ਰਜਿ: ਨੰ: PB/JL-124/2018-20
RNI Regd No. 23/1979

ਕਿਸਾਨਾਂ ਦੇ ਮਿਲਣ ਤੋਂ ਇਨਕਾਰ ਪਿੱਛੋਂ ਕੇਂਦਰੀ ਮੰਤਰੀਆਂ ਨੂੰ ਖ਼ਾਲੀ ਹੱਥ ਪਰਤਣਾ ਪਿਆ
 
BY admin / February 22, 2021
ਸਾਮਲੀ, 22 ਫਰਵਰੀ, (ਯੂ.ਐਨ.ਆਈ.)- ਤਿੰਨ ਖੇਤੀ ਕਾਨੂੰਨ ਦੇ ਰੋਸ ‘ਚ ਬੀਜੇਪੀ ਲੀਡਰਾਂ ਨੂੰ ਲਗਾਤਾਰ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੌਰਾਨ ਉੱਤਰ ਪ੍ਰਦੇਸ਼ ਦੇ ਸਾਮਲੀ ਜਲ੍ਹਿੇ ਵਿੱਚ ਕੇਂਦਰੀ ਰਾਜ ਮੰਤਰੀ ਸੰਜੀਵ ਬਾਲਿਆਨ ਤੇ ਭਾਜਪਾ ਦੇ ਹੋਰ ਨੇਤਾ ਯੂਪੀ ਵਿੱਚ ਕਿਸਾਨਾਂ ਤੇ ਖਾਪ ਚੌਧਰੀਆਂ ਨਾਲ ਗੱਲਬਾਤ ਕਰਨ ਗਏ, ਜਿੱਥੇ ਉਨ੍ਹਾਂ ਨੂੰ ਕਿਸਾਨਾਂ ਦੀ ਭਾਰੀ ਨਾਰਾਜਗੀ ਦਾ ਸਾਹਮਣਾ ਕਰਨਾ ਪਿਆ। ਭੈਂਸਵਾਲ ਪਿੰਡ ਵਿੱਚ ਖਾਪ ਚੌਧਰੀਆਂ ਨੇ ਕੇਂਦਰੀ ਮੰਤਰੀ ਸੰਜੀਵ ਬਾਲਿਆਨ, ਪੰਚਾਇਤੀ ਰਾਜ ਮੰਤਰੀ ਭੁਪਿੰਦਰ ਸਿੰਘ ਸਮੇਤ ਕਈ ਭਾਜਪਾ ਨੇਤਾਵਾਂ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ। ਕਿਸਾਨਾਂ ਨੇ ਨਾਅਰਾ ਲਾਇਆ ਕਿ ਪਹਿਲਾਂ ਤਿੰਨੇ ਕਾਨੂੰਨ ਵਾਪਸ ਕਰਾਓ, ਫਿਰ ਪਿੰਡ ਆਓ। ਕਿਸਾਨਾਂ ਨਾਲ ਗੱਲਬਾਤ ਕਰਨ ਜਾ ਰਹੇ ਭਾਜਪਾ ਨੇਤਾਵਾਂ ਦੇ ਕਾਫਲੇ ਨੂੰ ਪਿੰਡ ਵਾਸੀਆਂ ਨੇ ਕਈ ਥਾਵਾਂ ‘ਤੇ ਟਰੈਕਟਰ ਲਾ ਕੇ ਰੋਕਿਆ ਤੇ ਭਾਜਪਾ ਤੇ ਮੰਤਰੀਆਂ ਖਲਿਾਫ ਮੁਰਦਾਬਾਦ ਦੇ ਨਾਅਰੇਬਾਜੀ ਕੀਤੀ। ਵਿਰੋਧ ਪ੍ਰਦਰਸਨ ਦੌਰਾਨ ਬਾਲਿਆਨ ਨੇ ਕਿਹਾ ਕਿ ਕੁਝ ਲੋਕਾਂ ਦੇ ਵਿਰੋਧ ਕਾਰਨ ਉਹ ਰੁਕਣ ਵਾਲੇ ਨਹੀਂ ਹਨ। ਗ੍ਰਹਿ ਮੰਤਰੀ ਅਮਿਤ ਸਾਹ ਨੇ ਭਾਜਪਾ ਨਾਲ ਜੁੜੇ ਕਿਸਾਨ ਨੇਤਾਵਾਂ ਅਤੇ ਖਾਸਕਰ ਜਾਟ ਨੇਤਾਵਾਂ ਨੂੰ ਖਾਪ ਚੌਧਰੀ ਤੇ ਕਿਸਾਨਾਂ ਦਰਮਿਆਨ ਖੇਤੀਬਾੜੀ ਕਾਨੂੰਨਾਂ ਬਾਰੇ ਭੁਲੇਖੇ ਦੂਰ ਕਰਨ ਲਈ ਜੰਿਮੇਵਾਰੀ ਸੌਂਪੀ ਹੈ। ਇਸ ਕੜੀ ‘ਚ ਬਾਲਿਆਨ ਦਾ ਕਾਫਲਾ ਐਤਵਾਰ ਨੂੰ ਪਿੰਡ ਭੈਂਸਵਾਲ ਵਿਖੇ ਪਹੁੰਚਿਆ, ਜਿਥੇ ਇਕੱਠੇ ਹੋਏ ਕਿਸਾਨਾਂ ਨੇ ਬਾਲਿਆਨ ਤੇ ਭਾਜਪਾ ਦੇ ਖਲਿਾਫ ਨਾਅਰੇਬਾਜੀ ਕੀਤੀ। ਕਿਸਾਨਾਂ ਦੇ ਵਿਰੋਧ ਤੋਂ ਬਾਅਦ ਕੇਂਦਰੀ ਮੰਤਰੀ ਨੇ ਕਿਹਾ ਕਿ ਕੁਝ ਲੋਕਾਂ ਦੇ ਵਿਰੋਧ ਕਾਰਨ ਉਹ ਰੁਕਣ ਨਹੀਂ ਜਾ ਰਹੇ ਹਨ ਅਤੇ ਕਿਸਾਨਾਂ ਨੂੰ ਸੱਚ ਦੱਸਦੇ ਰਹਿਣਗੇ। ਸਥਾਨਕ ਕਿਸਾਨ ਆਗੂ ਸ਼ਵੇਤ ਮਲਿਕ ਨੇ ਕਿਹਾ ਕਿ ਕੇਂਦਰੀ ਮੰਤਰੀ ਬਾਲਿਆਨ ਸਮੇਤ ਕਈ ਭਾਜਪਾ ਨੁਮਾਇੰਦੇ ਭੈਂਸਵਾਲ ਪਿੰਡ ਆਏ ਸਨ, ਜਿਸ ਦਾ ਵਿਰੋਧ ਕੀਤਾ ਗਿਆ ਤੇ ਸਰਕਾਰ ਪਹਿਲੇ ਦਿਨ ਤੋਂ ਇਸ ਨੂੰ ਕੁਝ ਕਿਸਾਨਾਂ ਦੀ ਲਹਿਰ ਦੱਸ ਕੇ ਭੁੱਲ ਕਰ ਰਹੀ ਹੈ। ਕਿਸਾਨ ਲੀਡਰ ਰਾਕੇਸ਼ ਟਿਕੈਤ ਦੇ ਨਵੇਂ ਐਲਾਨ ਨੇ ਬੀਜੇਪੀ ਦੇ ਫਿਕਰ ਵਧਾ ਦਿੱਤੇ ਹਨ। ਉਨ੍ਹਾਂ ਨੇ ਉੱਤਰ ਪ੍ਰਦੇਸ਼ ਵਿੱਚ ਲੋਕਾਂ ਨੂੰ ਲਾਮਬੰਦ ਕਰਨ ਮਗਰੋਂ ਬੀਜੇਪੀ ਦੇ ਦੂਜੇ ਗੜ੍ਹ ਗੁਜਰਾਤ ਜਾਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਉਹ ਕੇਂਦਰ ਦੇ ਵਿਵਾਦਗ੍ਰਸਤ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਅੰਦੋਲਨ ਲਈ ਸਮਰਥਨ ਮੰਗਣ ਵਾਸਤੇ ਛੇਤੀ ਹੀ ਗੁਜਰਾਤ ਦਾ ਦੌਰਾ ਕਰਨਗੇ। ਉਨ੍ਹਾਂ ਇਹ ਐਲਾਨ ਦਿੱਲੀ-ਯੂਪੀ ਬਾਰਡਰ ਗਾਜ਼ੀਪੁਰ ’ਤੇ ਗੁਜਰਾਤ ਤੇ ਮਹਾਰਾਸ਼ਟਰ ਦੇ ਇੱਕ ਵਫਦ ਨਾਲ ਮੁਲਾਕਾਤ ਦੌਰਾਨ ਕੀਤਾ। ਦੱਸ ਦੇਈਏ ਕਿ ਰਾਕੇਸ਼ ਟਿਕੈਤ ਬੀਤੇ ਨਵੰਬਰ ਮਹੀਨੇ ਤੋਂ ਜ਼ਿਆਦਾਤਰ ਗਾਜ਼ੀਪੁਰ ਬਾਰਡਰ ਉੱਤੇ ਹੀ ਧਰਨੇ ’ਤੇ ਬੈਠਦੇ ਹਨ। ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਨੇ ਦਾਅਵਾ ਕੀਤਾ ਹੈ ਕਿ ਨਵੇਂ ਕਾਨੂੰਨਾਂ ਮੁਤਾਬਕ ਕਿਸਾਨ ਆਪਣੀ ਖੇਤੀ ਉਪਜ ਦਾ ਕੋਈ ਹਿੱਸਾ ਨਹੀਂ ਲੈ ਸਕਣਗੇ ਕਿਉਂਕਿ ਨਵੇਂ ਕਾਨੂੰਨ ਸਿਰਫ਼ ਕਾਰਪੋਰੇਟ ਅਦਾਰੇ ਦਾ ਹੀ ਪੱਖ ਲੈਣਗੇ। ਉਨ੍ਹਾਂ ਇੱਕ ਉਦਾਹਰਨ ਦਿੰਦਿਆਂ ਕਿਹਾ ਕਿ ਪਿੰਡ ਵਿੱਚ ਦੁੱਧ ਦੀ ਕੀਮਤ ਲਗਪਗ 20 ਤੋਂ 22 ਰੁਪਏ ਪ੍ਰਤੀ ਲਿਟਰ ਹੁੰਦੀ ਹੈ ਪਰ ਜਦੋਂ ਉਹ ਵੱਡੀਆਂ ਵਪਾਰਕ ਕੰਪਨੀਆਂ ਰਾਹੀਂ ਸ਼ਹਿਰਾਂ ’ਚ ਪੁੱਜਦਾ ਹੈ, ਤਾਂ ਉਸ ਦੀ ਕੀਮਤ 50 ਰੁਪਏ ਪ੍ਰਤੀ ਲਿਟਰ ਤੋਂ ਵੀ ਜ਼ਿਆਦਾ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਵਪਾਰਕ ਘਰਾਣੇ ਅਨਾਜ ਦਾ ਭੰਡਾਰ ਕਰਨ ਲਈ ਵੱਡੇ-ਵੱਡੇ ਗੁਦਾਮ ਬਣਾ ਰਹੇ ਹਨ ਤੇ ਬਾਜ਼ਾਰ ਵਿੱਚ ਅਨਾਜ ਦੀ ਕਿੱਲਤ ਹੋਣ ਉੱਤੇ ਉਹ ਉਸ ਨੂੰ ਆਪਣੀ ਮਨਮਰਜ਼ੀ ਦੀ ਕੀਮਤ ਉੱਤੇ ਵੇਚਣਗੇ। ਰਾਕੇਸ਼ ਟਿਕੈਤ ਨੇ ਕਿਹਾ ਕਿ ਉਹ ਦੇਸ਼ ਵਿੱਚ ਅਜਿਹੇ ਹਾਲਾਤ ਪੈਦਾ ਨਹੀਂ ਹੋਣ ਦੇਣਗੇ। ਕਿਸਾਨਾਂ ਨੂੰ ਸਿਰਫ਼ ਇਸੇ ਗੱਲ ਦੀ ਚਿੰਤਾ ਹੈ। ਅਸੀਂ ਇਹ ਨਹੀਂ ਹੋਣ ਦੇਵਾਂਗੇ ਕਿ ਇਸ ਦੇਸ਼ ਦੀ ਫ਼ਸਲ ਨੂੰ ਕਾਰਪੋਰੇਟ ਕੰਟਰੋਲ ਕਰੇ। ਉਨ੍ਹਾਂ ਕਿਹਾ ਕਿ ਗਾਂਧੀ ਜੀ ਨੇ ਅੰਗਰੇਜ਼ਾਂ ਨੂੰ ਭਾਰਤ ਤੋਂ ਭਜਾਉਣ ਲਈ ਚਰਖਾ ਵਰਤਿਆ ਸੀ। ਅਸੀਂ ਹੁਣ ਉਸੇ ਚਰਖੇ ਦੀ ਵਰਤੋਂ ਕਰ ਕੇ ਕਾਰਪੋਰੇਟ ਅਦਾਰਿਆਂ ਨੂੰ ਭਜਾਵਾਂਗੇ। ਅਸੀਂ ਹਮਾਇਤ ਲੈਣ ਲਈ ਹੁਣ ਮਹਾਤਮਾ ਗਾਂਧੀ ਦੀ ਜੱਦੀ ਧਰਤੀ ਗੁਜਰਾਤ ਜਾਵਾਂਗੇ ਕੇਂਦਰ ਸਰਕਾਰ ਨੇ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਅੰਦੋਲਨ ਲੰਬਾ ਖਿੱਚਦਾ ਜਾ ਰਿਹਾ ਹੈ। ਦਿੱਲੀ ਦੀਆਂ ਸਰਹੱਦਾਂ ‘ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਅੰਦੋਲਨ ਨੂੰ 89 ਦਿਨ ਹੋ ਚੁਕੇ ਹਨ। ਇਸ ਵਿਚ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਉਹ ਕੇਂਦਰ ਦੇ ਵਿਵਾਦਿਤ ਕਾਨੂੰਨਾਂ ਵਿਰੁੱਧ ਚੱਲ ਰਹੇ ਅੰਦੋਲਨ ਲਈ ਸਮਰਥਨ ਮੰਗਣ ਵਾਸਤੇ ਜਲਦ ਗੁਜਰਾਤ ਦਾ ਦੌਰਾ ਕਰਨਗੇ। ਰਾਕੇਸ਼ ਟਿਕੈਤ ਨੇ ਇਹ ਜਾਣਕਾਰੀ ਦਿੱਲੀ-ਉੱਤਰ ਪ੍ਰਦੇਸ਼ ਸਰਹੱਦ ‘ਤੇ ਗਾਜੀਪੁਰ ‘ਚ ਗੁਜਰਾਤ ਅਤੇ ਮਹਾਰਾਸ਼ਟਰ ਦੇ ਇਕ ਸਮੂਹ ਨਾਲ ਗੱਲਬਾਤ ਦੌਰਾਨ ਕੀਤੀ। ਟਿਕੈਤ ਗਾਜੀਪੁਰ ਬਾਰਡਰ ‘ਤੇ ਨਵੰਬਰ ਤੋਂ ਡੇਰਾ ਲਾਏ ਹੋਏ ਹਨ। ਭਾਰਤੀ ਕਿਸਾਨ ਯੂਨੀਅਨ (ਬੀ.ਕੇ.ਯੂ.) ਦੇ ਰਾਸ਼ਟਰੀ ਬੁਲਾਰੇ ਨੇ ਦਾਅਵਾ ਕੀਤਾ ਕਿ ਕਿਸਾਨ ਆਪਣੀ ਖੇਤੀ ਉਪਜ ਦਾ ਕੋਈ ਹਿੱਸਾ ਨਹੀਂ ਲੈ ਸਕਣਗੇ, ਕਿਉਂ ਨਵੇਂ ਕਾਨੂੰਨ ਸਿਰਫ ਕਾਰਪੋਰੇਟ ਦਾ ਪੱਖ ਲੈਣਗੇ। ਉਨ੍ਹਾਂ ਨੇ ਇਕ ਉਦਾਹਰਣ ਦੱਸਦੇ ਹੋਏ ਕਿਹਾ,‘‘ਪਿੰਡ ‘ਚ ਦੁੱਧ ਦੀ ਕੀਮਤ ਕਰੀਬ 20-22 ਰੁਪਏ ਪ੍ਰਤੀ ਲੀਟਰ ਹੁੰਦੀ ਹੈ ਪਰ ਜਦੋਂ ਇਹ ਵੱਡੀ ਵਪਾਰਕ ਕੰਪਨੀਆਂ ਰਾਹੀਂ ਸ਼ਹਿਰਾਂ ‘ਚ ਪਹੁੰਚਦਾ ਹੈ ਤਾਂ ਇਸ ਦੀ ਕੀਮਤ 50 ਰੁਪਏ ਪ੍ਰਤੀ ਲੀਟਰ ਤੋਂ ਵੱਧ ਹੋ ਜਾਂਦੀ ਹੈ।‘‘ ਬੀ.ਕੇ.ਯੂ. ਵਲੋਂ ਜਾਰੀ ਇਕ ਬਿਆਨ ਅਨੁਸਾਰ ਟਿਕੈਤ ਨੇ ਕਿਹਾ,‘‘ਵੱਡੇ ਵਪਾਰਕ ਘਰਾਨੇ ਫੂਡ ਦਾ ਭੰਡਾਰਨ ਕਰਨ ਲਈ ਵੱਡੇ-ਵੱਡੇ ਗੋਦਾਮ ਬਣਾ ਰਹੇ ਹਨ ਅਤੇ ਬਜਾਰ ‘ਚ ਫੂਡ ਦੀ ਕਮੀ ਹੋਣ ‘ਤੇ ਉਹ ਇਸ ਨੂੰ ਆਪਣੀ ਪਸੰਦ ਦੀ ਕੀਮਤ ‘ਤੇ ਵੇਚਣਗੇ।‘‘ ਟਿਕੈਤ ਨੇ ਕਿਹਾ,‘‘ਅਸੀਂ ਅਜਿਹੀ ਸਥਿਤੀ ਨਹੀਂ ਹੋਣ ਦੇਵਾਂਗੇ। ਅਸੀਂ ਸਿਰਫ ਇਸ ਨੂੰ ਲੈ ਕੇ ਚਿੰਤਤ ਹਾਂ ਅਤੇ ਅਸੀਂ ਉਹ ਨਹੀਂ ਹੋਣ ਦੇਵਾਂਗੇ ਕਿ ਇਸ ਦੇਸ਼ ਦੀ ਫਸਲ ਨੂੰ ਕਾਰਪੋਰੇਟ ਕੰਟਰੋਲ ਕਰੇ।‘‘ ਗੁਜਰਾਤ ਦੇ ਗਾਂਧੀਧਾਮ ਤੋਂ ਆਏ ਸਮੂਹ ਨੇ ਟਿਕੈਤ ਨੂੰ ‘ਚਰਖਾ‘ ਭੇਟ ਕੀਤਾ। ਉਨ੍ਹਾਂ ਕਿਹਾ,‘‘ਗਾਂਧੀ ਜੀ ਨੇ ਬਿ੍ਰਟਿਸ਼ ਨੂੰ ਭਾਰਤ ਤੋਂ ਦੌੜਾਉਣ ਲਈ ਚਰਖੇ ਦੀ ਵਰਤੋਂ ਕੀਤੀ। ਹੁਣ ਅਸੀਂ ਇਸ ਚਰਖੇ ਦੀ ਵਰਤੋਂ ਕਰ ਕੇ ਕਾਰਪੋਰੇਟ ਨੂੰ ਦੌੜਾਵਾਂਗੇ। ਅਸੀਂ ਜਲਦ ਗੁਜਾਰਤ ਜਾਵਾਂਗੇ ਅਤੇ ਨਵੇਂ ਕਾਨੂੰਨਾਂ ਨੂੰ ਰੱਦ ਕਰਨ ਲਈ ਕਿਸਾਨਾਂ ਦੇ ਪ੍ਰਦਰਸ਼ਨ ਵਾਸਤੇ ਸਮਰਥਨ ਜੁਟਾਵਾਂਗੇ।‘‘ ਭਾਰਤੀ ਕਿਸਾਨ ਯੂਨੀਅਨ ਦੇ ਰਾਸਟਰੀ ਬੁਲਾਰੇ ਅਤੇ ਕਿਸਾਨ ਆਗੂ ਰਾਕੇਸ ਟਿਕੈਤ ਨੇ ਕਿਹਾ ਸੀ ਕਿ ਜੇ ਲੋੜ ਪਈ ਤਾਂ ਕਿਸਾਨ ਆਪਣੇ ਲੋੜ ਮੁਤਾਬਕ ਅੰਨ ਰੱਖ ਕੇ ਖੇਤਾਂ ‘ਚ ਖੜ੍ਹੀ ਫਸਲ ‘ਤੇ ਟਰੈਕਟਰ ਚਲਾ ਦੇਣਗੇ। ਜਿਸ ਤੋਂ ਬਾਅਦ ਕਈ ਥਾਵਾਂ ਤੋਂ ਅਜਿਹੇ ਮਾਮਲੇ ਸਾਹਮਣੇ ਆ ਰਹੇ ਹਨ, ਜਿਥੇ ਕਿਸਾਨ ਆਪਣੇ ਖੇਤਾਂ ‘ਚ ਖੜ੍ਹੀ ਫਸਲ ‘ਤੇ ਟਰੈਕਟਰ ਚਲਾ ਕੇ ਨਸ਼ਟ ਕਰ ਰਹੇ ਹਨ। ਰਾਕੇਸ ਟਿਕੈਤ ਨੇ  ਖੇਤਾਂ ਵਿੱਚ ਖੜ੍ਹੀ ਫਸਲ ’ਤੇ ਟਰੈਕਟਰ ਚਲਾਉਣ ਵਾਲੇ ਕਿਸਾਨਾਂ ਨੂੰ ਅਪੀਲ ਕੀਤੀ ਹੈ। ਰਾਕੇਸ ਟਿਕੈਤ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਟਵੀਟ ਕੀਤਾ ਹੈ ਅਤੇ ਕਿਹਾ ਹੈ ਕਿ ਕਿਸਾਨਾਂ ਨੂੰ ਅਪੀਲ ਹੈ ਕਿ ਖੇਤਾਂ ‘ਚ ਖੜ੍ਹੀ ਫਸਲ ‘ਤੇ ਟਰੈਕਟਰ ਨਾ ਚਲਾਉਣ। ਰਾਕੇਸ ਟਿਕੈਤ ਨੇ ਇਕ ਖਬਰ ਦਾ ਜਵਾਬ ਦਿੰਦੇ ਹੋਏ ਕਿਹਾ ਕਿ, “ਕਿਸਾਨਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਅਜਿਹਾ ਨਾ ਕਰਨ। ਇਹ ਕਰਨ ਲਈ ਨਹੀਂ ਕਿਹਾ ਗਿਆ।‘‘ ਰਾਕੇਸ ਟਿਕੈਤ ਨੇ ਜਿਸ ਖ਼ਬਰ ‘ਤੇ ਟਵੀਟ ਕੀਤਾ, ਉਸ ‘ਚ ਲਿਖਿਆ ਸੀ, ਖੇਤੀਬਾੜੀ ਬਿੱਲ ਦੇ ਵਿਰੋਧ ਵਿੱਚ, ਕਿਸਾਨ ਨੇ ਆਪਣੀ 8 ਵਿੱਘੇ ਕਣਕ ਦੀ ਖੜ੍ਹੀ ਫਸਲ ‘ਤੇ ਟਰੈਕਟਰ ਚਲਾ ਕੇ ਨਸਟ ਕਰ ਦਿੱਤਾ। ਇਹ ਮਾਮਲਾ ਥਾਣਾ ਖ਼ਤੌਲੀ ਕੋਤਵਾਲੀ ਖੇਤਰ ਦੇ ਪਿੰਡ ਭੈਂਸੀ ਨਾਲ ਸਬੰਧਤ ਹੈ।