ਰਜਿ: ਨੰ: PB/JL-124/2018-20
RNI Regd No. 23/1979

ਕਾਂਗਰਸੀ ਵਿਧਾਇਕ ’ਤੇ ਇਨਕਮ ਟੈਕਸ ਦੇ ਛਾਪੇ, 450 ਕਰੋੜ ਤੋਂ ਵੱਧ ਬਰਾਮਦ
 
BY admin / February 23, 2021
ਨਵੀਂ ਦਿੱਲੀ, 23 ਫਰਵਰੀ, (ਯੂ.ਐਨ.ਆਈ.)- ਇਨਕਮ ਟੈਕਸ ਵਿਭਾਗ ਨੇ ਮੱਧ ਪ੍ਰਦੇਸ ਦੇ ਬੈਤੂਲ ਤੋਂ ਕਾਂਗਰਸੀ ਵਿਧਾਇਕ ਨੀਲੇ ਡਾਗਾ ਦੇ ਪਰਿਵਾਰ ਦੀ ਮਾਲਕੀ ਵਾਲੇ ਕਾਰੋਬਾਰੀ ਥਾਂ ‘ਤੇ ਛਾਪਾ ਮਾਰਿਆ ਹੈ ਤੇ 450 ਕਰੋੜ ਰੁਪਏ ਤੋਂ ਵੱਧ ਦੀ ਵਸੂਲੀ ਕਰਨ ਦਾ ਦਾਅਵਾ ਕੀਤਾ ਹੈ। ਜਾਣਕਾਰੀ ਮੁਤਾਬਕ ਨੀਲੇ ਤੇ ਉਸ ਦੇ ਪਰਿਵਾਰ ਨੇ 259 ਕਰੋੜ ਰੁਪਏ ਵੱਖ-ਵੱਖ ਕੰਪਨੀਆਂ ਵਿੱਚ ਸ਼ੇਅਰ ਨਿਵੇਸ਼ ਕਰਕੇ ਦਿਖਾਏ ਹਨ। ਇਸ ਤੋਂ ਇਲਾਵਾ ਉਨ੍ਹਾਂ ਦੀ ਅਣਅਲੈਾਨੀ ਜਾਇਦਾਦ ਦੀ ਵੱਡੀ ਮਾਤਰਾ ਸੈੱਲ ਕੰਪਨੀਆਂ ਵਿੱਚ ਨਿਵੇਸਾਂ ਵੱਲੋਂ ਪ੍ਰਾਪਤ ਕੀਤੀ ਗਈ ਹੈ। ਸੈਂਟ੍ਰਲ ਬੋਰਡ ਆਫ ਡਾਈਰੈਕਟ ਟੈਕਸ ਦੇ ਬਿਆਨ ਮੁਤਾਬਕ ਨੀਲੇ ਦੇ ਪਰਿਵਾਰ ਨਾਲ ਸਬੰਧਤ ਕਈ ਥਾਵਾਂ ਤੇ ਇੱਕ ਸਾਰ ਕਾਰਵਾਈ ਕੀਤੀ ਗਈ ਸੀ। ਇਸ ਛਾਪੇਮਾਰੀ ਦੌਰਾਨ 8 ਕਰੋੜ ਰੁਪਏ ਨਕਦ ਬਰਾਮਦ ਕੀਤੇ ਗਏ। ਕੰਪਨੀ ਇਸ ਨਕਦੀ ਬਾਰੇ ਵੀ ਜਾਣਕਾਰੀ ਨਹੀਂ ਦੇ ਸਕੀ। ਸੈਂਟ੍ਰਲ ਬੋਰਡ ਆਫ ਡਾਈਰੈਕਟ ਟੈਕਸ ਨੇ ਇਹ ਵੀ ਕਿਹਾ,“ਇਸ ਵਿੱਚੋਂ ਕੋਈ ਵੀ ਕੰਪਨੀ ਦਿੱਤੇ ਗਏ ਪਤੇ ਤੇ ਚਾਲੂ ਨਹੀਂ ਪਾਈ ਗਈ ਤੇ ਸਮੂਹ ਐਸੀ ਕਾਗਜੀ ਕੰਪਨੀਆਂ ਜਾਂ ਇਸ ਦੇ ਕਿਸੇ ਵੀ ਨਿਦੇਸ਼ਕ ਦੀ ਪਛਾਣ ਦੀ ਪੁਸ਼ਟੀ ਨਹੀਂ ਕਰ ਸਕੀ। ਇਸ ਵਿੱਚੋਂ ਕਈ ਕਾਗਜੀ ਕੰਪਨੀਆਂ ਨੂੰ ਕਾਰਪੋਰੇਟ ਮਾਮਲਿਆਂ ਦੇ ਮੰਤਰਾਲੇ ਵੱਲੋਂ ਬੰਦ ਪਾਇਆ ਗਿਆ।“ ਇਨਕਮ ਟੈਕਸ ਵਿਭਾਗ ਦੇ ਸੂਤਰਾਂ ਅਨੁਸਾਰ ਬੈਤੂਲ ਦੇ ਵਿਧਾਇਕ ਨੀਲੇ ਡਾਗਾ ਤੇ ਉਸ ਦਾ ਭਰਾ ਕੋਲਕਾਤਾ ਦੀਆਂ 24 ਕੰਪਨੀਆਂ ਨਾਲ ਜਾਅਲੀ ਲੈਣ-ਦੇਣ ਕਰ ਰਹੇ ਸੀ। ਇਸ ਦਾ ਮੁੱਖ ਉਦੇਸ ਟੈਕਸ ਚੋਰੀ ਦੱਸਿਆ ਗਿਆ ਹੈ। ਸੈਂਕੜੇ ਅਜਿਹੇ ਦਸਤਾਵੇਜ ਇਨਕਮ ਟੈਕਸ ਟੀਮ ਨੂੰ ਪ੍ਰਾਪਤ ਹੋਏ ਹਨ, ਜੋ ਸਾਬਤ ਕਰਦੇ ਹਨ ਕਿ ਡਾਗਾ ਭਰਾਵਾਂ ਨੇ ਇਨ੍ਹਾਂ ਕੰਪਨੀਆਂ ਤੋਂ 100 ਕਰੋੜ ਰੁਪਏ ਤੱਕ ਦਾ ਲੈਣ-ਦੇਣ ਕੀਤਾ ਸੀ।