ਮਹਾਰਾਜਾ ਰਣਜੀਤ ਸਿੰਘ ਯੁਵਕ ਸੇਵਾਵਾ ਕਲੱਬ ਮਾਛੀਵਾਲ ਵੱਲੋ ਤਿੰਨ ਰੋਜਾ ਕਰਵਾਇਆ ਗਿਆ ਵਿਸ਼ੇਸ਼ ਪ੍ਰੋਗਰਾਮ ਤਹਿਤ ਪਾਣੀ ਬਚਾਓ, ਸਾਫ ਸਫਾਈ ਤੇ ਨਸ਼ਿਆ ਨੂੰ ਦੂਰ ਕਰਨ ਸਬੰਧੀ ਕੀਤਾ ਜਾਗਰੂਕ \
ਰਮਦਾਸ 23 ਫਰਵਰੀ (ਹਰਪਾਲ ਸਿੰਘ ਵਾਹਲਾ) ਮਹਾਰਾਜਾ ਰਣਜੀਤ ਸਿੰਘ ਯੁਵਕ ਸੇਵਾਵਾ ਕਲੱਬ ਮਾਛੀਵਾਲ ਅੰਮਿ੍ਰਤਸਰ ਵੱਲੋ ਨਹਿਰੂ ਯੁਵਾ ਕੇਂਦਰ ਅੰਮਿ੍ਰਤਸਰ ਦੇ ਜਿਲ੍ਹਾ ਯੂਥ ਅਫਸਰ ਮੈਡਮ ਅਕਾਸ਼ਾ ਮਹਾਵੇਰੀਆ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਕਲੱਬ ਮੈਬਰਾਂ ਦੁਆਰਾ ਪਿੰਡ ਮਾਛੀਵਾਲ ਦੇ ਸਰਕਾਰੀ ਮਿਡਲ ਸਕੂਲ ਵਿਖੇ ਸਰਪੰਚ ਸੁਖਵੰਤ ਸਿੰਘ ਮਾਛੀਵਾਹਲਾ ਅਤੇ ਪਿੰਡ ਵਾਸੀਆ ਦੇ ਸਹਿਯੋਗ ਨਾਲ ਲੋਕਾਂ ਨੂੰ ਪਾਣੀ ਬਚਾਉਣ ,ਸਾਫ ਸਫਾਈ, ਨਸ਼ੇ ਦੇ ਕੋਹੜ ਨੂੰ ਦੂਰ ਕਰਨ ਆਦਿ ਵਿਸ਼ਿਆ ਉਪਰ ਇੱਕ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ ਜਿਸ ਦੌਰਾਨ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਕਿ ਕਿਸ ਤਰੀਕੇ ਨਾਲ ਅਸੀ ਪਾਣੀ ਦੀ ਘੱਟ ਵਰਤੋ ਕਰਕੇ ਪਾਣੀ ਨੂੰ ਸੇਵ ਕਰਨਾ ਤੇ ਪਾਣੀ ਨੂੰ ਅਜਾਇਆ ਨਹੀ ਗੁਆਉਣਾ , ਪਾਣੀ ਦਾ ਸਹੀ ਨਿਕਾਸ ਕਰਵਾਉਣਾ ਤੇ ਪਿੰਡ ਅਤੇ ਘਰਾਂ ਦੀ ਸਾਫ ਸਫਾਈ ਦਾ ਵਿਸ਼ੇਸ਼ ਧਿਆਨ ਰੱਖਣਾ , ਨਸ਼ਿਆ ਦੀ ਰੋਕਥਾਮ ਲਈ ਬੱਚਿਆ , ਨੌਜਵਾਨਾਂ ਨੂੰ ਨਸ਼ਿਆ ਦੇ ਬੁਰੇ ਪ੍ਰਭਾਵਾ ਤੋ ਜਾਣੂ ਕਰਵਾਉਣਾ ਤੇ ਚੰਗੇ ਸਮਾਜ ਦੀ ਉਪਜ ਲਈ ਬੱਚਿਆ ਨੂੰ ਖੇਡਾਂ ਵੱਲ ਅਕਰਸ਼ਿਤ ਕਰਨਾ ਆਦਿ ਵਿਸ਼ਿਆ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਇਸੇ ਤਹਿਤ ਰੈੱਡ ਆਰਟ ਚੰਡੀਗੜ੍ਹ ਦੀ ਟੀਮ ਵੱਲੋ ਸਮਾਜ ਨੂੰ ਸੇਧ ਦੇਣ ਲਈ ਨੁੱਕੜ ਨਾਟਕ ਵੀ ਪੇਸ਼ ਕੀਤਾ ਗਿਆ ।ਇਸ ਮੌਕੇ ਸਰਪੰਚ ਸੁਖਵੰਤ ਸਿੰਘ ਮਾਛੀਵਾਹਲਾ, ਅਕਾਸ਼ਦੀਪ ਸਿੰਘ, ਨਵਦੀਪ ਸਿੰਘ, ਗਗਨਦੀਪ ਸਿੰਘ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਰਵੀ, ਹਨੀ, ਸੰਜੂ, ਨੂਰਪਿ੍ਰੰਸ, ਹੁਸਨਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਹਰਪ੍ਰੀਤ ਸਿੰਘ ਆਦਿ ਕਲੱਬ ਮੈਬਰਾ ਤੋ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਵੀ ਹਾਜਰ ਸਨ ।