ਰਜਿ: ਨੰ: PB/JL-124/2018-20
RNI Regd No. 23/1979

ਟੂਲਕਿੱਟ ਕੇਸ: ਪੌਣ-ਪਾਣੀ ਕਾਰਕੰੁਨ ਦਿਸ਼ਾ ਰਵੀ ਨੂੰ ਮਿਲੀ ਜ਼ਮਾਨਤ
 
BY admin / February 23, 2021
ਨਵੀਂ ਦਿੱਲੀ, 23 ਫਰਵਰੀ, (ਯੂ.ਐਨ.ਆਈ.)- ਕਿਸਾਨ ਅੰਦੋਲਨ ਦੇ ਸਮਰਥਨ ਨੂੰ ਲੈ ਕੇ ਤਿਆਰ ਕੀਤੇ ਗਏ ‘ਟੂਲਕਿੱਟ’ ਸੋਸ਼ਲ ਮੀਡੀਆ ’ਤੇ ਸਾਂਝਾ ਕਰਨ ਦੇ ਮਾਮਲੇ ਵਿਚ ਗਿ੍ਰਫ਼ਤਾਰ ਪੌਣ-ਪਾਣੀ ਕਾਰਕੁਨ ਦਿਸ਼ਾ ਰਵੀ ਨੂੰ ਜ਼ਮਾਨਤ ਮਿਲ ਗਈ ਹੈ। ਦਿਸ਼ਾ ਰਵੀ ਦੀ ਇਕ ਦਿਨ ਦੀ ਕਸਟਡੀ ਖਤਮ ਹੋਣ ਮਗਰੋਂ ਦਿੱਲੀ ਪੁਲਸ ਨੇ ਪਟਿਆਲਾ ਹਾਊਸ ਕੋਰਟ ਨੂੰ ਉਸ ਨੂੰ ਪੇਸ਼ ਕੀਤਾ ਸੀ। ਜਸਟਿਸ ਧਰਮਿੰਦਰ ਰਾਣਾ ਨੇ ਦਿਸ਼ਾ ਦੀ ਜ਼ਮਾਨਤ ਅਰਜ਼ੀ ਮਨਜ਼ੂਰ ਕਰ ਲਈ ਹੈ। ਜਸਟਿਸ ਨੇ ਦਿਸ਼ਾ ਨੂੰ ਇਕ ਲੱਖ ਰੁਪਏ ਦੇ ਮੁਚਲਕੇ ’ਤੇ ਜ਼ਮਾਨਤ ਦਿੱਤੀ ਹੈ। ਹਾਲਾਂਕਿ ਕੋਰਟ ਦੇ ਫ਼ੈਸਲੇ ’ਤੇ ਦਿਸ਼ਾ ਦੇ ਵਕੀਲ ਨੇ ਕਿਹਾ ਕਿ ਇੰਨੀ ਵੱਡੀ ਰਾਸ਼ੀ ਪਰਿਵਾਰ ਚੁੱਕਣ ’ਚ ਸਮਰੱਥ ਨਹੀਂ ਹੈ।