ਰਜਿ: ਨੰ: PB/JL-124/2018-20
RNI Regd No. 23/1979

ਦੋ ਦਿਨ ਦੀ ਰਾਹਤ ਮਗਰੋਂ ਮੁੜ੍ਹ ਵਧੀਆਂ ਤੇਲ ਦੀਆਂ ਕੀਮਤਾਂ
 
BY admin / February 23, 2021
ਨਵੀਂ ਦਿੱਲੀ, 23 ਫਰਵਰੀ, (ਯੂ.ਐਨ.ਆਈ.)- ਇਕ ਵਾਰ ਫਿਰ ਤੋਂ ਦੋ ਦਿਨ ਬਾਅਦ ਪੈਟਰੋਲ ਤੇ ਡੀਜਲ ਦੇ ਭਾਅ ‘ਚ ਵਾਧਾ ਹੋਇਆ ਹੈ। ਇਸ ਵਾਰ ਦੋਵਾਂ ਦੀ ਕੀਮਤ ‘ਚ 35 ਪੈਸੇ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਾਧਾ ਹੋਇਆ ਹੈ। ਹੁਣ ਤਕ ਜੋ ਪੈਟਰੋਲ 90.62 ਰੁਪਏ ਪ੍ਰਤੀ ਲੀਟਰ ਸੀ ਉਹ ਹੁਣ 90.97 ਰੁਪਏ ਪ੍ਰਤੀ ਲੀਟਰ ਹੋ ਗਿਆ। ਇਕ ਲੀਟਰ ਡੀਜਲ ਦਾ ਰੇਟ 80 ਰੁਪਏ ਇਕ ਪੈਸਾ ਪ੍ਰਤੀ ਲੀਟਰ ਸੀ ਜੋ ਹੁਣ 35 ਪੈਸੇ ਹੋਰ ਮਹਿੰਗਾ ਹੋਣ ਮਗਰੋਂ 81 ਰੁਪਏ 36 ਪੈਸੇ ਹੋ ਗਿਆ। ਦੇਸ਼ ‘ਚ ਪੈਟਰੇਲ ਤੇ ਡੀਜਲ ਦੇ ਭਾਅ 9 ਫਰਵਰੀ ਨੂੰ ਵਧਣੇ ਸ਼ੁਰੂ ਹੋਏ ਸਨ। 8 ਫਰਵਰੀ ਤਕ ਰਾਜਧਾਨੀ ਦਿੱਲੀ ‘ਚ ਇਕ ਲੀਟਰ ਪੈਟਰੋਲ ਦੀ ਕੀਮਤ 86 ਰੁਪਏ, 95 ਪੈਸੇ ਸੀ। ਉੱਥੇ ਹੀ ਡੀਜਲ ਦੀ ਕੀਮਤ 77 ਰੁਪਏ, 13 ਪੈਸੇ ਸੀ। ਪਰ ਅੱਜ 23 ਫਰਵਰੀ, 2021 ਨੂੰ ਦਿੱਲੀ ‘ਚ ਇਕ ਲੀਟਰ ਪੈਟਰੋਲ ਦੀ ਕੀਮਤ 90 ਰੁਪਏ, 97 ਪੈਸੇ ਤੇ ਡੀਜਲ ਦੀ ਕੀਮਤ 77 ਰੁਪਏ, 13 ਪੈਸੇ ਸੀ। ਤੇਲ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਹਨ। ਅਜਿਹੇ ‘ਚ ਵਿਰੋਧੀ ਧਿਰਾਂ ਵੀ ਸਰਕਾਰ ਨੂੰ ਇਸ ਮੁੱਦੇ ‘ਤੇ ਘੇਰ ਰਹੀਆਂ ਹਨ। ਲੋਕਾਂ ‘ਚ ਵੀ ਦਿਨ ਬ ਦਿਨ ਵਧ ਰਹੀ ਮਹਿੰਗਾਈ ਦਾ ਰੋਸ ਹੈ।