ਰਜਿ: ਨੰ: PB/JL-124/2018-20
RNI Regd No. 23/1979

ਦੁਬੱਈ ਤੋਂ ਪੱਟੀ ਵਾਪਸ ਪਰਤੀ ਅੋਰਤ ’ਤੇ ਕੀਤੇ ਅਹਿੰਮ ਖੁਲਾਸੇ
 
BY admin / February 23, 2021
ਨੌਕਰੀ ਦੇ ਬਹਾਨੇ ਏਜੰਟ ਗਲਤ ਜਗਾਂ ਭੇਜ ਕੇ ਕਰਵਾੳਦੇ ਮਾੜੇ ਕੰਮ
ਪੱਟੀ, 23 ਫਰਵਰੀ (ਵਿਕਾਸ ਮਿੰਟਾ/ਬਿੱਟੂ)-ਪੱਟੀ ਦੀ ਇੱਕ ਅੋਰਤ ਜੋ ਕਿ ਏਜੰਟ ਵੱਲੋਂ ਦੁਬੱਈ ਵਿਖੇ ਨੋਕਰੀ ਦਿਵਾਉਣ ਦੇ ਝਾਂਸੇ ’ਚ ਆ ਕੇ ਦੁਬੱਈ ਤੋਂ ਪੱਟੀ ਵਾਪਸ ਆਈ ਨੇ ਪ੍ਰੈਸ ਕਾਨਫਰੰਸ ਦੋਰਾਨ ਅਹਿੰਮ ਖੁਲਾਸੇ ਕੀਤੇ। ਪੱਟੀ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਮੋਦੀ ਖਾਨਾ ’ਚ ਪ੍ਰਵੀਨ ਬਾਲਾ ਪਤਨੀ ਗੁਰਸੇਵਕ ਸਿੰਘ ਨੇ ਦੱਸਿਆ ਕਿ ਉਹ ਪੱਟੀ ਦੇ ਹੀ ਇੱਕ ਏਜੰਟ ਦੇ ਝਾਸੇ ’ਚ ਆ ਉਹ ਦੁਬੱਈ ਗਈ ਸੀ ਕਿ ਉਸਨੂੰ ਨੌਕਰੀ ਮਿਲੇਗੀ ਅਤੇ ਇੱਕ ਲੱਖ ਰੁਪਏ ਮਹੀਨਾ ਤਨਖਾਹ ਦਿੱਤੀ ਜਾਵੇਗੀ। 9 ਜਨਵਰੀ ਨੂੰ ਉਹ ਦੁਬੱਈ ਗਈ ਜਿੱਥੇ ਉਸਨੂੰ ਦੋ ਦਿਨ ਇੱਕ ਕਮਰੇ ’ਰ ਰੱਖਿਆ ਬਾਅਦ ਵਿੱਚ ਉਸਨੂੰ ਘਰੇਲੂ ਕੰਮ ਕਹਿ ਕੇ ਸਾਨੂੰ ਗਤਲ ਕੰਮਾਂ ਵੱਲ ਧਕੇਲਣ ਦੀ ਕੋਸ਼ਿਸ਼ ਕੀਤੀ ਜਾਦੀ ਸੀ ਅਸੀ ਇਸਦਾ ਵਿਰੋਧ ਕੀਤਾ। ਸਾਡੇ ਕੋਲੋ ਮੋਬਾਈਲ ਫੋਨ ਵੀਂ ਖੋਹ ਲਏ ਗਏ ਫਿਰ ਕਿਸੇ ਤਰਾਂ ਮੈਂ ਆਪਣੇ ਘਰ ਪੱਟੀ ਸਪੰਰਕ ਕੀਤਾ ਅਤੇ ਆਪਣੀ ਹੱਡਬੀਤੀ ਸੁਣਾਈ। ਜਿਸ ਤੋਂ ਬਾਅਤ ਮੇਰੇ ਪਤੀ ਨੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਂਬਰਾਂ ਨਾਲ ਸਪੰਰਕ ਕੀਤਾ ਤਾ ਉਨਾਂ ਮੇਰੀ ਵਾਪਸ ਘਰ ਲਿਆਉਣ ’ਚ ਮੱਦਦ ਕੀਤੀ। ਮੈਂ ਬੀਤੇ ਕੱਲ ਹੀ ਆਪਣੇ ਘਰ ਆਈ ਹਾ। ਉਨਾਂ ਹੋਰਨਾਂ ਅੋਰਤਾ ਨੂੰ ਅਪੀਲ ਕੀਤੀ ਕਿ ਉਹ ਵਿਦੇਸ਼ ਜਾਣ ਤੋਂ ਪਹਿਲਾ ਸਾਹੀ ਜਾਂਚ ਕਰ ਲੈਣ। ਇਸ ਮੌਕੇ ’ਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਜਿਲਾਂ ਪ੍ਰਧਾਨ ਪਿ੍ਰੰਸ ਧੁੰਨਾ ਨੇ ਦੱਸਿਆ ਕਿ ਟਰੱਸਟ ਦੇ ਚੇਅਰਮੈਂਨ ਐਸ.ਪੀ. ਸਿੰਘ ਉਬਰਾਏ ਵੱਲੋਂ ਪੱਟੀ ਦੇ ਇਸ ਪਰਿਵਾਰ ਦੀ ਮੱਦਦ ਕੀਤੀ ਗਈ ਹੈ। ਪਹਿਲਾ ਵੀਂ ਕਈ ਅਜਿਹੀਆਂ ਲੜਕੀਆਂ ਉਨਾਂ ਨੇ ਦੁਬੱਈ ਤੋ ਛੁਡਾ ਕੇ ਲਿਆਦੀਆਂ ਹਨ।