ਰਜਿ: ਨੰ: PB/JL-124/2018-20
RNI Regd No. 23/1979

ਮੋਦੀ ਨੇ ਇੱਕ ਦਿਨ ਪਹਿਲਾਂ ਕੀਤੀ ਰੈਲੀ, ਟੀ. ਐਮ. ਸੀ. ਨੇ ਉਸ ਥਾਂ ਦਾ ਕਰਾਇਆ ਸ਼ੁੱਧੀਕਰਨ
 
BY admin / February 23, 2021
ਹੁਗਲੀ, 23 ਫਰਵਰੀ, (ਯੂ.ਐਨ.ਆਈ.)- ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਹੋਣ ‘ਚ ਕੁਝ ਮਹੀਨੇ ਬਾਕੀ ਬਚੇ ਹਨ ਪਰ ਸਿਆਸੀ ਗਤੀਵਿਧੀਆਂ ਦਾ ਬਜਾਰ ਗਰਮ ਹੈ। ਇੱਕ ਪਾਸੇ ਇੱਕ ਦੂਜੇ ‘ਤੇ ਸ਼ਬਦੀ ਹਮਲ ਕੀਤੇ ਜਾ ਰਹੇ ਹਨ ਤੇ ਦੂਜੇ ਪਾਸੇ ਵੱਖ-ਵੱਖ ਤਰੀਕੇ ਨਾਲ ਇੱਕ-ਦੂਜੇ ‘ਤੇ ਇਲਜਾਮਬਾਜੀ ਦਾ ਦੌਰ ਜਾਰੀ ਹੈ। ਇਸ ਦਰਮਿਆਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਸੋਮਵਾਰ ਨੂੰ ਹੁਗਲੀ ਜਲ੍ਹਿੇ ‘ਚ ਜਿਸ ਥਾਂ ‘ਤੇ ਰੈਲੀ ਕਰਨ ਪਹੁੰਚੇ, ਇੱਕ ਦਿਨ ਬਾਅਦ ਸੂਬੇ ਦੀ ਸੱਤਾਧਾਰੀ ਤਿ੍ਰਣਮੂਲ ਕਕਾਂਗਰਸ ਨੇ ਉੱਥੇ ਸ਼ੁੱਧੀਕਰਨ ਕਰਵਾਇਆ ਹੈ। ਪ੍ਰਧਾਨ ਮੰਤਰੀ ਮੋਦੀ ਨੇ ਸੋਮਵਾਰ ਹੁਗਲੀ ਦੇ ਚਿਨਸੁਰਾ ਇਲਾਕੇ ‘ਚ ਰੈਲੀ ਕੀਤੀ ਸੀ। ਤਿ੍ਰਣਮੂਲ ਕਾਂਗਰਸ ਨੇ ਉੱਥੇ ਸ਼ੁੱਧੀਕਰਨ ਕੀਤਾ ਤੇ ਪੌਦੇ ਵੀ ਲਾਏ ਹਨ। ਟੀਐਮਸੀ ਦਾ ਕਹਿਣਾ ਹੈ ਕਿ ਪੀਐਮ ਦੇ ਹੈਲੀਕੌਪਟਰ ਨੂੰ ਲੈਂਡ ਕਰਾਉਣ ਲਈ ਕੁਝ ਦਰਖਤ ਕੱਟੇ ਗਏ ਸਨ ਇਸ ਲਈ ਪੌਦੇ ਵੀ ਲਾਏ ਗਏ। ਮੁੱਖ ਮੰਤਰੀ ਮਮਤਾ ਬੈਨਰਜੀ ਬੁੱਧਵਾਰ ਹੁਗਲੀ ਜਲ੍ਹਿ ਚਿਨਸੁਰਾ ‘ਚ ਇਕ ਜਨਤਕ ਸਭਾ ਨੂੰ ਸੰਬੋਧਨ ਕਰਨਗੇ। ਉਧਰ ਕੋਇਲਾ ਘੁਟਾਲੇ ‘ਚ ਕੇਂਦਰੀ ਜਾਂਚ ਏਜੰਸੀ ਸੀਬੀਆਈ ਨੇ ਇੱਕ ਦਿਨ ਪਹਿਲਾਂ ਟੀਐਮਸੀ ਸੰਸਦ ਮੈਂਬਰ ਅਭਿਸ਼ੇਕ ਬੈਨਰਜੀ ਦੀ ਪਤਨੀ ਰੂਜਿਰਾ ਤੋਂ ਪੁੱਛਗਿਛ ਲਈ ਉਨ੍ਹਾਂ ਦੇ ਘਰ ਪਹੁੰਚੀ ਪਰ ਸੀਬੀਆਈ ਦੇ ਰੂਜਿਰਾ ਦੇ ਘਰ ਪਹੁੰਚਣ ਤੋਂ ਪਹਿਲਾਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਰੂਜਿਰਾ ਨੂੰ ਮਿਲਣ ਲਈ ਪਹੁੰਚੀ ਸੀ।