ਗੁਰੂ ਰਵਿਦਾਸ ਪ੍ਰਕਾਸ਼ ਦਿਵਸ ਸਬੰਧੀ ਪੰਜ ਰੋਜਾ ਸਮਾਗਮ ਸ੍ਰੀ ਚਰਨਛੋਹ ਗੰਗਾ ਖੁਰਾਲਗੜ ਵਿਖੇ 27 ਤੋਂ-ਸੰਤ ਸਤਵਿੰਦਰ ਹੀਰਾ
ਹੁਸ਼ਿਆਰਪੁਰ 23 ਫਰਵਰੀ ( ਤਰਸੇਮ ਦੀਵਾਨਾ ) ਜਗਤ ਗੁਰੂ,ਮਹਾਨ ਕ੍ਰਾਂਤੀਕਾਰੀ ਰਹਿਬਰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 644ਵੇਂ ਪ੍ਰਕਾਸ਼ ਉਤਸਵ ਗੁਰੂ ਸਾਹਿਬ ਦੀ ਚਰਨਛੋਹ ਇਤਿਹਾਸਕ ਧਰਤੀ ਸ੍ਰੀ ਚਰਨਛੋਹ ਗੰਗਾ ਸੱਚਖੰਡ ਖੁਰਾਲਗੜ ਸਾਹਿਬ ਵਿਖੇ 27 ਫਰਵਰੀ ਤੋਂ ਮਨਾਏ ਜਾ ਰਹੇ ਹਨ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਤ ਸਤਵਿੰਦਰ ਹੀਰਾ ਰਾਸ਼ਟਰੀ ਪ੍ਰਧਾਨ ਆਲ ਇੰਡੀਆ ਆਦਿ ਧਰਮ ਮਿਸ਼ਨ (ਰਜਿ.) ਭਾਰਤ ਨੇ ਦੱਸਿਆ ਕਿ ਪ੍ਰਕਾਸ਼ ਦਿਵਸ ਦੀਆਂ ਖੁਸ਼ੀਆਂ ਵਿੱਚ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਵਿਚਾਰਧਾਰਾ ਨੂੰ ਜਨ ਜਨ ਤੱਕ ਪਹੁੰਚਾਉਣ ਲਈ ਪੰਜ ਰੋਜਾ ਸਮਾਗਮ 27 ਫਰਵਰੀ ਨੂੰ ਆਰੰਭ ਹੋਣਗੇ ਅਤੇ 3 ਮਾਰਚ ਤੱਕ ਨਿਰੰਤਰ ਕੀਰਤਨ, ਸਤਿਸੰਗ, ਗੁਰਮਤਿ ਵਿਚਾਰਾਂ ਦੇ ਪੰਡਾਲ ਸੱਜਣਗੇ।ਇਸ ਵਿੱਚ ਸ੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ (ਰਜਿ.) ਪੰਜਾਬ,ਵੱਖ ਵੱਖ ਸੰਪ੍ਰਦਾਵਾਂ,ਵੱਖ ਵੱਖ ਡੇਰਿਆਂ,ਆਲ ਇੰਡੀਆ ਆਦਿ ਧਰਮ ਮਿਸ਼ਨ ਭਾਰਤ ਦੇ ਸਾਧੂ ਮਹਾਂਪੁਰਸ਼,ਪ੍ਰਚਾਰਕ,ਬੁੱਧੀਜੀਵੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ “ਬੇਗਮਪੁਰਾ ਸ਼ਹਿਰ ਕੋ ਨਾੳ” ਅਤੇ “ਸਤਿਸੰਗਤ ਮਿਲਿ ਰਹੀਐ ਮਾਧੋ ਜੇਸੈ ਮਧਪੁ ਮਖੀਰਾ”ਦੇ ਫਲਸਫੇ ਤੋਂ ਸੰਗਤਾਂ ਨੂੰ ਵਿਚਾਰਪੂਰਵਕ ਜਾਣੂ ਕਰਾਉਣਗੇ। ਉਨਾਂ ਦੱਸਿਆ ਕਿ ਇਨਾਂ ਪੰਜ ਰੋਜਾ ਸਮਾਗਮਾਂ ਵਿੱਚ ਪੂਰੇ ਪੰਜਾਬ,ਹਰਿਆਣਾ,ਹਿਮਾਚਲ ਪ੍ਰਦੇਸ਼,ਜੰਮੂ ਕਸ਼ਮੀਰ,ਰਾਜਸਥਾਨ,ਉੱਤਰ ਪ੍ਰਦੇਸ਼,ਦਿੱਲੀ ਅਤੇ ਭਾਰਤ ਦੇ ਹੋਰ ਵੱਖ ਵੱਖ ਸੂਬਿਆਂ ਤੋਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਹੁੰਮ ਹੁਮਾ ਕੇ ਪਹੁੰਚਣਗੀਆਂ।ਉਨਾਂ ਦੱਸਿਆ ਕਿ ਸੰਗਤਾਂ ਦੇ ਠਹਿਰਣ,ਲੰਗਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਜਾ ਰਿਹਾ ਹੈ। ਇਸ ਸਮੇਂ ਸੰਤ ਸਰਵਣ ਦਾਸ ਜੀ ਬੋਹਣ ਵਾਲੇ ਚੇਅਰਮੈਨ ਸ੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ (ਰਜਿ.) ਪੰਜਾਬ,ਸੰਤ ਸਰਵਣ ਦਾਸ ਸਲੇਮਟਾਵਰੀ ਕੌਮੀ ਪ੍ਰਧਾਨ ਆਲ ਇੰਡੀਆ ਆਦਿ ਧਰਮ ਸਾਧੂ ਸਮਾਜ,ਮਹੰਤ ਗੁਰਵਿੰਦਰ ਸਿੰਘ ਮੁੱਖੀ ਕਬੀਰਪੰਥੀ ਪੰਜਾਬ,ਸੰਤ ਸੁਰਿੰਦਰ ਦਾਸ ਮੁੱਖ ਸੇਵਾਦਾਰ ਸ੍ਰੀ ਚਰਨਛੋਹ ਗੰਗਾ ਖੁਰਾਲਗੜ,ਬੀਰ ਚੰਦ ਸੁਰੀਲਾ ਮੁੱਖ ਸੰਪਾਦਕ ਆਦਿ ਧਰਮ ਪਤਿ੍ਰਕਾ,ਭਾਈ ਸੁਖਚੈਨ ਸਿੰਘ ਵੀ ਹਾਜਰ ਸਨ।