ਕਿਸਾਨੀ-ਨੌਜ਼ਵਾਨੀ ਨੂੰ ਜਦੋਂ ਤੱਕ ਮੋਦੀ ਸਰਕਾਰ ਵੱਲੋਂ ਰਿਹਾਅ ਨਹੀਂ ਕੀਤਾ ਜਾਂਦਾ, ਉਸ ਸਮੇਂ ਤੱਕ ਹਰ ਹਫਤੇ ਗਿ੍ਰਫ਼ਤਾਰੀਆਂ ਲਈ ਜਥੇ ਰਵਾਨਾ ਹੋਣਗੇ: ਜਥੇ: ਭੁੱਲਰ
ਪਟਿਆਲਾ, 23 ਫਰਵਰੀ (ਪ.ਪ)- ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆ ਦੇ ਜਨਮ ਦਿਹਾੜੇ ਤੇ ਐਲਾਨ ਕੀਤਾ ਗਿਆ ਸੀ ਕਿ ਹਰ ਹਫਤੇ ਪਿਛੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਗਿ੍ਰਫਤਾਰੀਆਂ ਲਈ ਦਿੱਲੀ ਨੂੰ ਜਥੇ ਭੇਜੇ ਜਾਣਗੇ। ਮੋਦੀ ਹਕੂਮਤ ਨੇ 26 ਜਨਵਰੀ ਦੀ ਘਟਨਾ ਸਬੰਧੀ ਗਿ੍ਰਫ਼ਤਾਰ ਕੀਤੇ ਗਏ 177 ਦੇ ਸਮੇਤ ਕਿਸਾਨ/ਮਜ਼ਦੂਰਾਂ ਤੋਂ ਇਲਾਵਾ ਦੀਪ ਸਿੱਧੂ, ਕਥਾਵਾਚਕ ਇਕਬਾਲ ਸਿੰਘ, ਬੀਬੀ ਨੌਦੀਪ ਕੌਰ, ਦਿਸਾ ਰਵੀ, ਮੁਲਕ ਸਤਾਨੂੰ ਇੰਜੀਨੀਅਰ ਆਦਿ ਨੂੰ ਰਿਹਾਅ ਨਾ ਕੀਤਾ ਗਿਆ ਅਤੇ ਖੂਫੀਆ ਏਜੰਸੀਆਂ ਰਾਅ, ਆਈ.ਬੀ.ਐਨ.ਆਈ.ਏ. ਅਤੇ ਦਿੱਲੀ ਪੁਲਿਸ ਵੱਲੋਂ ਸਿੱਖ ਨੌਜਵਾਨਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਬੇ-ਵਜਾਅ ਤੰਗ ਪ੍ਰੇਸ਼ਾਨ ਕਰਨਾ ਬੰਦ ਨਾ ਕੀਤਾ ਗਿਆ ਤਾਂ ਸ਼੍ਰੋਮਣੀ ਅਕਾਲੀ ਦਲ (ਅੰਮਿ੍ਰਤਸਰ) ਵੱਲੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਅਰਦਾਸ ਕਰਕੇ ਆਪਣਾ ਜਥਾ ਭੇਜਿਆ ਗਿਆ। ਗਿ੍ਰਫਤਾਰੀ ਦੇਣ ਲਈ ਸ. ਜਸਕਰਨ ਸਿੰਘ ਕਾਹਨਸਿੰਘਵਾਲਾ ਪ੍ਰਧਾਨ ਕਿਸਾਨ ਯੂਨੀਅਨ ਅੰਮਿ੍ਰਤਸਰ ਅਤੇ ਜਰਨਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਅੰਮਿ੍ਰਤਸਰ ਦੀ ਅਗਵਾਈ ਵਿੱਚ ਬਲਜਿੰਦਰ ਸਿੰਘ ਲਸੋਈ, ਲਖਵੀਰ ਸਿੰਘ ਖਾਲਸਾ ਸੌਂਟੀ, ਬਲਵੀਰ ਸਿੰਘ ਬੱਛੋਆਣਾ, ਗੁਰਪ੍ਰੀਤ ਸਿੰਘ ਲਾਡਵੰਜਾਰਾ ਆਦਿ ਵੱਡੀ ਗਿਣਤੀ ਵਿੱਚ ਸੰਗਤਾਂ ਸ਼੍ਰੀ ਅਕਾਲ ਤਖ਼ਤ ਤੋਂ ਅਰਦਾਸ ਕਰਕੇ ਰਵਾਨਾ ਹੋਈਆਂ। ਉਸ ਬਚਨ ਨੂੰ ਪੂਰਨ ਕਰਨ ਹਿੱਤ ਅੱਜ ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉਸ ਮਹਾਨ ਅਸਥਾਨ ਵਿਖੇ ਇਕੱਤਰ ਹੁੰਦੇ ਹੋਏ ਸ. ਜਸਕਰਨ ਸਿੰਘ ਕਾਹਨ ਸਿੰਘ ਵਾਲਾ ਦੀ ਅਗਵਾਈ ਵਿਚ 5 ਮੈਬਰੀ ਜਥਾ ਅਰਦਾਸ ਕਰਨ ਉਪਰੰਤ ਵਿਦਾਇਗੀ ਦਿੱਤੀ। ਕਿਸਾਨੀ-ਨੌਜ਼ਵਾਨੀ ਨੂੰ ਜਦੋਂ ਤੱਕ ਮੋਦੀ ਸਰਕਾਰ ਵੱਲੋਂ ਰਿਹਾਅ ਨਹੀਂ ਕੀਤਾ ਜਾਂਦਾ, ਉਸ ਸਮੇਂ ਤੱਕ ਹਰ ਹਫਤੇ ਗਿ੍ਰਫ਼ਤਾਰੀਆਂ ਲਈ ਜਥੇ ਰਵਾਨਾ ਹੋਣਗੇ। ਇਹ ਵਿਚਾਰ ਸ਼੍ਰੋਮਣੀ ਅਕਾਲੀ ਦਲ ਅੰਮਿ੍ਰਤਸਰ ਜਿਲ੍ਹਾ ਪਟਿਆਲਾ ਦਿਹਾਤੀ ਦੇ ਪ੍ਰਧਾਨ ਜਥੇਦਾਰ ਬਲਕਾਰ ਸਿੰਘ ਭੁੱਲਰ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਹੇ ਕਿ ਅੱਜ ਇਥੇ ਪੰਜਾਬੀਆਂ ਅਤੇ ਕੌਮ ਨਾਲ ਕੀਤੇ ਗਏ ਵਾਅਦੇ ਅਨੁਸਾਰ ਛੇਵੀਂ ਪਾਤਸ਼ਾਹੀ ਦੇ ਮੀਰੀ-ਪੀਰੀ ਦੇ ਮਹਾਨ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਰਦਾਸ ਕਰਦੇ ਹੋਏ ”ਝੂਲਦੇ ਨਿਸ਼ਾਨ ਰਹੇਂ ਪੰਥ ਮਹਾਰਾਜ ਕੇ” ਦੀ ਵੱਡੀ ਕੌਮੀ ਭਾਵਨਾ ਨੂੰ ਮੁੱਖ ਰੱਖਦੇ ਹੋਏ ਅਤੇ 26 ਜਨਵਰੀ ਨੂੰ ਖਾਲਸਾ ਪੰਥ ਦੀ ਨੌਜ਼ਵਾਨੀ ਅਤੇ ਲੀਡਰਸ਼ਿਪ ਵੱਲੋਂ ਉਥੇ ਝੁਲਾਏ ਗਏ ਨਿਸ਼ਾਨ ਸਾਹਿਬ ਨੂੰ ਸਹੀ ਕੌਮੀ ਅਮਲ ਕਰਾਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਮੀਰੀ-ਪੀਰੀ ਦੇ ਦੋਵੇ ਕੌਮੀ ਝੰਡੇ ਸਦੀਆਂ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਝੂਲਦੇ ਆਏ ਹਨ। ਜੋ ਫ਼ਤਹਿ ਦੀ ਪ੍ਰਤੀਕ ਦੇ ਨਾਲ-ਨਾਲ ਸਮੁੱਚੀ ਮਨੁੱਖਤਾ ਦੀ ਬਿਨ੍ਹਾਂ ਕਿਸੇ ਤਰ੍ਹਾਂ ਦੇ ਭੇਦਭਾਵ ਤੋਂ ਬਿਹਤਰੀ ਕਰਨ ਅਤੇ ਹਰ ਤਰ੍ਹਾਂ ਦੇ ਜ਼ਬਰ-ਜੁਲਮ ਵਿਰੁੱਧ ਸੰਘਰਸ਼ ਕਰਦੇ ਹੋਏ ਸੱਚ ਅਤੇ ਇਨਸਾਫ਼ ਦੀ ਆਵਾਜ਼ ਨੂੰ ਦਿ੍ਰੜਤਾ ਨਾਲ ਬੁਲੰਦ ਕਰਨ ਦਾ ਸਾਨੂੰ ਸੰਦੇਸ਼ ਦਿੰਦੇ ਹਨ। ਜਥੇ: ਭੁੱਲਰ ਨੇ ਕਿਹਾ ਕਿ ਜਦੋਂ ਇਸ ਮੁਲਕ ਦੇ ਸੌੜੀ ਸੋਚ ਦੇ ਮਾਲਕ ਹਰ ਤਰ੍ਹਾਂ ਦੀਆਂ ਮੁਲਕੀ ਜੰਗਾਂ ਉਤੇ ਫ਼ਤਹਿ ਪ੍ਰਾਪਤ ਕਰਨ ਲਈ ਸਿੱਖ ਰੈਜਮੈਟ ਨੂੰ ਢਾਲ ਬਣਾਕੇ ਮੈਦਾਨ-ਏ-ਜੰਗ ਵਿਚ ਤੋਰਦੇ ਹਨ ਅਤੇ ਸਿੱਖ ਰੈਜਮੈਟ ਆਪਣੇ ਕੌਮੀ ਨਿਸ਼ਾਨ ਸਾਹਿਬ ਦੇ ਬਾਰਡਰਾਂ ਤੇ ਜਾ ਕੇ ਪੂਰੀ ਸਾਨੋ-ਸੌਂਕਤ ਨਾਲ ਇਹ ਝੰਡੇ ਝੁਲਾਉਦੀ ਹੈ ਅਤੇ ਦੁਨੀਆਂ ਵਿਚ ਫ਼ਤਹਿ ਦਾ ਡੰਕਾ ਵਜਾੳਂੁਦੀ ਹੈ