ਰਜਿ: ਨੰ: PB/JL-124/2018-20
RNI Regd No. 23/1979

ਕਰਨਾਟਕ ’ਚ ਜਿਲੇਟਿਨ ਛੜਾਂ ’ਚ ਧਮਾਕੇ ਨਾਲ 6 ਦੀ ਮੌਤ, ਮੋਦੀ ਨੇ ਜਤਾਇਆ ਸੋਗ
 
BY admin / February 23, 2021
ਚਿਕਬੱਲਾਪੁਰ, 23 ਫਰਵਰੀ, (ਯੂ.ਐਨ.ਆਈ.)- ਕਰਨਾਟਕ ਦੇ ਚਿਕਬੱਲਾਪੁਰ ਜਲ੍ਹਿੇ ‘ਚ ਪੱਥਰ ਦੀ ਇਕ ਖਾਨ ‘ਚ ਰੱਖੀ ਜਿਲੇਟਿਨ ਦੀਆਂ ਛੜਾਂ ‘ਚ ਸੋਮਵਾਰ ਦੇਰ ਰਾਤ ਧਮਾਕਾ ਹੋਣ ਕਾਰਨ 6 ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਮੰਗਲਵਾਰ ਨੂੰ ਦੱਸਿਆ ਕਿ ਕੁਝ ਲੋਕ ਜਿਲੇਟਿਨ ਦੀਆਂ ਛੜਾਂ ਨੂੰ ਨਸ਼ਟ ਕਰਨ ਦੀ ਕੋਸ਼ਿਸ਼ ਕਰ ਰਹੇ ਸਨ, ਉਦੋਂ ਉਨ੍ਹਾਂ ‘ਚ ਵਿਸਫੋਟ ਹੋ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਘਟਨਾ ‘ਤੇ ਸੋਗ ਜਾਹਰ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਧਮਾਕੇ ਕਾਰਨ ਲੋਕਾਂ ਦੀ ਮੌਤ ਤੋਂ ਦੁਖੀ ਹਨ ਅਤੇ ਸੋਗ ਪੀੜਤ ਪਰਿਵਾਰਾਂ ਦੇ ਪ੍ਰਤੀ ਹਮਦਰਦੀ ਜਾਹਰ ਕਰਦੇ ਹਨ। ਉਨ੍ਹਾਂ ਨੇ ਜਖਮੀਆਂ ਦੇ ਜਲਦ ਸਿਹਤਮੰਦ ਹੋਣ ਦੀ ਕਾਮਨਾ ਕੀਤੀ। ਕਰਨਾਟਕ ਦੇ ਸਿਹਤ ਮੰਤਰੀ ਕੇ. ਸੁਧਾਕਰ ਨੇ ਹਾਦਸੇ ਵਾਲੀ ਜਗ੍ਹਾ ਦਾ ਦੌਰਾ ਕੀਤਾ ਅਤੇ ਕਿਹਕਾ ਕਿ ਮਿ੍ਰਤਕਾਂ ਦੀਆਂ ਲਾਸ਼ਾਂ ਬੁਰੀ ਤਰ੍ਹਾਂ ਨਾਲ ਖਰਾਬ ਹੋ ਕੇ ਚਾਰੇ ਪਾਸੇ ਬਿਖਰੀਆਂ ਹੋਈਆਂ ਸਨ। ਪੁਲਸ ਅਨੁਸਾਰ, ਘਟਨਾ ਪੇਰੇਸਾਂਦਰਾ ਕੋਲ ਹਿਰਨਾਗਾਵੱਲੀ ‘ਚ ਹੋਈ। ਦੱਸਣਯੋਗ ਹੈ ਕਿ ਇਸੇ ਤਰ੍ਹਾਂ ਦਾ ਇਕ ਧਮਾਕਾ 22 ਜਨਵਰੀ ਨੂੰ ਹੋਇਆ ਸੀ, ਜਦੋਂ ਸ਼ਿਵਮੋਗਾ ਦੇ ਹਾਨਾਸੋਡੂ ਪਿੰਡ ‘ਚ ਜਿਲੇਟਿਨ ਨਾਲ ਭਰੇ ਇਕ ਟਰੱਕ ‘ਚ ਧਮਾਕਾ ਹੋ ਗਿਆ ਸੀ। ਇਸ ਧਮਾਕੇ ‘ਚ ਵੀ 6 ਲੋਕਾਂ ਦੀ ਮੌਤ ਹੋਈ ਸੀ। ਕਰਨਾਟਕ ਦੇ ਮੁੱਖ ਮੰਤਰੀ ਬੀ.ਐੱਸ. ਯੇਦੀਯੁਰੱਪਾ ਨੇ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਕਿਹਾ,‘‘ਚਿਕਬੱਲਾਪੁਰ ਦੇ ਹਿਰੇਨਾਗਾਵੱਲੀ ਪਿੰਡ ਕੋਲ ਜਿਲੇਟਿਨ ਧਮਾਕੇ ਕਾਰਨ 6 ਲੋਕਾਂ ਦੀ ਮੌਤ ਹੈਰਾਨ ਕਰਨ ਵਾਲੀ ਹੈ।‘‘ ਉਨ੍ਹਾਂ ਨੇ ਜਲ੍ਹਿਾ ਇੰਚਾਰਜ ਮੰਤਰੀ ਅਤੇ ਸੀਨੀਅਰ ਅਧਿਕਾਰੀਆਂ ਦੀ ਪੂਰੀ ਜਾਂਚ ਕਰਨ ਅਤੇ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਕਰਨ ਦਾ ਨਿਰਦੇਸ਼ ਦਿੱਤਾ।