ਰਜਿ: ਨੰ: PB/JL-124/2018-20
RNI Regd No. 23/1979

ਪੰਜਾਬ ਐਂਡ ਸਿੰਧ ਬੈਂਕ ਵਲੋਂ ਕੀਤੀਆਂ ਨਵੀਆਂ ਸਕੀਮਾਂ ਦੀ ਸ਼ੁਰੂਆਤ
 
BY admin / February 23, 2021
ਅੰਮਿ੍ਰਤਸਰ, 23 ਫਰਵਰੀ (ਨਿਰਮਲ ਸਿੰਘ ਚੋਹਾਨ)   ਪੰਜਾਬ ਐਂਡ ਸਿੰਧ ਬੈਂਕ ਵਲੋਂ ਜਾਰੀ ਕੀਤੀਆਂ ਗਈਆਂ ਨਵੀਆਂ ਸਕੀਮਾਂ ਬਾਰੇ ਚੱਨਣਾ ਪਾਉਂਦਿਆ ਹੋਇਆਂ ਅੱਜ ਸ੍ਰੀ ਗੁਰੂ ਰਾਮਦਾਸ ਹਸਪਤਾਲ ਦੇ ਕਾਂਨਫਰੰਸ ਰੂਮ ਵਿਖੇ ਕਰਵਾਈ ਗਈ ਗਈ ਜਿਸ ਵਿੱਚ ਹਸਪਤਾਲ ਦੇ ਸਟਾਫ, ਡਾਕਟਰ ਅਤੇ ਇਲਾਕੇ ਦੇ ਲੋਕਾਂ ਵਲੋਂ ਸ਼ਿਰਕਤ ਕੀਤੀ ਗਈ। ਮੀਟਿੰਗ ਦੋਰਾਨ ਅੰਮਿ੍ਰਤਸਰ ਦੇ ਜੋਨਲ ਆਫਿਸ ਤੋਂ ਹਿਤੇਸ਼ ਕੁਮਾਰ ਮੇਨੈਜਰ ਨੇ ਜਾਣਕਾਰੀ ਦਿੰਦਿਆ ਪੰਜਾਬ ਐਂਡ ਸਿੰਧ ਬੈਂਕ ਵਲੋਂ ਆਮ ਲੋਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਅਤੇ ਘੱਟ ਕੀਤੀਆਂ ਗਈਆਂ ਵਿਆਜ ਦਰਾਂ ਬਾਰੇ ਚਾਨਣਾ ਪਾਇਆ ਅਤੇ ਕਿਹਾ ਕਿ ਕੋਈ ਵੀ ਇਨ੍ਹਾਂ ਸਕੀਮਾਂ ਦਾ ਲਾਭ ਉਨ੍ਹਾਂ ਦੇ ਬੈਂਕਾਂ ਦੀਆਂ ਬ੍ਰਾਂਚਾ ਵਿੱਣਚ ਜਾ ਕੇ ਪ੍ਰਾਪਤ ਕਰ ਸਕਦਾ ਹੈ।ਇਸ ਮੌਕੇ ਬੈਂਕ ਦੇ ਚੀਫ ਮੈਨੇਜਰ ਦੀਦਾਰ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਮੇਂ ਸਮੇਂ ਬੈਂਕ ਦੇ ਉੱਚ ਅਧਿਕਾਰੀਆਂ ਵਲੋਂ ਕਈ ਸਕੀਮਾਂ ਲਿਆਂਦੀਆਂ ਜਾਂਦੀਆਂ ਹਨ ਜਿੰਨ੍ਹਾਂ ਦਾ ਸ਼ਹਿਰ ਵਾਸੀ ਫਾਇਦਾ ਲੈ ਚੁੱਕੇ ਹਨ ਅਤੇ ਇਨ੍ਹਾਂ ਨਵੀਆਂ ਸਕੀਮਾਂ ਦਾ ਵੀ ਆਪ ਸਭ ਨੂੰ ਲਾਭ ਪ੍ਰਾਪਤ ਹੋਵੇਗਾ। ਇਸ ਮੌਕੇ ਉਨ੍ਹਾਂ ਦੇ ਨਾਲ ਬ੍ਰਾਂਚ ਮੇਨੈਜਰ ਰਾਮ ਨਾਰਾਇਨ, ਚਰਨਦੀਪ ਸਿੰਘ ਬੈਂਕ ਆਫੀਸਰ, ਹਰਜਿੰਦਰ ਸਿੰਘ ਪ੍ਰਧਾਨ, ਡਾ. ਬਲਜੀਤ ਸਿੰਘ, ਡਾ. ਅੰਮਿਰਤਾਜੋਤ ਕੌਰ, ਡਾ. ਨਵਜੋਤ ਸਿੰਘ ਬਰਾੜ, ਜਗਦੀਸ਼ ਸਿੰਘ ਸੁਪ੍ਰਵਾਈਜ਼ਰ, ਜਤਿੰਦਰ ਸਿੰਘ ਅਕਾਉਂਟੈਂਟ, ਸਰਬਜੀਤ ਕੌਰ, ਜਸਬੀਰ ਕੌਰ ਪੰਨੂ, ਮਨੋਹਰ ਸਿੰਘ ਸਕਿਉਰਿਟੀ ਇੰਚਾਰਜ ਆਦਿ ਹਾਜਰ ਸਨ।