ਰਜਿ: ਨੰ: PB/JL-124/2018-20
RNI Regd No. 23/1979

ਵਿਧਾਨ ਸਭਾ ਹਲਕਾ ਨਕੋਦਰ ਤੇ ਨੂਰਮਹਿਲ ਨਗਰ ਕੌਂਸਲ ਦੀਆਂ ਚੋਣਾਂ ਨੂੰ ਲੈ ਕੇ ਉਮੀਦਵਾਰ ਜੇਤੂ ਬਸਪਾ ਵਰਕਰਾਂ ਦਾ ਸਨਮਾਨ ਕੀਤਾ ਗਿਆ
 
BY admin / February 23, 2021
ਨੂਰਮਹਿਲ 23 ਫਰਵਰੀ ( ਨਰਿੰਦਰ ਭੰਡਾਲ ) ਬਹੁਜਨ ਸਮਾਜ ਪਾਰਟੀ ਪੰਜਾਬ ਵਲੋਂ ਬੀਤੇ ਦਿਨ ਪਾਰਟੀ ਦਫਤਰ ਜਲੰਧਰ ਵਿਖੇ ਵਿਧਾਨ ਸਭਾ ਹਲਕਾ ਨਕੋਦਰ ਤੇ ਨੂਰਮਹਿਲ ਵਿਖੇ ਨਗਰ ਕੌਂਸਲ ਦੀਆਂ ਚੋਣਾਂ ਦੌਰਾਨ ਜਿੱਤ ਪ੍ਰਾਪਤ ਪ੍ਰਾਪਤ ਕਰਨ ਉਪਰੰਤ ਨਕੋਦਰ ਤੋਂ ਜੇਤੂ ਉਮੀਦਵਾਰ ਸਰਬਜੀਤ ਕੌਰ , ਰਜਨੀ ਬੰਗੜ ਅਤੇ ਨੂਰਮਹਿਲ ਤੋਂ ਸੁਮਨ ਕੁਮਾਰੀ , ਨੰਦ ਕਿਸ਼ੋਰ , ਵਲੈਤੀ ਰਾਮ ਨੂੰ ਬਹੁਜਨ ਸਮਾਜ ਪਾਰਟੀ ਵਲੋਂ ਸਨਮਾਨ ਕੀਤਾ ਗਿਆ। ਇਸ ਮੌਕੇ ਸ.ਜਸਵੀਰ ਸਿੰਘ ਗੜੀ ਪ੍ਰਧਾਨ ਬਸਪਾ ਪੰਜਾਬ ਨੇ ਜੇਤੂ ਉਮੀਦਵਾਰਾਂ ਨੂੰ ਵਧਾਈ ਦਿੱਤੀ ਤੇ ਉਨ੍ਹਾਂ ਨੇ ਕਿਹਾ ਕਿ 2022 ਵਿਚ ਵਿਧਾਨ ਸਭਾ ਦੀ ਚੋਣਾਂ  ਨੂੰ ਲੈ ਕਿ ਆਪਣੀ ਕਮਰ ਕੱਸ ਲੈਣ ਪੰਜਾਬ ਵਿਚ ਅਗਲੀ ਸਰਕਾਰ ਬਹੁਜਨ ਸਮਾਜ ਪਾਰਟੀ ਦੀ ਹੋਵੇਗੀ । ਆਪਾ ਸਾਰਿਆਂ ਵਰਕਰਾਂ ਨੂੰ ਹੱਲਾ ਮਰਨ ਦੀ ਲੋੜ ਹੈ ਵਿਧਾਨ ਸਭਾ ਦੀਆਂ ਸੀਟਾਂ 117 ਜਿੱਤ ਕੇ ਕੁਮਾਰੀ ਭੈਣ ਮਾਇਆਵਤੀ ਦੀ ਝੋਲੀ ਵਿਚ ਪਾਵਾਗੇ। ਜੋ ਕੇ ਪੰਜਾਬ ਵਿਚ ਆਪਣਾ ਬਸਪਾ ਦਾ ਮੁੱਖ ਮੰਤਰੀ ਬਣਾ ਸਕੀਏ। ਇਸ ਮੌਕੇ ਸ਼੍ਰੀ ਰਣਧੀਰ ਸਿੰਘ ਬੈਨੀਪਾਲ ਇੰਚਾਰਜ ਪੰਜਾਬ ਤੇ ਹਰਿਆਣਾ , ਸ਼੍ਰੀ ਵਿਪੁਨ ਕੁਮਾਰ ਇੰਚਾਰਜ ਪੰਜਾਬ , ਸ਼੍ਰੀ ਗੁਰਮੇਲ ਰਾਮ ਚੁੰਬਰ ਬਸਪਾ ਜਰਨਲ ਸਕੱਤਰ ਪੰਜਾਬ , ਸ਼੍ਰੀ ਦੇਵ ਰਾਜ ਸੁਮਨ ਪ੍ਰਧਾਨ ਵਿਧਾਨ ਸਭਾ ਹਲਕਾ ਨਕੋਦਰ , ਬਲਵਿੰਦਰ ਕੁਮਾਰ ਬਸਪਾ ਜਰਨਲ ਸਕੱਤਰ ਪੰਜਾਬ , ਅੰਮਿ੍ਰਤ ਭੋਸਲੇ ਪ੍ਰਧਾਨ ਬਸਪਾ ਦਿਹਾਤੀ  ਹਲਕਾ ਜਿਲਾ ਜਲੰਧਰ , ਜਗਦੀਸ਼ ਸ਼ੇਰਪੁਰੀ ਜੋਨ ਇੰਚਾਰਜ ਜਿਲਾ ਜਲੰਧਰ , ਹੰਸ ਰਾਜ ਸਿੱਧੂ ਪ੍ਰਧਾਨ ਸਾਬਕਾ ਨਗਰ ਕੌਂਸਲ ਨੂਰਮਹਿਲ , ਕੁਲਦੀਪ ਦੀਪਾ , ਕਸ਼ਮੀਰੀ ਲਾਲ ਸਰਪੰਚ ਸੰਘੇ ਜਗੀਰ , ਰਾਮ ਦਾਸ ਸਰਪੰਚ , ਰਕੇਸ਼ ਕੁਮਾਰ ਸਾਬੀ , ਸਰਵਣ ਸਿੰਘ ਕਲਿਆਣ , ਰਾਜਿੰਦਰ ਰੀਹਲ ਅਤੇ ਸੈਕੜੇ ਬਸਪਾ ਵਰਕਰ ਹਾਜ਼ਰ ਸਨ।