3 ਜ਼ਖ਼ਮੀ
ਜਲੰਧਰ, 22 ਫਰਵਰੀ, (ਜੇ.ਐਸ.ਸੋਢੀ)- ਮਹਾਨਗਰ ਦੇ ਨਕੋਦਰ ਰੋਡ ’ਤੇ ਸੋਮਵਾਰ ਸਵੇਰੇ 2 ਟਰੱਕਾਂ ਦੀ ਆਹਮੋ ਸਾਹਮਣੇ ਟੱਕਰ ਹੋ ਗਈ। ਟੱਕਰ ਏਨੀ ਜ਼ਬਰਦਸਤ ਸੀ ਕਿ ਇਕ ਟਰੱਕ ਦੇ ਪਰਖੱਚੇ ਉੱਡ ਗਏ। ਘਟਨਾ ਯੂਨੀਕ ਹੋਮ ਦੇ ਸਾਹਮਣੇ ਦੀ ਹੈ। ਇਸ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਤਿੰਨ ਲੋਕ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਈ ਹੈ। ਮੌਕੇ ’ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈਂਦੇ ਹੋਏ ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਵਿਚ ਭਾਰਤੀ ਕਰਾਇਆ ਹੈ। ਪੁਲਿਸ ਦੁਰਘਟਨਾ ਦੇ ਕਾਰਨਾਂ ਦੀ ਜਾਂਚ ਕਰਨ ਵਿਚ ਲੱਗੀ ਹੋਈ ਹੈ। ਹੋਰ ਜ਼ਿਆਦਾ ਜਾਣਕਾਰੀ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ।